ਫ਼ੌਜ ਨੇ ਲੱਦਾਖ ''ਚ ਮੋਬਾਇਲ ਕਨੈਕਟੀਵਿਟੀ ਕੀਤੀ ਸ਼ੁਰੂ
Saturday, Apr 19, 2025 - 02:42 PM (IST)

ਨਵੀਂ ਦਿੱਲੀ- ਡਿਜੀਟਲ ਪਾੜੇ ਨੂੰ ਪੂਰਾ ਕਰਨ ਅਤੇ ਦੂਰ ਦੇ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ 'ਚ ਇਕ ਪਰਿਵਰਤਨਕਾਰੀ ਕਦਮ ਚੁੱਕਦੇ ਹੋਏ ਭਾਰਤੀ ਫ਼ੌਜ ਨੇ ਲੱਦਾਖ ਦੇ ਸੁਦੂਰ ਅਤੇ ਉੱਚਾਈ ਵਾਲੇ ਖੇਤਰਾਂ 'ਚ ਮੋਬਾਇਲ ਕਨੈਕਟੀਵਿਟੀ ਦੀ ਸਹੂਲਤ ਪ੍ਰਦਾਨ ਕੀਤੀ ਹੈ, ਜਿਸ 'ਚ ਪੂਰਬੀ ਅਤੇ ਪੱਛਮੀ ਲੱਦਾਖ ਅਤੇ ਸਿਆਚਿਨ ਗਲੇਸ਼ੀਅਰ ਦੇ ਮੋਹਰੀ ਸਥਾਨ ਹਾਸਲ ਹਨ। ਭਾਰਤੀ ਫ਼ੌਜ ਨੇ ਬਿਆਨ 'ਚ ਕਿਹਾ,''ਪਹਿਲੀ ਵਾਰ, ਦੁਨੀਆ ਦੇ ਕੁਝ ਸਭ ਤੋਂ ਤੰਗ ਇਲਾਕਿਆਂ ਜਿਵੇਂ ਡੀਬੀਓ, ਗਲਵਾਨ, ਡੇਮਚੋਕ, ਚੁਮਾਰ, ਬਟਾਲਿਕ, ਦਰਾਸ ਅਤੇ ਸਿਆਚਿਨ ਗਲੇਸ਼ੀਅਰ 'ਚ ਤਾਇਨਾਤ ਫ਼ੌਜੀਆਂ ਨੂੰ ਹੁਣ 4ਜੀ ਅਤੇ 5ਜੀ ਮੋਬਾਇਲ ਕਨੈਕਟੀਵਿਟੀ ਦੀ ਸਹੂਲਤ ਮਿਲੀ ਹੈ।'' ਇਹ ਪਹਿਲ 18 ਹਜ਼ਾਰ ਫੁੱਟ ਤੋਂ ਵੱਧ ਉੱਚਾਈ 'ਤੇ ਵੱਖ-ਵੱਖ ਸਰਦੀਆਂ ਦੀਆਂ ਚੌਕੀਆਂ 'ਤੇ ਤਾਇਨਾਤ ਫ਼ੌਜੀਆਂ ਲਈ ਇਕ ਵੱਡਾ ਮਨੋਬਲ ਵਧਾਉਣ ਵਾਲਾ ਸਾਬਿਤ ਹੋਇਆ ਹੈ, ਜਿਸ ਨਾਲ ਉਨ੍ਹਾਂ ਨੂੰ ਪਰਿਵਾਰਾਂ ਨਾਲ ਜੁੜੇ ਰਹਿਣ 'ਚ ਮਦਦ ਮਿਲੀ ਹੈ।
ਫਾਇਰ ਐਂਡ ਫਿਊਰੀ ਕਾਪਰਸ ਨੇ ਇਸ ਤਾਲਮੇਲ ਨੂੰ ਸਮਰੱਥ ਕਰਨ 'ਚ ਮੋਹਰੀ ਭੂਮਿਕਾ ਨਿਭਾਈ ਹੈ, ਜਿਸ ਦੇ ਨਤੀਜੇ ਵਜੋਂ ਫ਼ੌਜ ਦੇ ਬੁਨਿਆਦੀ ਢਾਂਚੇ 'ਤੇ ਕਈ ਮੋਬਾਇਲ ਟਾਵਰ ਲਗਾਏ ਗਏ ਹਨ, ਜਿਨ੍ਹਾਂ 'ਚ ਇਕੱਲੇ ਲੱਦਾਖ ਅਤੇ ਕਾਰਗਿਲ ਜ਼ਿਲ੍ਹਿਆਂ 'ਚ ਚਾਰ ਮੁੱਖ ਟਾਵਰ ਸ਼ਾਮਲ ਹਨ। ਇਸ ਪਹਿਲ ਦਾ ਪ੍ਰਭਾਵ ਫ਼ੌਜ ਕਲਿਆਣ ਤੋਂ ਕਿਤੇ ਅੱਗੇ ਤੱਕ ਫੈਲਿਆ ਹੋਇਆ ਹੈ, ਜੋ ਇਕ ਮਹੱਤਵਪੂਰਨ ਰਾਸ਼ਟਰ ਨਿਰਮਾਣ ਕੋਸ਼ਿਸ਼ ਵਜੋਂ ਉੱਭਰ ਰਿਹਾ ਹੈ, ਜੋ ਦੂਰ ਦੇ ਸਰਹੱਦੀ ਪਿੰਡਾਂ ਦੇ ਸਮਾਜਿਕ-ਆਰਥਿਕ ਤਾਣੇ-ਬਾਣੇ ਨੂੰ ਬਦਲ ਰਿਹਾ ਹੈ। 'ਫਰਸਟ ਵਿਲੇਜ' ਨੂੰ ਰਾਸ਼ਟਰੀ ਡਿਜੀਟਲ ਨੈੱਟਵਰਕ ਨਾਲ ਜੋੜ ਕੇ ਇਹ ਡਿਜੀਟਲ ਡਿਵਾਈਡ ਪਾੜੇ, ਸਥਾਨਕ ਅਰਥਵਿਵਸਥਾਵਾਂ ਨੂੰ ਉਤਸ਼ਾਹ ਦੇਣ, ਸਰਹੱਦੀ ਸੈਰ-ਸਪਾਟੇ ਨੂੰ ਉਤਸ਼ਾਹ ਦੇਣ, ਮੈਡੀਕਲ ਮਦਦ ਅਤੇ ਐਮਰਜੈਂਸੀ ਸੇਵਾਵਾਂ ਨੂੰ ਵਧਾਉਣ, ਸਥਾਨਕ ਵਪਾਰ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਦੇ ਰਿਹਾ ਹੈ। ਇਕ ਮਹੱਤਵਪੂਰਨ ਮੀਲ ਦਾ ਪੱਥਰ ਸਿਆਚਿਨ ਗਲੇਸ਼ੀਅਰ 'ਤ 5ਜੀ ਮੋਬਾਇਲ ਟਾਵਰ ਦੀ ਸਥਾਪਨਾ ਸੀ, ਜੋ ਦੁਨੀਆ ਦਾ ਸਭ ਤੋਂ ਉੱਚਾ ਯੁੱਧ ਖੇਤਰ ਹੈ- ਜੋ ਭਾਰਤ ਦੀ ਤਕਨੀਕੀ ਸ਼ਕਤੀ ਅਤੇ ਸੰਕਲਪ ਨੂੰ ਦਰਸਾਉਂਦਾ ਹੈ। ਸਥਾਨਕ ਲੋਕਾਂ ਨੇ ਇਸ ਪਹਿਲ ਦਾ ਸਵਾਗਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8