ਮੁੰਬਈ ''ਚ ਫਰਜ਼ੀ ਟੈਲੀਫੋਨ ਐਕਸਚੇਂਜ ਦੇ ਜ਼ਰੀਏ ਫੌਜ ਦੀ ਜਾਸੂਸੀ, ਦੋਸ਼ੀ ਗ੍ਰਿਫਤਾਰ

Saturday, May 30, 2020 - 09:35 PM (IST)

ਮੁੰਬਈ ''ਚ ਫਰਜ਼ੀ ਟੈਲੀਫੋਨ ਐਕਸਚੇਂਜ ਦੇ ਜ਼ਰੀਏ ਫੌਜ ਦੀ ਜਾਸੂਸੀ, ਦੋਸ਼ੀ ਗ੍ਰਿਫਤਾਰ

ਮੁੰਬਈ (ਭਾਸ਼ਾ) : ਮੁੰਬਈ ਪੁਲਸ ਨੇ ਪਾਕਿਸਤਾਨ ਲਈ ਜਾਸੂਸੀ ਕਰਣ ਵਾਲੇ ਇੱਕ ਫਰਜ਼ੀ ਟੈਲੀਫੋਨ ਐਕਸਚੇਂਜ ਦਾ ਪਰਦਾਫਾਸ਼ ਕੀਤਾ ਹੈ। ਨਾਲ ਹੀ ਉਸ ਕਥਿਤ ਜਾਸੂਸ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਕਿ ਮੁੰਬਈ ਤੋਂ ਕਾਲ ਡਾਇਵਰਟ ਕਰਣ ਦੀ ਸਹੂਲਤ ਦਿੰਦਾ ਸੀ। ਇਹ ਸ਼ਖਸ ਜੰਮੂ-ਕਸ਼ਮੀਰ ਵਿਚ ਫੌਜ ਨਾਲ ਜੁਡ਼ੇ ਲੋਕਾਂ ਨੂੰ ਫੋਨ ਕਰਕੇ ਖੁਫੀਆ ਜਾਣਕਾਰੀ ਹਾਸਲ ਕਰਦਾ ਸੀ।
ਇਸ ਐਕਸਚੇਂਜ ਦੀ ਮਦਦ ਨਾਲ ਫੌਜ ਅਤੇ ਸੁਰੱਖਿਆ ਬਲਾਂ ਦੇ ਕਾਫਿਲੇ ਦੀ ਮੂਵਮੈਂਟ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਸੀ। ਅਜਿਹੀ ਹੀ ਜਾਣਕਾਰੀ ਲੀਕ ਹੋਣ ਨਾਲ ਪੁਲਵਾਮਾ ਵਰਗੇ ਹਮਲੇ ਹੋ ਸਕਦੇ ਹਨ। ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ, ‘‘ਚੇਂਬੂਰ ਇਲਾਕੇ ਵਿਚ ਕ੍ਰਾਈਮ ਬ੍ਰਾਂਚ ਨੇ ਛਾਪੇਮਾਰੀ ਕਰਕੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਫਰਜ਼ੀ ਟੈਲੀਫੋਨ ਐਕਸਚੇਂਜ ਦਾ ਇਸਤੇਮਾਲ ਕਰਕੇ ਜੰਮੂ-ਕਸ਼ਮੀਰ ਵਿਚ ਆਰਮੀ ਅਤੇ ਸੁਰੱਖਿਆ ਬਲਾਂ ਦੇ ਕਾਫਿਲੇ ਦੀ ਮੂਵਮੈਂਟ ਬਾਰੇ ਜਾਣਕਾਰੀ ਟਰਾਂਸਫਰ ਕੀਤੀ ਜਾਂਦੀ ਸੀ।’’

ਸਿਮ ਕਾਰਡ ਰੈਕੇਟ ਦਾ ਵੀ ਪਰਦਾਫਾਸ਼
ਸਿਮ ਕਾਰਡ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਮਿਲਿਟਰੀ ਦੀ ਖੁਫੀਆ ਜਾਣਕਾਰੀ ਲੀਕ ਕਰਣ ਦੇ ਦੋਸ਼ ਵਿਚ ਕ੍ਰਾਈਮ ਬ੍ਰਾਂਚ ਨੇ ਇਹ ਕਾਰਵਾਈ ਕੀਤੀ। ਛਾਪੇਮਾਰੀ ਵਿਚ ਪੁਲਸ ਨੇ 191 ਸਿਮ ਕਾਰਡ ਵੀ ਜ਼ਬਤ ਕੀਤੇ ਹਨ। ਦੱਸਿਆ ਗਿਆ ਕਿ ਖਾੜੀ ਦੇਸ਼ਾਂ ਤੋਂ ਖਾਸਕਰ ਪੁੰਛ ਅਤੇ ਰਾਜੌਰੀ ਇਲਾਕਿਆਂ ਵਿਚ ਕਈ ਕਾਲ ਕੀਤੇ ਗਏ ਸਨ।

ਸਿਮ ਬਾਕਸ ਨਾਲ ਧੋਖਾ ਦੇਣ ਦੀ ਕੋਸ਼ਿਸ਼
ਵਾਇਸ ਓਵਰ ਇੰਟਰਨੈੱਟ ਟੈਲੀਫੋਨੀ ਬੇਸਡ ਇਸ ਟੈਲੀਫੋਨ ਐਕਸਚੇਂਜ ਨਾਲ ਚਾਰ ਸਿਮ ਬਾਕਸ, 191 ਸਿਮ ਕਾਰਡਸ, ਲੈਪਟਾਪ, ਮਾਡਮ, ਐਂਟੀਨਾ, ਬੈਟਰੀ ਅਤੇ ਕੁਨੈਕਟਰ ਬਰਾਮਦ ਕੀਤੇ ਗਏ ਹਨ। ਦਰਅਸਲ ਇਹ ਸਿਮ ਬਾਕਸ ਲਗਾਤਾਰ ਬਦਲਣ ਵਾਲੇ ਆਈ.ਐਮ.ਈ.ਆਈ.  ਨੰਬਰ ਦਾ ਇਸਤੇਮਾਲ ਕਰਦੇ ਹਨ, ਜਿਸ ਨੂੰ ਟ੍ਰੈਕ ਕਰਣਾ ਮੁਸ਼ਕਲ ਹੋ ਜਾਂਦਾ ਹੈ। ਟੈਲੀਕਾਮ ਰੈਗਿਊਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਸਿਮ ਬਾਕਸ ਨੂੰ ਗ਼ੈਰ-ਕਾਨੂੰਨੀ ਐਲਾਨ ਕੀਤਾ ਹੋਇਆ ਹੈ।
 


author

Inder Prajapati

Content Editor

Related News