ਆਰੋਗਿਆ ਸੇਤੂ ਐਪ ਨੇ ਤੋੜਿਆ ਆਪਣਾ ਹੀ ਰਿਕਾਰਡ, 9 ਕਰੋੜ ਲੋਕ ਕਰ ਚੁੱਕੇ ਹਨ Download

Monday, May 04, 2020 - 09:10 PM (IST)

ਆਰੋਗਿਆ ਸੇਤੂ ਐਪ ਨੇ ਤੋੜਿਆ ਆਪਣਾ ਹੀ ਰਿਕਾਰਡ, 9 ਕਰੋੜ ਲੋਕ ਕਰ ਚੁੱਕੇ ਹਨ Download

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਪ੍ਰਤੀ ਲੋਕਾਂ ਨੂੰ ਚਿਤਾਵਨੀ ਦੇਣ ਲਈ ਬਣਾਏ ਗਏ ਸਰਕਾਰੀ ਐਪ ਆਰੋਗਿਆ ਸੇਤੂ ਨੂੰ ਹੁਣ ਤੱਕ ਕਰੀਬ 9 ਕਰੋੜ ਵਾਰ ਡਾਉਨਲੋਡ ਕੀਤਾ ਜਾ ਚੁੱਕਾ ਹੈ। ਇਸ ਐਪ 'ਚ ਜਲਦ ਹੀ ਟੈਲੀਫੋਨ ਦੇ ਜ਼ਰੀਏ ਡਾਕਟਰ ਦੇ ਸਲਾਹ ਦੀ ਸਹੂਲਤ ਜੋੜੀ ਜਾਣ ਵਾਲੀ ਹੈ। ਨੀਤੀ ਕਮਿਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਜਾਰੀ ਅਭਿਆਨ ਨੂੰ ਮਜ਼ਬੂਤੀ ਦੇਣ ਨੂੰ ਲੈ ਕੇ ਸਰਕਾਰੀ ਅਤੇ ਨਿਜੀ ਖੇਤਰ ਦੇ ਕਰਮਚਾਰੀਆਂ ਲਈ ਆਰੋਗਿਆ ਸੇਤੂ ਮੋਬਾਇਲ ਐਪਲਿਕੇਸ਼ਨ ਦੀ ਵਰਤੋ ਕਰਣਾ ਲਾਜ਼ਮੀ ਕਰ ਦਿੱਤਾ ਹੈ। ਸੰਗਠਨਾਂ  ਦੇ ਪ੍ਰਮੁਖਾਂ ਨੂੰ ਇਹ ਯਕੀਨੀ ਕਰਣ ਲਈ ਕਿਹਾ ਗਿਆ ਹੈ ਕਿ ਇਹ ਐਪ ਸਾਰੇ ਕਰਮਚਾਰੀਆਂ ਦੇ ਫੋਨ 'ਚ ਹੋਵੇ। ਕਾਂਤ ਨੇ ਇੱਕ ਇੰਟਰਵਿਊ 'ਚ ਕਿਹਾ, ‘‘ਆਰੋਗਿਆ ਸੇਤੂ ਐਪ ਨੂੰ ਹੁਣ ਤੱਕ ਕਰੀਬ 9 ਕਰੋੜ ਵਾਰ ਡਾਉਨਲੋਡ ਕੀਤਾ ਜਾ ਚੁੱਕਾ ਹੈ। ਇਸ 'ਚ ਟੈਲੀਮੇਡਿਸਿਨ (ਟੈਲੀਫੋਨ ਦੇ ਜ਼ਰੀਏ ਡਾਕਟਰ ਦੀ ਸਲਾਹ) ਦੀ ਸਹੂਲਤ ਨੂੰ ਜੋੜਿਆ ਜਾ ਰਿਹਾ ਹੈ।

ਕਾਂਤ ਨੇ ਇਹ ਵੀ ਦੱਸਿਆ ਕਿ ਭਾਰਤ ਦੇ 112 ਪਿਛੜੇ ਜ਼ਿਲ੍ਹੇ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਦੇਸ਼ ਦੀ ਲੜਾਈ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ, ਹੁਣ ਤੱਕ ਇਸ 112 ਜ਼ਿਲ੍ਹਿਆਂ 'ਚ ਲੱਗਭੱਗ 610 ਮਾਮਲੇ ਹਨ, ਜੋ ਦੋ ਫ਼ੀਸਦੀ ਦੇ ਸੰਕਰਮਣ ਦੇ ਰਾਸ਼ਟਰੀ ਔਸਤ ਤੋਂ ਕਾਫ਼ੀ ਘੱਟ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ, ਸੋਮਵਾਰ ਤੱਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,389 ਅਤੇ ਪੀੜਤ ਲੋਕਾਂ ਦੀ ਗਿਣਤੀ ਵਧ ਕੇ 42,836 ਹੋ ਗਈ।


author

Inder Prajapati

Content Editor

Related News