ਅਸਮ ਦੇ ਤੇਲ ਖੂਹ ''ਚ ਅੱਗ ਬੁਝਾਉਣ ਲਈ ਫੌਜ ਤਾਇਨਾਤ
Thursday, Jun 11, 2020 - 10:07 PM (IST)
ਤਿਨਸੁਕੀਆ (ਏ. ਐੱਨ. ਆਈ.)- ਅਸਮ ਵਿਚ ਤਿਨਸੁਕੀਆ ਜ਼ਿਲ੍ਹੇ ਦੇ ਬਾਗਜਨ ਤੇਲ ਖੂਹ ਵਿਚ ਲੱਗੀ ਅੱਗ ਬੁਝਾਉਣ ਦੇ ਲਈ ਫੌਜ ਤਾਇਨਾਤ ਕੀਤੀ ਗਈ ਹੈ। ਫੌਜ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਇਹ ਖੂਹ ਪਿਛਲੇ 15 ਦਿਨਾਂ ਤੋਂ ਬੇਕਾਬੂ ਤਰੀਕੇ ਨਾਲ ਗੈਸ ਉਗਲ ਰਿਹਾ ਹੈ। ਅੱਗ ਨਾਲ ਆਸ ਪਾਸ ਦੇ ਜੰਗਲ, ਘਰ ਤੇ ਵਾਹਨ ਨੁਕਸਾਨੇ ਗਏ ਹਨ। ਅੱਗ ਇੰਨੀ ਭਿਆਨਕ ਹੈ ਕਿ 30 ਕਿਲੋਮੀਟਰ ਦੂਰ ਤੋਂ ਉਸਦਾ ਧੂੰਆਂ ਦੇਖਿਆ ਜਾ ਸਕਦਾ ਹੈ। ਇਸ ਘਟਨਾ ਵਿਚ 7,000 ਲੋਕ ਪ੍ਰਭਾਵਿਤ ਹੋਏ ਹਨ। ਓ. ਆਈ. ਐੱਲ. ਦੇ ਪ੍ਰਬੰਧ ਨਿਦੇਸ਼ਕ ਸੁਸ਼ੀਲ ਚੰਦਰ ਮਿਸ਼ਰਾ ਨੇ ਭਰੋਸਾ ਦਿੱਤਾ ਕਿ 21 ਦਿਨਾਂ ਵਿਚ ਅੱਗ ਬੁਝਾ ਦਿੱਤੀ ਜਾਵੇਗੀ।
ਡਿਬਰੂ-ਸੈਖੋਵਾ ਨੈਸ਼ਨਲ ਪਾਰਕ ਦੇ ਨਜ਼ਦੀਕ ਸਥਿਤ ਇਸ ਖੂਹ 'ਚ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਨੈਸ਼ਨਲ ਪਾਰਕ ਦੀ ਜੈਵ ਵਿਭਿੰਨਤਾ ਨੂੰ ਖਤਰਾ ਪੈਦਾ ਹੋ ਗਿਆ ਹੈ।