ਪੁੰਛ ''ਚ ਲੋਕਾਂ ਨੂੰ ਫੌਜ ਦੀ ਸਲਾਹ- ਘਰਾਂ ਤੋਂ ਬਾਹਰ ਨਾ ਨਿਕਲਣ, ਰਾਸ਼ਨ ਇਕੱਠਾ ਕਰ ਲੈਣ
Tuesday, Oct 19, 2021 - 10:27 PM (IST)
ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ ਲਗਾਤਾਰ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ ਹੈ। ਅਜਿਹੇ ਵਿੱਚ ਫੌਜ ਵੱਲੋਂ ਚਲਾਏ ਜਾ ਰਹੇ ਪੁੰਛ-ਰਾਜੌਰੀ ਜੰਗਲ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਦੇ ਚੱਲਦੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਦੋ ਸਰਹੱਦੀ ਜ਼ਿਲ੍ਹਿਆਂ ਪੁੰਛ ਅਤੇ ਰਾਜੌਰੀ ਦੇ ਜੰਗਲ ਖੇਤਰ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਦੇ ਨੌਵੇਂ ਦਿਨ ਮੇਂਢਰ ਵਿੱਚ ਜਨਤਕ ਘੋਸ਼ਣਾਵਾਂ ਕੀਤੀਆਂ ਗਈਆਂ ਅਤੇ ਸਥਾਨਕ ਨਿਵਾਸੀਆਂ ਨੂੰ ਆਪਣੀ ਸੁਰੱਖਿਆ ਲਈ ਘਰ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ - ਹਿੰਦੂਆਂ ਦੇ ਘਰ 'ਤੇ ਹੋਏ ਹਮਲੇ ਦੀ ਬੰਗਲਾਦੇਸ਼ ਦੇ ਸਾਬਕਾ ਕਪਤਾਨ ਨੇ ਕੀਤੀ ਨਿੰਦਾ, ਬੋਲੇ ਇਹ ਦੇਸ਼ ਦੀ ਹਾਰ
ਅਧਿਕਾਰੀਆਂ ਨੇ ਕਿਹਾ ਕਿ ਭੱਠਾ ਦੁਰਿਅਨ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸਥਾਨਕ ਮਸਜਿਦਾਂ ਵਿੱਚ ਲੱਗੇ ਲਾਊਡ ਸਪੀਕਰ ਦੇ ਜ਼ਰੀਏ ਲੋਕਾਂ ਨੂੰ ਸੂਚਿਤ ਕੀਤਾ ਗਿਆ ਸੀ। ਦਰਅਸਲ, ਸੁਰੱਖਿਆ ਬਲ ਪੁੰਛ ਜ਼ਿਲ੍ਹੇ ਦੇ ਮੇਂਢਰ ਦੇ ਜੰਗਲ ਖੇਤਰ ਵਿੱਚ ਲੁਕੇ ਹੋਏ ਅੱਤਵਾਦੀਆਂ ਖ਼ਿਲਾਫ਼ ਅੰਤਿਮ ਹਮਲੇ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੂਚਿਤ ਕਰਦੇ ਹੋਏ ਕਿਹਾ ਗਿਆ ਹੈ ਕਿ ਉਹ ਜੰਗਲ ਖੇਤਰ ਵਿੱਚ ਨਾ ਜਾਣ ਅਤੇ ਆਪਣੇ ਪਸ਼ੂਆਂ ਨੂੰ ਵੀ ਆਪਣੇ ਘਰਾਂ ਵਿੱਚ ਹੀ ਰੱਖਣ। ਇਸ ਤੋਂ ਇਲਾਵਾ ਲੋਕਾਂ ਨੂੰ ਰਾਸ਼ਨ ਇਕੱਠਾ ਕਰਨ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ - ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ ਪੈਟਰੋਲ ਪੰਪ ਪੁੱਜੇ ਤਾਂ ਹੋ ਸਕਦੈ 10,000 ਰੁਪਏ ਦਾ ਚਲਾਨ
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਬਾਹਰ ਗਏ ਹਨ ਉਨ੍ਹਾਂ ਨੂੰ ਆਪਣੇ ਜਾਨਵਰਾਂ ਦੇ ਨਾਲ ਆਪਣੇ ਘਰ ਪਰਤਣ ਲਈ ਕਿਹਾ ਗਿਆ ਹੈ। ਇੱਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇ.ਸੀ.ਓ.) ਅਤੇ ਚਾਰ ਹੋਰ ਸੁਰੱਖਿਆ ਕਰਮਚਾਰੀਆਂ ਨੇ 11 ਅਕਤੂਬਰ ਨੂੰ ਪੁੰਛ ਦੇ ਸੁਰਨਕੋਟ ਜੰਗਲ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਦੌਰਾਨ ਭਿਆਨਕ ਗੋਲੀਬਾਰੀ ਵਿੱਚ ਆਪਣੀ ਜਾਨ ਦੇ ਦਿੱਤੀ, ਜਦੋਂ ਕਿ ਵੀਰਵਾਰ ਨੂੰ ਹੋਏ ਇੱਕ ਹੋਰ ਮੁਕਾਬਲੇ ਵਿੱਚ ਜੇ.ਸੀ.ਓ. ਸਮੇਤ ਚਾਰ ਹੋਰ ਫੌਜੀਆਂ ਨੇ ਆਪਣੀ ਜਾਨ ਗੁਆ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਪੂਰੇ ਜੰਗਲ ਖੇਤਰ ਵਿੱਚ ਅਜੇ ਵੀ ਸਖ਼ਤ ਸੁਰੱਖਿਆ ਘੇਰਾ ਹੈ, ਇਹ ਖੇਤਰ ਪਹਾੜੀ ਹੈ ਅਤੇ ਜੰਗਲ ਸੰਘਣਾ ਹੈ, ਜਿਸ ਨਾਲ ਆਪਰੇਸ਼ਨ ਮੁਸ਼ਕਲ ਅਤੇ ਖ਼ਤਰਨਾਕ ਹੋ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।