ਨੌਕਰੀ ''ਤੇ ਪਾਬੰਦੀ ਵਾਲਾ ਆਦੇਸ਼ ਵਾਪਸ ਲਵੇ ਸਰਕਾਰ, ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਕਰੇ ਰਿਹਾਅ : ਪ੍ਰਿਯੰਕਾ

Wednesday, Jan 26, 2022 - 04:49 PM (IST)

ਨੌਕਰੀ ''ਤੇ ਪਾਬੰਦੀ ਵਾਲਾ ਆਦੇਸ਼ ਵਾਪਸ ਲਵੇ ਸਰਕਾਰ, ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਕਰੇ ਰਿਹਾਅ : ਪ੍ਰਿਯੰਕਾ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਪ੍ਰਯਾਗਰਾਜ 'ਚ ਪ੍ਰੀਖਿਆ ਦੇਣ ਗਏ ਜਿਨ੍ਹਾਂ ਵਿਦਿਆਰਥੀਆਂ ਨੂੰ ਦੌੜਾ-ਦੌੜਾ ਕੇ ਕੁੱਟਿਆ ਗਿਆ ਅਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ। ਵਾਡਰਾ ਨੇ ਬੁੱਧਵਾਰ ਨੂੰ ਟਵੀਟ ਕੀਤਾ,''ਰੇਲਵੇ ਐੱਨ.ਟੀ.ਪੀ.ਸੀ. ਅਤੇ ਗਰੁੱਪ ਡੀ ਪ੍ਰੀਖਿਆ ਨਾਲ ਜੁੜੇ ਨੌਜਵਾਨਾਂ 'ਤੇ ਦਮਨ ਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ। ਸਰਕਾਰ ਤੁਰੰਤ ਦੋਵੇਂ ਪ੍ਰੀਖਿਆਵਾਂ ਨਾਲ ਜੁੜੇ ਨੌਜਵਾਨਾਂ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢੇ। ਵਿਦਿਆਰਥੀਆਂ ਦੇ ਹੋਸਟਲਾਂ 'ਚ ਵੜ ਕੇ ਭੰਨ-ਤੋੜ ਅਤੇ ਸਰਚ ਦੀ ਕਾਰਵਾਈ 'ਤੇ ਰੋਕ ਲਗਾਏ। ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਨੂੰ ਰਿਹਾਅ ਕੀਤਾ ਜਾਵੇ।''

PunjabKesari

ਉਨ੍ਹਾਂ ਨੇ ਅੰਦੋਲਨ ਕਰਨ ਵਾਲੇ ਵਿਦਿਆਰਥੀਆਂ ਦੀ ਨੌਕਰੀ 'ਤੇ ਰੋਕ ਲਗਾਉਣ ਸੰਬੰਧੀ ਆਦੇਸ਼ ਵਾਪਸ ਲੈਣ ਦੀ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ,''ਵਿਰੋਧ ਪ੍ਰਦਰਸ਼ਨ ਕਰਨ ਕਾਰਨ ਉਨ੍ਹਾਂ ਨੂੰ ਨੌਕਰੀ ਤੋਂ ਪਾਬੰਦੀ ਕਰਨ ਵਾਲਾ ਆਦੇਸ਼ ਵਾਪਸ ਲਿਆ ਜਾਵੇ। ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ-ਵਿਦਿਆਰਥਣਾਂ ਨੂੰ ਮੇਰੀ ਅਪੀਲ ਹੈ ਕਿ ਸੱਤਿਆਗ੍ਰਹਿ 'ਚ ਬਹੁਤ ਤਾਕਤ ਹੁੰਦੀ ਹੈ। ਸ਼ਾਂਤੀਪੂਰਨ ਢੰਗ ਨਾਲ ਸੱਤਿਆਗ੍ਰਹਿ ਦੇ ਮਾਰਗ 'ਤੇ ਤੁਰਦੇ ਰਹੋ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News