ਹਿੰਸਾ ਪੀੜਤ ਮਣੀਪੁਰ ’ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ, ਤਣਾਅਪੂਰਨ ਸਥਿਤੀ ਬਰਕਰਾਰ

Friday, Aug 18, 2023 - 11:37 AM (IST)

ਹਿੰਸਾ ਪੀੜਤ ਮਣੀਪੁਰ ’ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ, ਤਣਾਅਪੂਰਨ ਸਥਿਤੀ ਬਰਕਰਾਰ

ਇੰਫਾਲ, (ਭਾਸ਼ਾ)- ਸੁਰੱਖਿਆ ਫੋਰਸਾਂ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਹਿੰਸਾ ਪੀੜਤ ਮਣੀਪੁਰ ਦੇ ਵੱਖ-ਵੱਖ ਜ਼ਿਲਿਆਂ ਤੋਂ 8 ਫਾਇਰ ਆਰਮਜ਼, 112 ਕਾਰਤੂਸ ਅਤੇ 6 ਵਿਸਫੋਟਕ ਬਰਾਮਦ ਕੀਤੇ ਗਏ ਹਨ।

ਪੁਲਸ ਨੇ ਦੱਸਿਆ ਕਿ ਇਹ ਬਰਾਮਦਗੀ ਬੁੱਧਵਾਰ ਨੂੰ ਬਿਸ਼ਨੂਪੁਰ, ਚੂਰਾਚਾਂਦਪੁਰ, ਤੇਂਗਨੋਪਾਲ, ਕਾਂਗਪੋਕਪੀ ਅਤੇ ਇੰਫਾਲ ਪੱਛਮੀ ਜ਼ਿਲਿਆਂ ਤੋਂ ਕੀਤੀ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਕੁਝ ਥਾਵਾਂ ’ਤੇ ਗੋਲੀਬਾਰੀ ਅਤੇ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਦੀਆਂ ਮਾਮੂਲੀ ਘਟਨਾਵਾਂ ਕਾਰਨ ਸੂਬੇ ’ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ।' ਤੇਂਗਨੋਪਾਲ ਜ਼ਿਲੇ ’ਚ ਤਲਾਸ਼ੀ ਮੁਹਿੰਮ ਦੌਰਾਨ 6 ਬੰਕਰ ਵੀ ਤਬਾਹ ਕਰ ਦਿੱਤੇ ਗਏ।

ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਨਾਰਕੋਟਿਕਸ ਐਂਡ ਬਾਰਡਰ (ਐੱਨ. ਏ. ਬੀ.) ਦੇ ਸੂਹੀਆਂ ਨੇ ਇੰਫਾਲ ਪੂਰਬੀ ਜ਼ਿਲੇ ਦੇ ਮੰਤਰੀਪੁਖਰੀ ਖੇਤਰ ਤੋਂ ਕੋਡੀਨ ਫਾਸਫੇਟ, ਇਕ ਓਪੀਓਈਡ ਐਨਾਲਜਿਕ ਸੀਰਪ ਦੀਆਂ 1240 ਸ਼ੀਸ਼ੀਆਂ ਦੇ ਨਾਲ ਆਸਾਮ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


author

Rakesh

Content Editor

Related News