ਫ਼ੌਜ ਮੁਖੀ ਨਰਵਣੇ ਨੇ ਕੀਤੀ ਮਿਆਂਮਾਰ ਦੀ ਯਾਤਰਾ, ਸੂ ਚੀ ਨਾਲ ਮੁਲਾਕਾਤ ਕਰਕੇ ਦੋ-ਪੱਖੀ ਮੁੱਦਿਆਂ 'ਤੇ ਕੀਤੀ ਚਰਚਾ

10/06/2020 2:40:28 PM

ਨੈਸ਼ਨਲ ਡੈਸਕ : ਭਾਰਤ ਦੇ ਫ਼ੌਜ ਮੁਖੀ ਜਨਰਲ ਐਮ. ਐਮ. ਨਰਵਣੇ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਸੋਮਵਾਰ ਨੂੰ ਮਿਆਮਾਂ ਦੇ ਨੇਤਾ ਆਂਗ ਸਾਨ ਸੂ ਚੀ ਅਤੇ ਸਿਖ਼ਰ ਜਨਰਲ ਮਿਨ ਆਂਗ ਨਾਲ ਮੁਲਾਕਾਤ ਕੀਤੀ ਅਤੇ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਅਤੇ ਸਥਿਰਤਾ ਦੇ ਰੱਖ-ਰਖਾਅ ਸਮੇਤ ਕਈ ਮਹੱਤਵਪੂਰਣ ਦੋ-ਪੱਖੀ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ। ਜਨਰਲ ਨਰਵਣੇ ਅਤੇ ਸ਼੍ਰਿੰਗਲਾ ਐਤਵਾਰ ਨੂੰ 2 ਦਿਨ ਦੀ ਮਿਆਮਾਂ ਯਾਤਰਾ 'ਤੇ ਪੁੱਜੇ ਸਨ। ਭਾਰਤੀ ਦੂਤਾਵਾਸ ਨੇ ਕਿਹਾ ਕਿ ਭਾਰਤੀ ਫੌਜ ਪ੍ਰਮੁੱਖ ਅਤੇ ਵਿਦੇਸ਼ ਸਕੱਤਰ ਨੇ ਸੋਮਵਾਰ ਨੂੰ ਸੂ ਚੀ ਨਾਲ ਮੁਲਾਕਾਤ ਕੀਤੀ ਅਤੇ ਮਹੱਤਵਪੂਰਣ ਦੋ-ਪੱਖੀ ਮੁੱਦਿਆਂ 'ਤੇ ਚਰਚਾ ਕੀਤੀ।  

ਵਿਦੇਸ਼ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਮੁਤਾਬਕ ਦੋਵਾਂ ਪੱਖਾਂ ਨੇ ਆਪਣੇ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਅਤੇ ਸਥਿਰਤਾ ਨੂੰ ਬਣਾਈ ਰੱਖਣ 'ਤੇ ਚਰਚਾ ਕੀਤੀ ਅਤੇ ਉਸ ਵਚਨਬੱਧਤਾ ਨੂੰ ਦੁਹਰਾਇਆ ਕਿ ਉਹ ਆਪਣੇ-ਆਪਣੇ ਖੇਤਰਾਂ ਨੂੰ ਇਕ-ਦੂਜੇ ਖ਼ਿਲਾਫ਼ ਅਨੈਤਿਕ ਗਤੀਵਿਧੀਆਂ ਲਈ ਇਸਤੇਮਾਲ ਕਰਣ ਦੀ ਆਗਿਆ ਨਹੀਂ ਦੇਣਗੇ।

ਜਨਰਲ ਨਰਵਣੇ ਅਤੇ ਸ਼੍ਰਿੰਗਲਾ ਦਾ ਦੌਰਾ ਅਜਿਹੇ ਸਮੇਂ ਵਿਚ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ ਜਦੋਂ ਭਾਰਤੀ ਫੌਜ ਦਾ ਪੂਰਬੀ ਲੱਦਾਖ ਵਿਚ ਚੀਨ ਦੀ ਫੌਜ ਨਾਲ ਸਰਹੱਦ 'ਤੇ ਤਣਾਅ ਜ਼ਾਰੀ ਹੈ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵਿਦੇਸ਼ ਯਾਤਰਾਵਾਂ 'ਤੇ ਪਾਬੰਦੀ ਵੀ ਲੱਗੀ ਹੋਈ ਹੈ।  ਮਿਆਮਾਂ, ਭਾਰਤ ਦੇ ਰਣਨੀਤੀਕ ਗੁਆਂਢੀ ਦੇਸ਼ਾਂ ਵਿਚੋਂ ਇਕ ਹੈ, ਜੋ ਉਗਰਵਾਦ ਪ੍ਰਭਾਵਿਤ ਨਗਾਲੈਂਡ ਅਤੇ ਮਣੀਪੁਰ ਸਮੇਤ ਉਤਰ-ਪੂਰਬ ਦੇ ਕਈ ਸੂਬਿਆਂ ਨਾਲ 1,640 ਕਿਲੋਮੀਟਰ ਲੰਮੀ ਸਰਹੱਦ ਸਾਂਝੀ ਕਰਦਾ ਹੈ।


cherry

Content Editor

Related News