ਮਾਸੂਮ ਦੀ ਗਰਦਨ ਦੇ ਆਰ-ਪਾਰ ਹੋਇਆ ਤੀਰ, ਸ਼ਿਕਾਰੀ ਦੀ ਤਲਾਸ਼ ਕਰ ਰਹੀ ਪੁਲਸ

04/29/2020 6:35:15 PM

ਜੈਪੁਰ - ਰਾਜਸਥਾਨ 'ਚ ਸਿਰੋਹੀ ਜ਼ਿਲ੍ਹੇ ਦੇ ਇੱਕ ਅਦਿਵਾਸੀ ਪਿੰਡ ਬੋਰ ਉਮਰੀ 'ਚ ਇੱਕ ਪੰਜ ਸਾਲ ਦੀ ਮਾਸੂਮ ਦੇ ਗਲੇ 'ਚ ਹਵਾ 'ਚ ਚੱਲਿਆ ਤੀਰ ਆ ਕੇ ਵੜ ਗਿਆ। ਤੁਰੰਤ ਉਸ ਮਾਸੂਮ ਨੂੰ ਪਰਿਵਾਰਕ ਮੈਂਬਰਾਂ ਨੇ ਨਜਦੀਕੀ ਸਮੁਦਾਇਕ ਸਿਹਤ ਕੇਂਦਰ ਲੈ ਕੇ ਗਏ ਜਿੱਥੋਂ ਉਸ ਨੂੰ ਸਿਰੋਹੀ ਅਤੇ ਸਿਰੋਹੀ ਤੋਂ ਜੋਧਪੁਰ ਰੈਫਰ ਕਰ ਦਿੱਤਾ ਗਿਆ। ਇਲਾਜ ਦੇ ਬਾਅਦ ਮਾਸੂਮ ਦੀ ਗਰਦਨ 'ਚ ਵੜਿਆ ਤੀਰ ਕੱਢ ਦਿੱਤਾ ਗਿਆ ਹੈ ਅਤੇ ਹੁਣ ਮਾਸੂਮ ਖਤਰੇ ਤੋਂ ਬਾਹਰ ਹੈ।
PunjabKesari
ਇਹ ਘਟਨਾ ਸੋਮਵਾਰ ਦੁਪਹਿਰ ਦੀ ਹੈ। ਡਾਕਟਰ ਅਰਜੁਨ ਮੋਦੀ ਨੇ ਦੱਸਿਆ, “ਬੀਤੇ 27 ਅਪ੍ਰੈਲ ਨੂੰ ਲੱਗਭੱਗ ਤਿੰਨ ਵਜੇ ਕਵਿਤਾ ਨਾਮ ਦੀ ਇੱਕ ਬੱਚੀ ਜਿਸ ਦੀ ਗਰਦਨ 'ਚ ਇੱਕ ਲੋਹੇ ਦਾ ਤੀਰ ਲੱਗਾ ਹੋਇਆ ਸੀ, ਸਾਡੇ ਹਸਪਤਾਲ 'ਚ ਆਈ। ਜੋ ਤੀਰ ਲੱਗਾ ਹੋਇਆ ਸੀ ਉਹ ਜੰਗ ਲਗਾ ਸੀ ਅਤੇ ਗਰਦਨ 'ਚ ਕਾਫ਼ੀ ਡੂੰਘਾ ਵੜਿਆ ਸੀ। ਉਸ ਤੀਰ ਨੂੰ ਇੱਥੇ ਕੱਢਿਆ ਨਹੀਂ ਜਾ ਸਕਿਆ ਇਸ ਲਈ ਅਸੀਂ ਮੁੱਢਲੀ ਇਲਾਜ ਕਰ ਜ਼ਿਲ੍ਹਾ ਹਸਪਤਾਲ ਸਿਰੋਹੀ ਰੈਫਰ ਕਰ ਦਿੱਤਾ। ਜ਼ਿਲ੍ਹਾ ਹਸਪਤਾਲ ਤੋਂ ਵੀ ਉਸ ਨੂੰ ਅੱਗੇ ਜੋਧਪੁਰ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਤੋਂ ਬਾਅਦ ਗਲੇ 'ਚ ਫੱਸਿਆ ਤੀਰ ਕੱਢ ਲਿਆ ਗਿਆ ਅਤੇ ਹੁਣ ਮਾਸੂਮ ਦੀ ਹਾਲਾਤ ਬਿਹਤਰ ਦੱਸੀ ਜਾ ਰਹੀ ਹੈ।
PunjabKesari
ਦਰਅਸਲ, ਜ਼ਿਲ੍ਹੇ ਦੇ ਰੋਹਿਡਾ ਥਾਨਾ ਖੇਤਰ ਦਾ ਇਹ ਪੂਰਾ ਇਲਾਕਾ ਆਦਿਵਾਸੀ ਖੇਤਰ ਹੈ। ਅਕਸ਼ੇ ਤ੍ਰਿਤੀਆ 'ਤੇ ਇਸ ਆਦਿਵਾਸੀ ਇਲਾਕਿਆਂ 'ਚ ਲੁਕ ਕੇ ਪੰਛੀਆਂ ਦੇ ਸ਼ਿਕਾਰ ਦੀ ਪਰੰਪਰਾ ਹੈ। ਘਟਨਾ ਦਾ ਵਕ਼ਤ ਵੀ ਇਹੀ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਸ਼ਿਕਾਰ  ਦੌਰਾਨ ਹੀ ਹਵਾ 'ਚ ਚੱਲਿਆ ਤੀਰ ਨਿਸ਼ਾਨੇ ਤੋਂ ਭਟਕ ਕੇ ਮਾਸੂਮ ਦੀ ਗਰਦਨ 'ਚ ਆ ਕੇ ਲੱਗ ਗਿਆ ਹੋਵੇਗਾ। ਹੁਣ ਪੁਲਸ ਵੀ ਇਸ ਮਾਮਲੇ 'ਚ ਆਪਣੇ ਪੱਧਰ 'ਤੇ ਉਸ ਸ਼ਿਕਾਰੀ ਦਾ ਪਤਾ ਲਗਾ ਰਹੀ ਹੈ, ਜਿਸ ਦਾ ਤੀਰ ਮਾਸੂਮ ਦੀ ਗਰਦਨ ਦੇ ਆਰ-ਪਾਰ ਹੋ ਗਿਆ।


Inder Prajapati

Content Editor

Related News