ਚੀਤਾ, ਚੇਤਕ ਹੈਲੀਕਾਪਟਰ ਨੂੰ ਸੇਵਾ ਤੋਂ ਹਟਾਉਣ ''ਤੇ ਵਿਚਾਰ ਕਰ ਰਹੀ ਹੈ ਭਾਰਤੀ ਫ਼ੌਜ

Wednesday, Nov 08, 2023 - 10:27 AM (IST)

ਚੀਤਾ, ਚੇਤਕ ਹੈਲੀਕਾਪਟਰ ਨੂੰ ਸੇਵਾ ਤੋਂ ਹਟਾਉਣ ''ਤੇ ਵਿਚਾਰ ਕਰ ਰਹੀ ਹੈ ਭਾਰਤੀ ਫ਼ੌਜ

ਨਵੀਂ ਦਿੱਲੀ (ਭਾਸ਼ਾ)- ਫੌਜ ਚੀਤਾ ਅਤੇ ਚੇਤਕ ਹੈਲੀਕਾਪਟਰਾਂ ਦੇ ਪੁਰਾਣੇ ਬੇੜੇ ਨੂੰ 2027 ਤੋਂ ਚਰਨਬੱਧ ਤਰੀਕੇ ਨਾਲ ਸੇਵਾ ਤੋਂ ਹਟਾਉਣ 'ਤੇ ਵਿਚਾਰ ਕਰ ਰਹੀ ਹੈ ਅਤੇ ਇਨ੍ਹਾਂ ਦੀ ਜਗ੍ਹਾ 'ਤੇ ਲਾਈਟ ਯੂਟੀਲਿਟੀ ਹੈਲੀਕਾਪਟਰ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਕਿਰਾਏ 'ਤੇ ਲੈਣ ਦੇ ਵਿਕਲਪ ਤਲਾਸ਼ਣ 'ਤੇ ਵਿਚਾਰ ਕਰ ਰਹੀ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਸੂਤਰਾਂ ਨੇ ਦੱਸਿਆ ਕਿ ਆਰਮੀ ਏਵੀਏਸ਼ਨ ਕੋਰ ਇਸ ਸਮੇਂ ਲਗਭਗ 190 ਚੇਤਕ, ਚੀਤਾ ਅਤੇ ਚੀਤਲ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੀ ਹੈ। ਫ਼ੌਜ ਨੂੰ ਲਗਭਗ 100 ਲਾਈਟ ਯੂਟੀਲਿਟੀ ਹੈਲੀਕਾਪਟਰ (LUH) ਮਿਲਣਗੇ ਅਤੇ ਨਾਲ ਹੀ ਉਹ ਆਪਣੀ ਜ਼ਰੂਰਤ ਪੂਰੀ ਕਰਨ ਲਈ ਹੈਲੀਕਾਪਟਰਾਂ ਨੂੰ ਕਿਰਾਏ 'ਤੇ ਦੇਣ ਦੇ ਵਿਕਲਪ 'ਤੇ ਵੀ ਵਿਚਾਰ ਕਰ ਰਹੀ ਹੈ। ਇਕ ਸੂਤਰ ਨੇ ਕਿਹਾ,“ਸਾਨੂੰ ਖੋਜ ਅਤੇ ਨਿਗਰਾਨੀ ਦੀਆਂ ਗਤੀਵਿਧੀਆਂ ਲਈ ਲਗਭਗ 250 ਹਲਕੇ ਹੈਲੀਕਾਪਟਰਾਂ ਦੀ ਲੋੜ ਹੈ। ਇਨ੍ਹਾਂ 'ਚੋਂ ਲਗਭਗ 100 ਹਲਕੇ ਉਪਯੋਗੀ ਹੈਲੀਕਾਪਟਰ ਹੋਣਗੇ ਅਤੇ HAL ਕੋਲ ਅੱਜ ਦੀ ਸਮਰੱਥਾ ਨੂੰ ਦੇਖਦੇ ਹੋਏ, ਸਾਨੂੰ ਚੀਤਾ ਅਤੇ ਚੇਤਕਾਂ ਦੇ ਪੂਰੇ ਬੇੜੇ ਨੂੰ ਬਦਲਣ ਲਈ ਵਿਕਲਪਕ ਸਾਧਨਾਂ 'ਤੇ ਵੀ ਵਿਚਾਰ ਕਰਨਾ ਹੋਵੇਗਾ।''

ਇਹ ਵੀ ਪੜ੍ਹੋ : 2 ਭੈਣਾਂ ਨੂੰ ਆਪਸ 'ਚ ਹੋਇਆ ਪਿਆਰ, ਪਰਿਵਾਰ ਡਰੋਂ ਉਹ ਕੀਤਾ ਜੋ ਸੁਫ਼ਨੇ ’ਚ ਵੀ ਨਾ ਸੋਚਿਆ ਸੀ

ਐੱਲ.ਯੂ.ਐੱਚ. ਦਾ ਨਿਰਮਾਣ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ.ਏ.ਐੱਲ.) ਕਰਨਾ ਹੈ। ਸੂਤਰ ਨੇ ਕਿਹਾ,''ਅਸੀਂ ਕੁਝ ਹੋਰ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਾਂ, ਜਿਵੇਂ ਕਿਰਾਏ ਦੇ ਵਿਕਲਪ, ਜਿਸ ਦੇ ਅਧੀਨ ਅਸੀਂ ਕੁਝ ਸਾਲਾਂ ਲਈ ਹੈਲੀਕਾਪਟਰ ਕਿਰਾਏ 'ਤੇ ਲੈਂਦੇ ਹਾਂ ਅਤੇ ਬਾਅਦ 'ਚ ਜੇਕਰ ਐੱਚ.ਏ.ਐੱਲ. ਬਾਕੀ ਗਿਣਤੀ ਦਾ ਨਿਰਮਾਣ ਕਰਨ 'ਚ ਸਮਰੱਥ ਹੁੰਦਾ ਹੈ ਤਾਂ ਸ਼ਾਇਦ ਅਸੀਂ ਐੱਚ.ਏ.ਐੱਲ. ਤੋਂ ਵੀ ਲੈ ਸਕਦੇ ਹਾਂ। ਹਾਲਾਂਕਿ ਜ਼ੋਰ ਸਵੇਦਸ਼ੀਕਰਨ ਅਤੇ ਦੇਸ਼ ਦੇ ਅੰਦਰੋਂ ਹੈਲੀਕਾਪਟਰ ਲੈਣ 'ਤੇ ਹੈ।'' ਚੀਤਾ ਅਤੇ ਚੇਤਕ ਹੈਲੀਕਾਪਟਰ ਬਦਲਣ ਦੀ ਸਮੇਂ-ਹੱਦ ਲਗਭਗ 10-12 ਸਾਲ ਹੋਣ ਦੀ ਉਮੀਦ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਉੱਨਤ ਹਲਕੇ ਹੈਲੀਕਾਪਟਰ (ਏ.ਐੱਲ.ਐੱਚ.) ਨੂੰ ਆਟੋ-ਪਾਇਲਟ ਨਾਲ ਲੈੱਸ ਕੀਤਾ ਜਾ ਰਿਹਾ ਹੈ ਅਤੇ ਇਹ 2024 ਦੇ ਅੰਤ ਤੱਕ ਸਪਲਾਈ ਲਈ ਤਿਆਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਆਟੋ ਪਾਇਲਟ ਯੁਕਤ ਐੱਲ.ਯੂ.ਐੱਚ. 'ਚ ਆਟੋ-ਪਾਇਲਟ ਦੇ 'ਫਿਟਮੇਂਟ' ਨੂੰ ਲੈ ਕੇ ਕੁਝ ਪਰੇਸ਼ਾਨੀਆਂ ਸਨ। ਆਰਮੀ ਏਵੀਏਸ਼ ਕੋਰ ਕੋਲ ਮੌਜੂਦਾ ਸਮੇਂ ਤਿੰਨ ਬ੍ਰਿਗੇਡ ਹਨ- 2 ਉੱਤਰੀ ਸਰਹੱਦ 'ਤੇ ਅਤੇ ਇਕ ਪੱਛਮੀ ਸਰਹੱਦ 'ਤੇ, ਨਾਲ ਹੀ ਇਸ ਦੀ ਇਕ ਹੋਰ ਬ੍ਰਿਗੇਡ ਬਣਾਉਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਆਰਮੀ ਏਵੀਏਸ਼ਨ ਅਗਲੇ ਸਾਲ ਅਪਾਚੇ ਅਟੈਕ ਹੈਲੀਕਾਪਟਰ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਤਲਾਸ਼ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉੱਨਤ ਹਲਕੇ ਹੈਲੀਕਾਪਟਰ (ਏਕੀਕ੍ਰਿਤ ਹਥਿਆਰ ਪ੍ਰਣਾਲੀ) ਨੂੰ ਹੇਲਿਨਾ ਮਿਜ਼ਾਈਲ ਨਾਲ ਲੈੱਸ ਕਰਨ ਦਾ ਕੰਮ ਜਾਰੀ ਹੈ। ਆਰਮੀ ਏਵੀਏਸ਼ਨ ਕੋਰ ਨੇ ਹਾਲ ਹੀ 'ਚ ਆਪਣਾ 38ਵਾਂ ਸਥਾਪਨਾ ਦਿਵਸ ਮਨਾਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News