ਮੁਜ਼ੱਫਰਨਗਰ ''ਚ ਪੁਲਸ ਨੇ ਮੁਕਾਬਲੇ ਦੌਰਾਨ 4 ਬਦਮਾਸ਼ ਗ੍ਰਿਫਤਾਰ
Saturday, Jan 12, 2019 - 12:02 PM (IST)

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ 'ਚ ਮੁਜ਼ੱਫਰਨਗਰ ਜ਼ਿਲੇ ਦੇ ਰਾਮਰਾਜ ਅਤੇ ਨਵੀਂ ਮੰਡੀ ਕੋਤਵਾਲੀ ਖੇਤਰ 'ਚ ਪੁਲਸ ਅਤੇ ਬਦਮਾਸ਼ਾਂ 'ਚ ਮੁਕਾਬਲਾ ਹੋਇਆ, ਜਿਸ 'ਚ 15 ਹਜ਼ਾਰ ਰੁਪਏ ਦੇ ਇਨਾਮੀ ਸਮੇਤ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਏ ਗਏ। ਇਸ ਦੌਰਾਨ 2 ਬਦਮਾਸ਼ ਜ਼ਖਮੀ ਹੋ ਗਏ। ਸੀਨੀਅਰ ਪੁਲਸ ਅਧਿਕਾਰੀ ਸੁਧੀਰ ਕੁਮਾਰ ਸਿੰਘ ਨੇ ਦੱਸਿਆ ਹੈ ਕਿ ਜਾਣਕਾਰੀ ਦੇ ਆਧਾਰ 'ਤੇ ਰਾਮਰਾਜ ਦੇ ਥਾਨਾ ਮੁਖੀ ਰਜੇਂਦਰ ਗਿਰੀ ਦੀ ਅਗਵਾਈ 'ਚ ਸ਼ਨੀਵਾਰ ਸਵੇਰੇਸਾਰ ਪੁਲਸ ਨੇ ਟਿਕੋਲਾ ਨਹਿਰ 'ਤੇ ਮੋਟਰਸਾਈਕਲ ਸਵਾਲ 3 ਬਦਮਾਸ਼ਾਂ ਨੂੰ ਘੇਰ ਲਿਆ। ਆਪਣੇ ਆਪ ਨੂੰ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਜਿਸ 'ਚ ਡੇਨੀ ਨਾਂ ਦੇ ਬਦਮਾਸ਼ ਜ਼ਖਮੀ ਹੋ ਗਿਆ। ਪੁਲਸ ਨੇ ਜ਼ਖਮੀ ਡੇਨੀ ਦੇ ਨਾਲ ਉਸ ਦੇ ਦੋ ਸਾਥੀਆ ਸ਼ੁਭਮ ਅਤੇ ਸਾਹਿਲ ਨੂੰ ਵੀ ਗ੍ਰਿਫਤਾਰ ਕਰ ਲਿਆ।