ਫੌਜ ’ਚ ਭਰਤੀ ਹੋਣ ਦਾ ਨਹੀਂ ਮਿਲਿਆ ਮੌਕਾ ਤਾਂ ‘ਖੂਨਦਾਨ’ ਨੂੰ ਬਣਾ ਲਿਆ ਜੁਨੂੰਨ

09/03/2019 10:49:07 AM

ਅੰਬਾਲਾ— ਰਾਜੇਂਦਰ ਗਰਗ ਦਾ ਬਚਪਨ ਤੋਂ ਸੁਪਨਾ ਸੀ ਏਅਰਫੋਰਸ ’ਚ ਪਾਇਲਟ ਬਣ ਕੇ ਦੇਸ਼ ਦੀ ਸੇਵਾ ਕਰਨ ਪਰ ਉਨ੍ਹਾਂ ਦੇ ਪਰਿਵਾਰ ਨੇ ਮਨਜ਼ੂਰੀ ਨਹੀਂ ਦਿੱਤੀ। ਇਹ ਦੁੱਖ ਲੈ ਕੇ ਪੜ੍ਹਾਈ ਪੂਰੀ ਕੀਤੀ ਗਈ। ਇੰਡੋ-ਪਾਕਿ ਯੁੱਧ ’ਚ 4 ਦਸੰਬਰ 1971 ’ਚ ਦੇਸ਼ ਭਰ ’ਚ ਅਪੀਲ ਕੀਤੀ ਗਈ ਕਿ ਯੁੱਧ ਛਿੜ ਚੁੱਕਿਆ ਹੈ ਅਤੇ ਜ਼ਖਮੀ ਫੌਜੀ ਭਰਾਵਾਂ ਨੂੰ ਖੂਨ ਦੀ ਲੋੜ ਹੈ, ਇਸ ਲਈ ਵਧ ਤੋਂ ਵਧ ਲੋਕ ਖੂਨਦਾਨ ਕਰਨ ਤਾਂ ਕਿ ਜ਼ਖਮੀ ਫੌਜੀਆਂ ਲਈ ਖੂਨ ਦੀ ਕਮੀ ਨਾ ਹੋ ਸਕੇ। ਉਦੋਂ ਰਾਜੇਂਦਰ ਗਰਗ ਨੂੰ ਦੇਸ਼ ਸੇਵਾ ਅਤੇ ਜਨਸੇਵਾ ਦਾ ਇਕ ਹੋਰ ਤਰੀਕਾ ਮਿਲਿਆ ਅਤੇ ਇਸੇ ਦਿਨ ਪਹਿਲੀ ਵਾਰ ਘਰ ਵਾਲਿਆਂ ਨੂੰ ਬਿਨਾਂ ਦੱਸੇ ਫੌਜੀ ਭਰਾਵਾਂ ਲਈ ਉਨ੍ਹਾਂ ਨੇ ਖੂਨਦਾਨ ਕੀਤਾ। ਉਸ ਤੋਂ ਬਾਅਦ ਗਰਗ ਨੇ ਇਸ ਨੂੰ ‘ਰਕਤ (ਖੂਨ) ਸੇਵਾ’ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲਿਆ।

ਹੁਣ ਤੱਕ 192 ਵਾਰ ਕਰ ਚੁਕੇ ਹਨ ਖੂਨਦਾਨ
66 ਸਾਲਾ ਰਾਜੇਂਦਰ ਗਰਗ ਹੁਣ ਤੱਕ 192 ਵਾਰ ਖੂਨਦਾਨ ਕਰ ਚੁਕੇ ਹਨ। ਉਨ੍ਹਾਂ ਦੀ ਇਸੇ ਸੇਵਾ ਲਈ ਉਨ੍ਹਾਂ ਨੂੰ ਨੈਸ਼ਨਲ ਹੀਰੋਜ਼ ਐਵਾਰਡ ਨਾਲ ਨਵਾਜਿਆ ਜਾ ਚੁਕਿਆ ਹੈ। ਇਸੇ 30 ਅਗਸਤ ਨੂੰ ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਨੇ ਵੀ ਉਨ੍ਹਾਂ ਨੂੰ ਗੋਲਡ ਮੈਡਲ ਪ੍ਰਦਾਨ ਕਰ ਕੇ ਸਨਮਾਨ ਨਾਲ ਨਵਾਜਿਆ। ਹਰਿਆਣਾ ਦੇ ਅੰਬਾਲਾ ਜ਼ਿਲੇ ਨਾਲ ਤਾਲੁਕ ਰੱਖਣ ਵਾਲੇ ਰਾਜੇਂਦਰ ਨੇ ਇਕ ਨਿਊਜ਼ ਚੈਨਲ ਨਾਲ ਖਾਸ ਗੱਲਬਾਤ ’ਚ ਦੱਸਿਆ ਕਿ ਉਨ੍ਹਾਂ ਦਾ ਇਹ ਸਿਲਸਿਲਾ ਅੱਜ ਵੀ ਜਾਰੀ ਹੈ ਅਤੇ ਉਹ ਲਗਾਤਾਰ ਚੰਡੀਗੜ੍ਹ ਪੀ.ਜੀ.ਆਈ. ਸੈਕਟਰ 32 ਹਸਪਤਾਲ ਅਤੇ ਹਰਿਆਣਾ ਰੈੱਡ¬ਕ੍ਰਾਸ ਸੋਸਾਇਟੀ ਨਾਲ ਜੁੜ ਕੇ ਆਪਣੀ ਇਸ ਸੇਵਾ ਨੂੰ ਅੱਗੇ ਰੱਖੇ ਹੋਏ ਹਨ। ਅੱਜ ਹਰਿਆਣਾ ’ਚ ਰਾਜੇਂਦਰ ਗਰਗ ਖੂਨਦਾਨ ਖੇਤਰ ’ਚ ਇਕ ਮੇਂਟਰ ਅਤੇ ਬਰਾਂਡ ਅੰਬੈਂਸਡਰ ਦੇ ਰੂਪ ’ਚ ਕੰਮ ਕਰ ਰਹੇ ਹਨ।

ਪੂਰਾ ਪਰਿਵਾਰ ਕਰ ਰਿਹਾ ਹੈ ਖੂਨਦਾਨ
ਇਸ ਖੇਤਰ ’ਚ ਉਨ੍ਹਾਂ ਦੇ ਜੁਨੂੰਨ ਦਾ ਆਲਮ ਇਹ ਹੈ ਕਿ ਉਹ ਆਪਣੇ ਪੂਰੇ ਪਰਿਵਾਰ ਨੂੰ ਹੀ ਖੂਨਦਾਨ ਪਰਿਵਾਰ ਬਣਾ ਚੁਕੇ ਹਨ। ਉਨ੍ਹਾਂ ਦੀ ਪਤਨੀ ਸੁਚੇਤਾ ਗਰਗ 55 ਵਾਰ, ਬੇਟਾ ਰਾਜਨ ਗਰਗ 44 ਵਾਰ, ਨੂੰਹ ਰਾਸ਼ੀ ਗਰਗ 29 ਵਾਰ, ਬੇਟੀ ਨੈਨਾ ਬੰਸਲ 22 ਵਾਰ ਅਤੇ ਜੁਆਈ 7 ਵਾਰ ਕੁੱਲ ਮਿਲਾ ਕੇ ਪੂਰਾ ਪਰਿਵਾਰ 349 ਵਾਰ ਖੂਨਦਾਨ ਕਰ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੀ.ਜੀ.ਆਈ. ਦੇ ਬਲੱਡ ਬੈਂਕ ਦੇ ਡਾਇਰੈਕਟਰ ਡਾ. ਜੇ.ਜੇ. ਜੌਲੀ ਉਨ੍ਹਾਂ ਦੇ ਪ੍ਰੇਰਨਾ ਸਰੋਤ ਹਨ।

ਇਸੇ ਸ਼ਰਤ ’ਤੇ ਹੋਇਆ ਸੀ ਸੁਚੇਤਾ ਨਾਲ ਵਿਆਹ
ਪਤਨੀ ਸੁਚੇਤਾ ਨੂੰ ਖੂਨਦਾਤਾ ਬਣਾਉਣ ਦੀ ਕਿਵੇਂ ਸੁੱਝੀ, ਸਵਾਲ ਦਾ ਜਵਾਬ ਦਿੰਦੇ ਹੋਏ ਰਾਜੇਂਦਰ ਗਰਗ ਨੇ ਦੱਸਿਆ ਕਿ ਜਦੋਂ ਸੁਚੇਤਾ ਨਾਲ ਉਨ੍ਹਾਂ ਦੇ ਵਿਆਹ ਦੀ ਗੱਲ ਚੱਲੀ ਤਾਂ ਉਨ੍ਹਾਂ ਨੇ ਸੁਚੇਤਾ ਨਾਲ ਪਹਿਲੀ ਮੁਲਾਕਾਤ ’ਚ ਇਹ ਸ਼ਰਤ ਰੱਖੀ ਕਿ ਉਹ ਉਨ੍ਹਾਂ ਦੀ ਪਤਨੀ ਉਦੋਂ ਬਣ ਸਕਦੀ ਹੈ, ਜਦੋਂ ਉਹ ਖੂਨਦਾਤਾ ਬਣਨ ਲਈ ਤਿਆਰ ਹੋਵੇਗੀ। ਸੁਚੇਤਾ ਦੇ ਹਾਂ ਕਹਿਣ ’ਤੇ ਮੈਂ 26 ਜੂਨ 1977 ਨੂੰ ਉਸ ਨਾਲ ਵਿਆਹ ਕੀਤਾ ਅਤੇ 4 ਜੁਲਾਈ ਨੂੰ ਹਨੀਮੂਨ ਲਈ ਜਾਣ ਤੋਂ ਪਹਿਲਾਂ ਅਸੀਂ ਦੋਹਾਂ ਨੇ ਪਹਿਲਾਂ ਬਲੱਡ ਡੋਨੇਟ ਕੀਤਾ ਅਤੇ ਫਿਰ ਕਸ਼ਮੀਰ ਰਵਾਨਾ ਹੋਏ। ਵੱਖ-ਵੱਖ ਸੰਸਥਾਵਾਂ ਹੁਣ ਤੱਕ ਰਾਜੇਂਦਰ ਗਰਗ ਨੂੰ ਕਰੀਬ 198 ਐਵਾਰਡ ਅਤੇ ਸਨਮਾਨ ਨਵਾਜ ਚੁਕੀ ਹੈ। ਗਰਗ ਦੱਸਦੇ ਹਨ ਕਿ ਉਨ੍ਹਾਂ ਨੇ 1986 ’ਚ ਇਸੇ ਮਕਸਦ ਦੇ ਮੱਦੇਨਜ਼ਰ ਯੰਗ ਸੇਵਿਅਰਜ਼ ਕਲੱਬ ਬਣਾਇਆ ਸੀ। ਸ਼ੁਰੂਆਤ ’ਚ ਸਿਰਫ 40-50 ਖੂਨਦਾਤਾ ਮੈਂਬਰ ਸਨ, ਅੱਜ 300 ਰੈਗੂਲਰ ਬਲੱਡ ਡੋਨਰ ਇਸ ਨਾਲ ਜੁੜੇ ਹਨ। ਜਿਸ ’ਚ ਐੱਸ.ਐੱਸ.ਪੀ. ਟਰੈਫਿਕ, ਚੰਡੀਗੜ੍ਹ ਸ਼ਸ਼ਾਂਕ ਆਨੰਦ ਸਮੇਤ ਹੋਰ ਕਈ ਅਫ਼ਸਰ ਅਤੇ ਸਮਾਜ ਸੇਵੀ ਸ਼ਾਮਲ ਹਨ।


DIsha

Content Editor

Related News