ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁੰਛ ''ਚ ਆਧੁਨਿਕ ਸਹੂਲਤਾਂ ਵਾਲੇ ਸਕੂਲ ਦੀ ਸਥਾਪਨਾ ਕੀਤੀ

Friday, Jul 16, 2021 - 11:36 AM (IST)

ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁੰਛ ''ਚ ਆਧੁਨਿਕ ਸਹੂਲਤਾਂ ਵਾਲੇ ਸਕੂਲ ਦੀ ਸਥਾਪਨਾ ਕੀਤੀ

ਪੁੰਛ- ਫ਼ੌਜ ਨਾ ਸਿਰਫ਼ ਪੁੰਛ, ਜੰਮੂ ਅਤੇ ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੀ ਰੱਖਵਾਲੀ ਕਰ ਰਹੀ ਹੈ ਸਗੋਂ ਨੌਜਵਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ 'ਚ ਵੀ ਮਦਦ ਕਰ ਰਹੀ ਹੈ। ਫ਼ੌਜ ਵਲੋਂ ਸਥਾਪਤ ਪਾਈਨ ਫਾਰੈਸਟ ਸਕੂਲ 'ਚ ਸ਼ਹਿਰੀ ਸਕੂਲਾਂ ਲਈ ਬੇਮਿਸਾਲ ਆਧੁਨਿਕ ਸਹੂਲਤਾਂ ਹਨ। ਫ਼ੌਜ ਇਹ ਯਕੀਨੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਨਾ ਰੁਕੇ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ, ਪਾਈਨ ਫਾਰੈਸਟ ਸਕੂਲ ਦੀ ਇਕ ਵਿਦਿਆਰਥਣ, ਸਾਫ਼ੀਆ ਨੇ ਕਿਹਾ,''ਸਾਡਾ ਸਕੂਲ ਕੰਟਰੋਲ ਰੇਖਾ ਨਾਲ ਸਥਿਤ ਹੈ ਪਰ ਸਾਨੂੰ ਸ਼ਹਿਰ ਦੇ ਸਾਰੇ ਸਕੂਲਾਂ 'ਚ ਉਪਲੱਬਧ ਸਾਰੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਉਦਾਹਰਣ ਲਈ, ਸਾਡੇ ਕੋਲ ਸਮਾਰਟ ਕਲਾਸਰੂਮ ਹਨ ਅਤੇ ਸਾਡੇ ਕੋਲ ਇਕ ਲਾਇਬਰੇਰੀ  ਹੈ। ਇਸ 'ਚ ਸਿੱਖਣ ਲਈ ਵੱਖ-ਵੱਖ ਸਮੱਗਰੀਆਂ ਹਨ। ਸਾਡੇ ਕੋਲ ਪ੍ਰਯੋਗ ਕਰਨ ਲਈ ਉਪਯੁਕਤ ਉਪਕਰਣਾਂ ਨਾਲ ਇਕ ਵਿਗਿਆਨ ਪ੍ਰਯੋਗਸ਼ਾਲਾ ਹੈ। ਇਸ ਲਈ ਇਹ ਸਾਰੀਆਂ ਸਹੂਲਤਾਂ ਫ਼ੌਜ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਸਿਰਫ਼ ਸ਼ਹਿਰੀ ਸਕੂਲਾਂ 'ਚ ਦੇਖੀਆਂ ਜਾ ਸਕਦੀਆਂ ਹਨ। ''

ਸਾਫ਼ੀਆਂ ਨੇ ਅੱਗੇ ਕਿਹਾ,''ਇਸ ਖੇਤਰ 'ਚ ਗੋਲੀਬਾਰੀ ਬਹੁਤ ਆਮ ਹੈ। ਇਸ ਮਾਮਲੇ 'ਚ, ਫ਼ੌਜ ਨੇ ਹਮੇਸ਼ਾ ਸਾਡੀ ਰੱਖਿਆ ਕੀਤੀ ਹੈ। ਉਨ੍ਹਾਂ ਨੇ ਸਾਨੂੰ ਸਕੂਲ ਦੀ ਇਮਾਰਤ 'ਚ ਬੰਕਰ ਉਪਲੱਬਧ ਕਰਵਾਏ ਹਨ। ਜਦੋਂ ਵੀ ਗੋਲੀਬਾਰੀ ਹੋਵੇਗੀ, ਅਸੀਂ ਬੰਕਰਾਂ 'ਚ ਜਾਵਾਂਗੇ ਅਤੇ ਫ਼ੌਜ ਯਕੀਨੀ ਕਰੇਗੀ ਕਿ ਸਾਡੀਆਂ ਇਹ ਗਤੀਵਿਧੀਆਂ ਖੋਜ 'ਚ ਰੁਕਾਵਟ ਨਹੀਂ ਬਣਨਗੀਆਂ।'' ਉਨ੍ਹਾਂ ਕਿਹਾ,''ਅਸੀਂ ਉਨ੍ਹਾਂ ਬੰਕਰਾਂ 'ਚ ਜਮਾਤਾਂ ਜਾਰੀ ਰੱਖਦੇ ਹਨ। ਮਹਾਮਾਰੀ ਦੌਰਾਨ ਵੀ, ਫ਼ੌਜ ਨੇ ਸਾਡਾ ਸਮਰਥਨ ਕੀਤਾ ਅਤੇ ਸਾਨੂੰ ਉਹ ਸਭ ਕੁਝ ਪ੍ਰਦਾਨ ਕੀਤਾ, ਜੋ ਸਾਨੂੰ ਚਾਹੀਦਾ। ਇਸ ਲਈ, ਮੈਨੂੰ ਲੱਗਦਾ ਹੈ ਕਿ ਉਹ ਲੋਕਾਂ ਲਈ ਇੰਨਾ ਕੁਝ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਉਹ ਲੋਕਾਂ ਲਈ ਇੰਨਾ ਕੁਝ ਕਰਦੇ ਹਨ। ਮੈਨੂੰ ਵੀ ਲੱਗਦਾ ਹੈ ਕਿ ਉਹ ਫ਼ੌਜ 'ਚ ਸ਼ਾਮਲ ਹੋਣ ਅਤੇ ਦੇਸ਼ ਦੀ ਭਲਾਈ ਲਈ ਕੰਮ ਕਰਨ।''


author

DIsha

Content Editor

Related News