ਕਿਸਾਨ ਅੰਦੋਲਨ: ਜੰਤਰ-ਮੰਤਰ ''ਤੇ ਧਰਨਾ ਦੇ ਰਹੇ ਕਾਂਗਰਸ ਨੇਤਾਵਾਂ ਨੇ ਵੀ ਤੋੜਿਆ ਵਰਤ

Tuesday, Dec 15, 2020 - 12:53 AM (IST)

ਕਿਸਾਨ ਅੰਦੋਲਨ: ਜੰਤਰ-ਮੰਤਰ ''ਤੇ ਧਰਨਾ ਦੇ ਰਹੇ ਕਾਂਗਰਸ ਨੇਤਾਵਾਂ ਨੇ ਵੀ ਤੋੜਿਆ ਵਰਤ

ਨਵੀਂ ਦਿੱਲੀ - ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਸੋਮਵਾਰ ਸ਼ਾਮ ਸੰਸਦ ਮੈਂਬਰ ਗੁਰਮੀਤ ਔਜਲਾ ਅਤੇ ਕੁਲਬੀਰ ਸਿੰਘ ਜੀਰਾ ਨੇ ਆਪਣਾ ਵਰਤ ਤੋੜਿਆ। ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਲਈ ਡਾਕਟਰਾਂ ਨੂੰ ਭੇਜਿਆ ਸੀ, ਜਿਸ ਵਿੱਚ ਦੋ ਡਾਕਟਰ ਸਟੈਂਡ ਬਾਏ 'ਤੇ ਰੱਖੇ ਗਏ ਹਨ। ਧਰਨਾ ਥਾਂ 'ਤੇ ਸੰਸਦ ਜਸਬੀਰ ਸਿੰਘ  ਵੀ ਮੌਜੂਦ ਰਹੇ। ਦੱਸ ਦਈਏ ਕਿ ਪਿਛਲੇ 9 ਦਿਨਾਂ ਤੋਂ ਸੰਸਦ ਅਤੇ ਵਿਧਾਇਕ ਜੰਤਰ-ਮੰਤਰ 'ਤੇ ਕਿਸਾਨਾਂ ਦੇ ਸਮਰਥਨ ਵਿੱਚ ਧਰਨਾ ਦੇ ਰਹੇ ਹਨ।
ਕਿਸਾਨਾਂ ਨੂੰ ਮਿਲਿਆ ਅੰਨਾ ਹਜ਼ਾਰੇ ਦਾ ਸਾਥ, ਕੇਂਦਰ ਨੂੰ ਦਿੱਤੀ ਭੁੱਖ ਹੜਤਾਲ ਕਰਨ ਦੀ ਚਿਤਾਵਨੀ

ਸੋਮਵਾਰ ਨੂੰ ਵਰਤ 'ਤੇ ਬੈਠੇ ਰਾਕੇਸ਼ ਟਿਕੈਤ ਅਤੇ ਬਾਕੀ ਕਿਸਾਨ ਨੇਤਾਵਾਂ ਨੇ ਬੱਚਿਆਂ ਦੇ ਜ਼ਰੀਏ ਆਪਣਾ ਵਰਤ ਖੋਲ੍ਹਿਆ ਹੈ। ਰਾਕੇਸ਼ ਟਿਕੈਤ ਨੇ ਇਸਦੇ ਨਾਲ ਹੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਡੇ ਟਰੈਕਟਰ/ਗੱਡੀਆਂ ਨੂੰ ਰੋਕਿਆ ਗਿਆ ਤਾਂ ਅਸੀਂ ਫਿਰ ਹਾਈਵੇਅ ਨੂੰ ਰੋਕਾਂਗੇ। ਆਪਣੇ ਸਾਥੀਆਂ ਨੂੰ ਚਿਤਾਵਨੀ ਦਿੰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ, "ਸ਼ਰਾਰਤੀ ਤੱਤਾਂ ਤੋਂ ਬੱਚ ਕੇ ਰਹਿਨਾ ਹੈ, ਸਾਡੇ ਵਿੱਚ ਕੋਈ ਗਲਤ ਤੱਤ ਨਾ ਆਉਣ ਸਕੇ। ਜਿਸ ਦੇ ਨਾਲ ਸਾਡਾ ਅੰਦੋਲਨ ਪ੍ਰਭਾਵਿਤ ਹੋਵੇ। ਸਰਕਾਰ ਕਾਨੂੰਨ ਨੂੰ ਵਾਪਸ ਲੈ, ਰਾਹ ਖੁੱਲ੍ਹ ਜਾਣਗੇ।"

ਰਾਕੇਸ਼ ਟਿਕੈਤ ਨੇ ਵਰਤ ਖ਼ਤਮ ਕਰਨ ਤੋਂ ਬਾਅਦ ਕਿਹਾ ਕਿ ਉੱਤਰ ਪ੍ਰਦੇਸ਼ ਪੁਲਸ ਕਿਸਾਨਾਂ ਦਾ ਉਤਪੀੜਨ ਕਰ ਰਹੀ ਹੈ। ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੀ ਟ੍ਰਾਲੀ ਬੰਦ ਕੀਤੀ ਜਾ ਰਹੀ ਹੈ। ਉਤਰਾਖੰਡ ਦੇ ਕਿਸਾਨਾਂ ਨੂੰ ਰੋਕੇ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਉਤਪੀੜਨ ਬਰਦਾਸ਼ਤ ਨਹੀਂ ਕਰੇਗੀ। ਜੇਕਰ ਕਿਸਾਨਾਂ ਨੂੰ ਰੋਕਿਆ ਤਾਂ ਅਸੀਂ ਗਾਜੀਪੁਰ ਬਾਰਡਰ ਰੋਕ ਦਿਆਂਗੇ। ਜਿਸ ਥਾਣੇ ਵਿੱਚ ਕਿਸਾਨਾਂ ਨੂੰ ਰੋਕਿਆ ਜਾਵੇਗਾ ਸਾਡੇ ਸਾਥਨਕ ਕਰਮਚਾਰੀ ਉਥੇ ਹੀ ਪਸ਼ੂਆਂ ਨੂੰ ਬੰਨਣ ਦਾ ਕੰਮ ਕਰਾਂਗੇ।
AIIMS ਨਰਸ ਯੂਨੀਅਨ ਦਾ ਹੜਤਾਲ ਦਾ ਐਲਾਨ, ਡਾਇਰੈਕਟਰ ਗੁਲੇਰੀਆ ਬੋਲੇ- ਕੋਰੋਨਾ 'ਚ ਅਜਿਹਾ ਨਾ ਕਰੋ

ਰਾਕੇਸ਼ ਡਕੈਤ ਨੇ ਅੱਗੇ ਕਿਹਾ ਕਿ ਸਾਡੀ ਲੜਾਈ ਲੰਬੀ ਹੈ। ਸੂਬਾ ਸਰਕਾਰ ਇਸ ਵਿੱਚ ਦਖ਼ਲ ਨਾ ਦੇਵੇ। ਕਿਸਾਨਾਂ ਤੋਂ ਤੁਸੀਂ ਜਿੱਤ ਨਹੀਂ ਸਕਦੇ। ਅਸੀਂ ਕਿਸਾਨ ਹਾਂ ਕਿਸਾਨਾਂ ਦਾ ਮਕਸਦ ਉਨ੍ਹਾਂ ਦੀਆਂ ਮੰਗਾਂ ਹਨ ਨਾ ਕਿ ਸਰਕਾਰ ਨੂੰ ਅਸਥਿਰ ਕਰਨਾ। ਅਸੀਂ ਰਾਜਨੀਤਕ ਦਲ ਨਹੀਂ ਹਾਂ। ਸਰਕਾਰ ਸਾਡੀਆਂ ਮੰਗਾਂ ਦਾ ਹੱਲ ਕਰੇ। ਸਰਦੀ ਦੇ ਮੌਸਮ ਵਿੱਚ ਖੁੱਲ੍ਹੇ ਆਸਮਾਨ ਵਿੱਚ ਕੋਈ ਇੰਝ ਹੀ ਨਹੀਂ ਰੁਕਦਾ ਹੈ। ਇਹ ਖੇਤੀ ਅਤੇ ਢਿੱਡ ਦਾ ਸਵਾਲ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News