ਦੋ ਗੋਲੀਆਂ ਲੱਗਣ ਮਗਰੋਂ ਵੀ ਲੜਦਾ ਰਿਹਾ ਆਰਮੀ ਦਾ Dog ‘ਜੂਮ’, ਅੱਤਵਾਦੀਆਂ ਦਾ ਕਰਵਾਇਆ ਐਨਕਾਊਂਟਰ

Tuesday, Oct 11, 2022 - 05:57 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਇਕ ਆਰਮੀ ਡੌਗ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ। ਇਸ ਮੁਕਾਬਲੇ ’ਚ ਖੋਜੀ ਕੁੱਤੇ ਜੂਮ (Zoom) ਨੇ ਬੇਹੱਦ ਅਹਿਮ ਕਿਰਦਾਰ ਨਿਭਾਇਆ।

PunjabKesari

ਦਰਅਸਲ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ’ਤੇ ਸੁਰੱਖਿਆ ਦਸਤਿਆਂ ਦੱਖਣੀ ਕਸ਼ਮੀਰ ਸਥਿਤ ਤਾਂਗਪਾਵਾ ਇਲਾਕੇ ਵਿਚ ਐਤਵਾਰ ਦੇਰ ਰਾਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਲਈ ਸੋਮਵਾਰ ਦੀ ਸਵੇਰ ਨੂੰ ਫ਼ੌਜ ਨੇ ਖੋਜੀ ਕੁੱਤੇ ਜੂਮ ਨੂੰ ਉਸ ਘਰ ਅੰਦਰ ਭੇਜਿਆ, ਜਿੱਥੇ ਅੱਤਵਾਦੀ ਲੁੱਕੇ ਹੋਏ ਸਨ। ਇਸ ਦੌਰਾਨ ਅੱਤਵਾਦੀਆਂ ਨੇ ਉਸ ਦੇ ਉੱਪਰ ਫਾਈਰਿੰਗ ਕੀਤੀ ਅਤੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ’ਚ ਉਸ ਨੂੰ ਅੱਤਵਾਦੀਆਂ ਦੀਆਂ ਦੋ ਗੋਲੀਆਂ ਲੱਗੀਆਂ ਹਨ। ਜੂਮ ਦਾ ਪਸ਼ੂ ਹਸਪਤਾਲ ਸ਼੍ਰੀਨਗਰ ’ਚ ਇਲਾਜ ਚੱਲ ਰਿਹਾ ਹੈ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੂਮ ਦੀ ਜਾਬਾਂਜ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੋਲੀਆਂ ਨਾਲ ਜ਼ਖਮੀ ਹੋਣ ਮਗਰੋਂ ਉਹ ਲਗਾਤਾਰ ਅੱਤਵਾਦੀਆਂ ਨਾਲ ਲੜਦਾ ਰਿਹਾ। ਉਥੇ ਹੀ ਫ਼ੌਜ ਨੂੰ ਮਦਦ ਮਿਲੀ ਅਤੇ ਫ਼ੌਜ ਨੇ ਦੋਹਾਂ ਅੱਤਵਾਦੀਆਂ ਨੂੰ ਮਾਰ ਡਿਗਾਇਆ।
 


Tanu

Content Editor

Related News