ਗ੍ਰਿਫਤਾਰ ਚੀਨੀ ਘੁਸਪੈਠੀਏ ਦਾ ਦਾਅਵਾ, ਰੱਖਿਆ ਮੰਤਰਾਲਾ ਦੀ ਵੈੱਬਸਾਈਟ ਹੈਕ ਕਰਣ ਦੀ ਫਿਰਾਕ ''ਚ ਚੀਨ

Wednesday, Jun 23, 2021 - 04:15 AM (IST)

ਕੋਲਕਾਤਾ  - ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਘੁਸਪੈਠ ਦੀ ਕੋਸ਼ਿਸ਼ ਦੌਰਾਨ ਗ੍ਰਿਫਤਾਰ ਚੀਨੀ ਨਾਗਰਿਕ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਸ ਦੇ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਰੱਖਿਆ ਮੰਤਰਾਲਾ ਦੀ ਵੈੱਬਸਾਈਟ ਸਮੇਤ ਕੇਂਦਰ ਸਰਕਾਰ ਦੀਆਂ ਵੱਖ-ਵੱਖ ਵੈੱਬਸਾਈਟਾਂ ਨੂੰ ਹੈਕ ਕਰਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐੱਫ.) ਦੇ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- 9 ਦੇਸ਼ਾਂ 'ਚ ਡੈਲਟਾ ਪਲੱਸ ਵੇਰੀਐਂਟ ਦਾ ਖੌਫ਼, ਭਾਰਤ 'ਚ 22 ਮਰੀਜ਼, ਸਿਹਤ ਮੰਤਰਾਲਾ ਦੀ ਤਿੰਨ ਸੂਬਿਆਂ ਨੂੰ ਚਿੱਠੀ

ਭਾਰਤ-ਬੰਗਲਾਦੇਸ਼ ਸਰਹੱਦ ਦੇ ਜ਼ਰੀਏ ਦੇਸ਼ ਵਿੱਚ ਗ਼ੈਰ-ਕਾਨੂੰਨੀ ਘੁਸਪੈਠ ਕਰਣ ਦੌਰਾਨ ਫੜੇ ਗਏ ਚੀਨੀ ਨਾਗਰਿਕ ਹੈਨ ਜੁਨਵੇ ਨੇ ਪੁੱਛਗਿੱਛ ਦੌਰਾਨ ਅਧਿਕਾਰੀਆਂ ਨੂੰ ਦੱਸਿਆ ਕਿ ਚੀਨੀ ਏਜੰਸੀਆਂ ਨੇ ਬੈਂਗਲੁਰੂ ਦੀ ਉਸ ਕੰਪਨੀ ਨੂੰ ਨਿਸ਼ਾਨਾ ਬਣਾਇਆ, ਜੋ ਕਿ ਮੰਤਰਾਲਾ ਅਤੇ ਬੀ.ਐੱਸ.ਐੱਨ.ਐੱਲ. ਨਾਲ ਜੁੜੀ ਹੋਈ ਹੈ। ਨਾਮ ਨਾ ਦੱਸਣ ਦੀ ਸ਼ਰਤ 'ਤੇ ਐੱਸ.ਟੀ.ਐੱਫ. ਦੇ ਇੱਕ ਅਧਿਕਾਰੀ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ ਕਿ ਕਈ ਏਅਰੋਸਪੇਸ ਕੰਪਨੀਆਂ ਵੀ ਇਨ੍ਹਾਂ ਏਜੰਸੀਆਂ ਦੇ ਨਿਸ਼ਾਨੇ 'ਤੇ ਹਨ। 

ਇਹ ਵੀ ਪੜ੍ਹੋ- ਪਹਿਲੀ ਮਹਿਲਾ ਪੈਰਾ ਸ਼ੂਟਿੰਗ ਚੈਂਪੀਅਨ ਸੜਕ 'ਤੇ ਬਿਸਕਿਟ ਵੇਚਣ ਨੂੰ ਮਜ਼ਬੂਰ, ਜਾਣੋਂ ਕੀ ਹੈ ਕਹਾਣੀ?

ਉਨ੍ਹਾਂ ਦੱਸਿਆ ਕਿ ਐੱਸ.ਟੀ.ਐੱਫ. ਜੁਨਵੇ ਦੇ ਇਨ੍ਹਾਂ ਏਜੰਸੀਆਂ ਨਾਲ ਸੰਬੰਧ ਨੂੰ ਲੈ ਕੇ ਜਾਂਚ ਕਰ ਰਹੀ ਹੈ। ਨਾਲ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਭਾਰਤ ਵਿੱਚ ਵੜਣ ਦੀ ਕੀ ਇੱਛਾ ਸੀ? ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਗ੍ਰਿਫਤਾਰ ਚੀਨੀ ਨਾਗਰਿਕ ਦਾ ਪਾਬੰਦੀਸ਼ੁਦਾ ਨਕਸਲੀ ਸੰਗਠਨਾਂ ਨਾਲ ਤਾਂ ਕੋਈ ਸੰਬੰਧ ਨਹੀਂ ਹੈ? ਅਧਿਕਾਰੀ 12 ਜੂਨ ਨੂੰ ਗ੍ਰਿਫਤਾਰ ਚੀਨੀ ਨਾਗਰਿਕ ਦੇ ਕੋਲੋਂ ਬਰਾਮਦ ਮੋਬਾਇਲ ਫੋਨ ਅਤੇ ਲੈਪਟਾਪ ਨੂੰ ਵੀ ਅਨਲੌਕ ਕਰਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਕਾਫ਼ੀ ਮੁਸ਼ਕਲ ਸਾਬਤ ਹੋ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News