ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣੀ ਸੀ ਹਥਿਆਰਾਂ ਦੀ ਸਪਲਾਈ, ਤਸਕਰ ਗ੍ਰਿਫਤਾਰ
Friday, Jan 03, 2020 - 10:59 PM (IST)

ਨਵੀਂ ਦਿੱਲੀ — ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ 20 ਪਿਸਤੌਲ ਅਤੇ 50 ਕਾਰਤੂਸਾਂ ਨਾਲ ਇਕ ਹਥਿਆਰ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਪਿਛਲੇ ਤਿੰਨ ਸਾਲ ਤੋਂ ਦਿੱਲੀ-ਐੱਨ.ਸੀ.ਆਰ. 'ਚ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ।
ਪੁਲਸ ਮੁਤਾਬਕ ਆਉਣ ਵਾਲੇ ਦਿੱਲੀ ਵਿਧਾਨ ਸਭਾ ਚੋਣ ਨੂੰ ਧਿਆਨ 'ਚ ਰੱਖ ਕੇ ਇਨ੍ਹਾਂ ਹਥਿਆਰਾਂ ਨੂੰ ਦਿੱਲੀ 'ਚ ਸਪਲਾਈ ਕਰਨਾ ਸੀ। ਹਥਿਆਰਾਂ ਦਾ ਜ਼ਖੀਰਾ ਦਿੱਲੀ ਦੇ ਵੱਖ-ਵੱਖ ਗੈਂਗਸਟਰ ਨੂੰ ਸਪਲਾਈ ਕਰਨਾ ਸੀ। ਦੋਸ਼ੀ ਸਾਜ਼ਿਦ ਮੇਵਾਤ ਇਲਾਕੇ ਦੇ ਭਰਤਪੁਰ ਦਾ ਰਹਿਣ ਵਾਲਾ ਹੈ। ਗੈਰ-ਕਾਨੂੰਨੀ ਹਥਿਆਰਾਂ ਨੂੰ 2 ਤੋਂ ਤਿੰਨ ਹਜ਼ਾਰ ਰੁਪਏ 'ਚ ਖਰੀਦ ਕੇ ਦਿੱਲੀ ਅਤੇ ਉਸ ਦੇ ਨੇੜਲੇ ਇਲਾਕਿਆਂ 'ਚ 7 ਤੋਂ 8 ਹਜ਼ਾਰ ਰੁਪਏ 'ਚ ਵੇਚਦਾ ਸੀ।