ਡੇਪਸਾਂਗ ''ਚ ਗਸ਼ਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ : ਫ਼ੌਜ

Wednesday, Nov 06, 2024 - 11:26 AM (IST)

ਡੇਪਸਾਂਗ ''ਚ ਗਸ਼ਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ : ਫ਼ੌਜ

ਨਵੀਂ ਦਿੱਲੀ- ਫ਼ੌਜ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਭਾਰਤ ਅਤੇ ਚੀਨ ਦੇ ਫ਼ੌਜੀ ਪੂਰਬੀ ਲੱਦਾਖ ਦੇ ਡੇਪਸਾਂਗ 'ਚ ਗਸ਼ਤ ਬਾਰੇ ਬਣੀ ਆਮ ਸਹਿਮਤੀ ਦੀ ਪਾਲਣਾ ਕਰ ਰਹੇ ਹਨ ਅਤੇ ਕਿਸੇ ਵੀ ਪੱਖ ਵਲੋਂ ਇਸ 'ਚ ਰੁਕਾਵਟ ਪੈਦਾ ਨਹੀਂ ਕੀਤੀ ਜਾ ਰਹੀ ਹੈ। ਫ਼ੌਜ ਨੇ ਇਕ ਅੰਗਰੇਜ਼ੀ ਅਖ਼ਬਾਰ 'ਚ 'ਡੇਪਸਾਂਗ 'ਚ ਗਸ਼ਤ ਬਹਾਲ ਕਰਨ 'ਤੇ ਗੱਲਬਾਤ 'ਚ ਰੁਕਾਵਟ ਹੋਈ' ਟਾਈਟਲ ਨਾਲ ਪ੍ਰਕਾਸ਼ਿਤ ਸਮਾਚਾਰ 'ਤੇ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕਿਾਹ ਕਿ ਬੀਤੀ 21 ਅਕਤੂਬਰ ਨੂੰ ਬਣੀ ਸਰਬਸੰਮਤੀ ਦੇ ਆਧਾਰ 'ਤੇ ਦੋਹਾਂ ਪੱਖਾਂ ਨੇ ਪ੍ਰਭਾਵੀ ਢੰਗ ਨਾਲ ਫ਼ੌਜੀਆਂ ਨੂੰ ਪਿੱਛੇ ਹਟਾਇਆ ਹੈ। ਭਾਰਤੀ ਪੱਖ ਨੇ ਆਪਣੇ ਰਵਾਇਤੀ ਗਸ਼ਤ ਵਾਲੇ ਖੇਤਰਾਂ 'ਚ ਗਸ਼ਤ ਮੁੜ ਸ਼ੁਰੂ ਕਰ ਦਿੱਤੀ ਹੈ। ਦੋਵੇਂ ਪੱਖ ਆਮ ਸਹਿਮਤੀ ਦੀ ਪਾਲਣਾ ਕਰ ਰਹੇ ਹਨ ਅਤੇ ਕਿਸੇ ਵੀ ਪੱਖ ਵਲੋਂ ਕੋਈ ਰੁਕਾਵਟ ਪੈਦਾ ਨਹੀਂ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਲਈ ਰਹੋ ਤਿਆਰ, 6 ਦਿਨਾਂ ਤੱਕ ਮੀਂਹ ਦਾ ਅਲਰਟ

ਫ਼ੌਜ ਨੇ ਕਿਹਾ ਕਿ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਸ ਅੰਗਰੇਜ਼ੀ ਅਖ਼ਬਾਰ 'ਚ ਬੁੱਧਵਾਰ ਨੂੰ ਪ੍ਰਕਾਸ਼ਿਤ ਲੇਖ ਕਾਲਪਨਿਕ ਅਤੇ ਤੱਥਾਂ ਤੋਂ ਪਰੇ ਹੈ। ਫ਼ੌਜ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਸੰਵੇਦਨਸ਼ੀਲ ਲੇਖ ਪ੍ਰਕਾਸ਼ਿਤ ਕਰਨ ਤੋਂ ਪਹਿਲੇ ਤੱਥਾਂ ਨੂੰ ਵੈਰੀਫਾਈ ਕਰ ਲੈਣ। ਦੱਸਣਯੋਗ ਹੈ ਕਿ ਅੰਗਰੇਜ਼ੀ ਅਖ਼ਬਾਰ 'ਚ ਪ੍ਰਕਾਸ਼ਿਤ ਖ਼ਬਰ 'ਚ ਕਿਹਾ ਗਿਆ ਹੈ ਕਿ ਗਸ਼ਤ ਦੇ ਤੌਰ ਤਰੀਕਿਆਂ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਫ਼ੌਜ ਅਧਿਕਾਰੀਆਂ ਵਿਚਾਲੇ ਗੱਲਬਾਤ 'ਚ ਗਤੀਰੋਧ ਪੈਦਾ ਹੋ ਗਿਆ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਕਰੀਬ ਸਾਢੇ ਚਾਰ ਸਾਲਾਂ ਦੇ ਗਤੀਰੋਧ ਤੋਂ ਬਾਅਦ 21 ਅਕਤੂਬਰ ਨੂੰ ਗਸ਼ਤ ਵਿਵਸਥਾ ਨੂੰ ਲੈ ਕੇ ਆਮ ਸਹਿਮਤੀ ਬਣੀ ਸੀ, ਜਿਸ ਤੋਂ ਬਾਅਦ ਦੋਹਾਂ ਪੱਖਾਂ ਨੇ ਆਪਣੇ-ਆਪਣੇ ਫ਼ੌਜੀਆਂ ਨੂੰ ਪਿੱਛੇ ਹਟਾਇਆ ਸੀ ਅਤੇ ਡੇਪਸਾਂਗ ਤੇ ਡੇਮਚੋਕ ਦੋਹਾਂ ਖੇਤਰਾਂ 'ਚ ਗਸ਼ਤ ਸ਼ੁਰੂ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News