ਫ਼ੌਜ ਨੇ ਬਰਫ਼ੀਲੇ ਤੂਫਾਨ ''ਚ ਫਸੇ 80 ਤੋਂ ਵੱਧ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਬਚਾਇਆ

Thursday, Feb 22, 2024 - 06:22 PM (IST)

ਫ਼ੌਜ ਨੇ ਬਰਫ਼ੀਲੇ ਤੂਫਾਨ ''ਚ ਫਸੇ 80 ਤੋਂ ਵੱਧ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਬਚਾਇਆ

ਬਨਿਹਾਲ (ਭਾਸ਼ਾ)- ਜੰਮੂ 'ਚ ਬਰਫ਼ੀਲੇ ਤੂਫਾਨ ਅਤੇ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਫਸੇ 80 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਫ਼ੌਜ ਦੀ ਟੁਕੜੀ ਨੇ ਬਚਾ ਲਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਭਾਰੀ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬਲਾਕ ਹੋ ਗਈਆਂ, ਜਿਸ ਕਾਰਨ ਕਈ ਯਾਤਰੀ ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਫਸ ਗਏ, ਜਿਨ੍ਹਾਂ 'ਚ ਇਕ ਲਾਅ ਯੂਨੀਵਰਸਿਟੀ ਦੇ 74 ਵਿਦਿਆਰਥੀ ਅਤੇ ਉਨ੍ਹਾਂ ਨਾਲ ਗਏ 7 ਕਰਮਚਾਰੀ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਫ਼ੌਜ ਦੇ ਜਵਾਨਾਂ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਰਾਜਸਥਾਨ ਲਾਅ ਯੂਨੀਵਰਸਿਟੀ ਦੇ ਘਬਰਾਏ ਹੋਏ ਸਟਾਫ਼ ਅਤੇ ਵਿਦਿਆਰਥੀਆਂ ਨੂੰ ਨੈਸ਼ਨਲ ਹਾਈਵੇਅ ਨੰਬਰ 44 ਤੋਂ ਬਚਾਇਆ। ਰਾਜਸਥਾਨ ਦੇ ਉਦੇਪੁਰ ਸਥਿਤ ਮੋਹਨਲਾਲ ਸੁਖਾੜੀਆ ਯੂਨੀਵਰਸਿਟੀ ਦੇ ਪ੍ਰਿੰਸੀਪਲ ਪ੍ਰੋਫੈਸਰ ਕਲਪੇਸ਼ ਨਿਕਵਾਤ ਨੇ ਬਚਾਅ ਕਾਰਜ ਲਈ ਭਾਰਤੀ ਫ਼ੌਜ ਦੀ ਸ਼ਲਾਘਾ ਕੀਤੀ। ਇੱਕ ਵਿਦਿਆਰਥੀ ਨੇ ਕਿਹਾ, "ਬਨਿਹਾਲ ਤੋਂ ਨਿਕਲਣ ਤੋਂ ਬਾਅਦ, ਸਾਡੇ ਵਾਹਨ ਦੇ ਸਾਹਮਣੇ ਸਿਰਫ 500 ਮੀਟਰ ਦੀ ਦੂਰੀ 'ਤੇ ਜ਼ਮੀਨ ਖਿਸਕ ਗਈ, ਜਿਸ ਕਾਰਨ ਅਸੀਂ ਡਰ ਗਏ।" 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News