ਕੁਪਵਾੜਾ ’ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਹਥਿਆਰ ਤੇ ਗੋਲਾ-ਬਾਰੂਦ ਬਰਾਮਦ

10/01/2023 8:48:30 PM

ਸ਼੍ਰੀਨਗਰ, (ਯੂ. ਐੱਨ. ਆਈ.)- ਸੁਰੱਖਿਆ ਫੋਰਸਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਦੱਸਿਆ ਕਿ ਕੁਪਵਾੜਾ ਪੁਲਸ ਅਤੇ ਭਾਰਤੀ ਫੌਜ ਵੱਲੋਂ ਚਲਾਈ ਗਈ ਸਾਂਝੀ ਮੁਹਿੰਮ ’ਚ ਮਾਛਲ ਦੇ ਪਾਸ਼ਮਾਰਗੀ ਇਲਾਕੇ ’ਚ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਵੱਡਾ ਜਖ਼ੀਰਾ ਬਰਾਮਦ ਕੀਤਾ ਗਿਆ ਹੈ। ਬਰਾਮਦ ਹਥਿਆਰ ਅਤੇ ਗੋਲਾ-ਬਾਰੂਦ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਪਾਰੋਂ ਭਾਰਤੀ ਖੇਤਰ ’ਚ ਲਿਆਂਦਾ ਗਿਆ ਸੀ।

ਪੁਲਸ ਮੁਤਾਬਕ 30 ਸਤੰਬਰ ਨੂੰ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਤਲਾਸ਼ੀ ਮੁਹਿੰਮ ਦੌਰਾਨ ਕੁਦਰਤੀ ਗੁਫਾ ’ਚੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ, ਜਿਸ ਨੂੰ ਗੈਰ-ਕਾਨੂੰਨੀ ਢੰਗ ਨਾਲ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਪਾਰੋਂ ਲਿਆਂਦਾ ਗਿਆ ਸੀ। ਹਥਿਆਰਾਂ ਦੇ ਜਖ਼ੀਰੇ ’ਚ 1 ਏ. ਕੇ. ਸੀਰੀਜ਼ ਦੀ ਰਾਈਫਲ, 4 ਏ. ਕੇ. ਮੈਗਜ਼ੀਨ, 2 ਯੂ. ਬੀ. ਜੀ. ਐੱਲ. (ਅੰਡਰ ਬੈਰਲ ਗ੍ਰੇਨੇਡ ਲਾਂਚਰ), 2 ਹੈਂਡ ਗ੍ਰੇਨੇਡ, 26 ਗ੍ਰੇਨੇਡ, 7.62 ਐੱਮ. ਐੱਮ. ਏ. ਕੇ. ਗੋਲਾ-ਬਾਰੂਦ ਦੇ 2088 ਰੌਂਦ, 1 ਸਾਈਲੈਂਸਰ (ਆਵਾਜ਼ ਨੂੰ ਦਬਾਉਣ ਵਾਲਾ ਯੰਤਰ) ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।


Rakesh

Content Editor

Related News