ਅਰਨਬ ਗੋਸਵਾਮੀ ਦੀਆਂ ਵਧੀਆਂ ਮੁਸ਼ਕਲਾਂ, ਰਿਪਬਲਿਕ ਟੀ.ਵੀ. ਦੇ ਇਸ ਅਧਿਕਾਰੀ ਨੂੰ ਪੁਲਸ ਨੇ ਸੱਦਿਆ
Friday, Oct 09, 2020 - 06:40 PM (IST)
ਨਵੀਂ ਦਿੱਲੀ - TRP ਸਕੈਮ ਨੇ ਰਿਪਬਲਿਕ ਟੀ.ਵੀ. ਦੇ ਸੰਪਾਦਕ ਅਰਨਬ ਗੋਸਵਾਮੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਰਿਪਬਲਿਕ TV ਦੇ ਸੀ.ਈ.ਓ. ਨੂੰ ਸੰਮਨ ਭੇਜ ਕੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਸ਼ਨੀਵਾਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਮਾਮਲੇ 'ਚ ਰਿਪਬਲਿਕ TV ਦੇ ਅਕਾਉਂਟਸ ਦਾ ਫਾਰੈਂਸਿਕ ਆਡਿਟ ਵੀ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਰਿਪਬਲਿਕ TV 'ਤੇ ਐਵਿਡੈਂਸ ਨਾਲ ਛੇੜਛਾੜ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਮੁੰਬਈ ਪੁਲਸ ਦੀ ਅੱਜ BARC CEO ਦੇ ਨਾਲ ਮੀਟਿੰਗ ਹੋਈ ਹੈ। BARC ਨੂੰ ਮੁੰਬਈ ਪੁਲਸ ਨੇ ਰਿਪਬਲਿਕ TV ਅਤੇ ਬਾਕੀ ਦੋਨਾਂ ਚੈਨਲਾਂ ਦੇ TRP ਟ੍ਰੈਂਡਸ ਵੀ ਉਪਲੱਬਧ ਕਰਵਾਉਣ ਲਈ ਕਿਹਾ ਹੈ। ਨਾਲ ਹੀ ਮੁੰਬਈ ਪੁਲਸ ਨੇ ਰਿਪਬਲਿਕ ਦੇ ਕੁੱਝ ਐਡਵਰਟਾਇਜਰਾਂ ਨੂੰ ਵੀ ਸ਼ਾਰਟਲਿਸਟ ਕੀਤਾ ਹੈ। ਇਨ੍ਹਾਂ 'ਚੋਂ ਕੁੱਝ ਨੂੰ ਗਵਾਹ ਦੇ ਤੌਰ 'ਤੇ ਬੁਲਾਇਆ ਜਾ ਸਕਦਾ ਹੈ।
ਸੰਜੇ ਰਾਉਤ ਨੇ ਦੱਸਿਆ ਕਿੰਨੇ ਦਾ ਹੈ ਇਹ ‘ਖੇਡ’
ਸ਼ਿਵਸੇਨਾ ਨੇਤਾ ਸੰਜੇ ਰਾਉਤ ਨੇ ਟੀ.ਆਰ.ਪੀ. ਘਪਲੇ ਨੂੰ 30 ਹਜ਼ਾਰ ਕਰੋੜ ਰੁਪਏ ਦਾ ਦੱਸਿਆ ਹੈ। ਸੰਜੇ ਰਾਉਤ ਨੇ ਕਿਹਾ ਹੈ ਕਿ ਜੇਕਰ ਮੁੰਬਈ ਪੁਲਸ ਕਮਿਸ਼ਨਰ ਖੁਦ ਪ੍ਰੈੱਸ ਕਾਨਫਰੰਸ ਕਰਕੇ ਸਾਰੀ ਗੱਲ ਕਹਿ ਰਹੇ ਹਨ ਤਾਂ ਉਨ੍ਹਾਂ ਕੋਲ ਜ਼ਰੂਰ ਕੋਈ ਨਾ ਕੋਈ ਠੋਸ ਸਬੂਤ ਹੋਣਗੇ।
ਸੱਚ ਦਾ ਦਿਖਾਵਾ ਹੋਇਆ ਬੇਪਰਦਾ
ਸੰਜੇ ਰਾਉਤ ਨੇ ਕਿਹਾ ਹੈ ਕਿ ਇਹ ਟੀ.ਆਰ.ਪੀ. ਦਾ ਵੱਡਾ ਘਪਲਾ ਹੈ। ਮੁੰਬਈ ਪੁਲਸ ਦੇ ਅੰਦਾਜੇ ਮੁਤਾਬਕ ਘਪਲਾ 30 ਹਜ਼ਾਰ ਕਰੋੜ ਦਾ ਹੋ ਸਕਦਾ ਹੈ। ਜੋ ਚੈਨਲ ਮਹਾਰਾਸ਼ਟਰ ਦੇ ਨੇਤਾਵਾਂ 'ਤੇ ਹਮਲਾ ਕਰ ਰਿਹਾ ਸੀ ਅਤੇ ਸੱਚ ਦੀ ਗੱਲ ਕਰ ਰਿਹਾ ਸੀ ਉਸਦੇ ਪਿੱਛੇ ਕਿੰਨਾ ਵੱਡਾ ਦਿਖਾਵਾ ਹੈ ਇਹ ਸਾਹਮਣੇ ਆ ਗਿਆ ਹੈ। ਮੁੰਬਈ ਪੁਲਸ ਨੇ ਪਰਦੇ ਪਿੱਛੇ ਦੀ ਹਕੀਕਤ ਪੇਸ਼ ਕਰ ਦਿੱਤੀ ਹੈ।