ਅਗਨੀਪਥ ਯੋਜਨਾ : ਤਿੰਨਾਂ ਸੈਨਾਵਾਂ ’ਚ ਭਰਤੀ ਪ੍ਰਕਿਰਿਆ ਲਈ ਤਾਰੀਖ਼ਾਂ ਦਾ ਐਲਾਨ, FIR ਹੋਈ ਤਾਂ ਨਹੀਂ ਮਿਲੇਗਾ ਮੌਕਾ

Sunday, Jun 19, 2022 - 05:21 PM (IST)

ਅਗਨੀਪਥ ਯੋਜਨਾ : ਤਿੰਨਾਂ ਸੈਨਾਵਾਂ ’ਚ ਭਰਤੀ ਪ੍ਰਕਿਰਿਆ ਲਈ ਤਾਰੀਖ਼ਾਂ ਦਾ ਐਲਾਨ, FIR ਹੋਈ ਤਾਂ ਨਹੀਂ ਮਿਲੇਗਾ ਮੌਕਾ

ਨਵੀਂ ਦਿੱਲੀ– ਅਗਨੀਪਥ ਯੋਜਨਾ ਦੇ ਵਿਰੋਧ ’ਚ ਚੱਲ ਰਹੇ ਪ੍ਰਦਰਸ਼ਨ ਵਿਚਕਾਰ ਫੌਜ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਇਸ ਯੋਜਨਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਫੌਜੀ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਅਨਿਲ ਪੁਰੀ ਨੇ ਕਿਹਾ ਕਿ ਇਹ ਯੋਜਨਾ ਕਾਫੀ ਵਿਚਾਰ-ਵਟਾਂਦਰਾ ਕਰਕੇ ਲਿਆਈ ਗਈ ਹੈ। ਦੋ ਸਾਲਾਂ ਤੋਂ ਇਸ ਯੋਜਨਾ ’ਤੇ ਚਰਚਾ ਚੱਲ ਰਹੀ ਸੀ। ਇਸ ਯੋਜਨਾ ਦਾ ਉਦੇਸ਼ ਨੌਜਵਾਨਾਂ ਦੇ ਜੋਸ਼-ਹੋਸ਼ ਵਿਚਕਾਰ ਤਾਲਮੇਲ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਨੌਜਵਾਨਾਂ ਲਈ ਫਾਇਦੇਮੰਦ ਹੈ। ਸਾਰੇ ਅਗਨੀਵੀਰਾਂ ਨੂੰ ਆਮ ਜਵਾਨਾਂ ਦੀ ਤਰ੍ਹਾਂ ਫਾਇਦੇ ਮਿਲਣਗੇ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਅਗਨੀਵੀਰਾਂ ਨੂੰ ਜ਼ਿਆਦਾ ਅਲਾਊਂਸ ਅਤੇ ਸੁਵਿਧਾਵਾਂ ਮਿਲਣਗੀਆਂ। ਸੇਵਾਮੁਕਤੀ ਦੇ ਸਵਾਲ ’ਤੇ ਅਨਿਲ ਪੁਰੀ ਨੇ ਕਿਹਾ ਕਿ ਹਰ ਸਾਲ ਲਗਭਗ 17,600 ਲੋਕ ਤਿੰਨ ਸੇਵਾਵਾਂ ’ਚ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਰਹੇ ਹਨ। ਕਿਸੇ ਨੇ ਕਦੇ ਉਨ੍ਹਾਂ ’ਤੋਂ ਇਹ ਪੁੱਛਣ ਦੀ ਕੋਸ਼ਿਸ਼ ਨਹੀਂਕੀਤੀ ਕਿ ਉਹ ਸੇਵਾਮੁਕਤੀ ਤੋਂ ਬਾਅਦ ਕੀ ਕਰਨਗੇ?

ਉਨ੍ਹਾਂ ਕਿਹਾ ਕਿ ਇਹ ਯੋਜਨਾ ਨੌਜਵਾਨਾਂ ਦੇ ਭਵਿੱਖ ਲਈ ਸੋਚ-ਸਮਝਕੇ ਚੁੱਕਿਆ ਗਿਆ ਕਦਮ ਹੈ। ਉੱਥੇ ਹੀ ਫੌਜ ਨੇ ਤਿੰਨਾਂ ਫੌਜਾਂ ’ਚ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਥਲ ਸੈਨਾ ਨੇ ਕਿਹਾ ਹੈ ਕਿ ਉਸਦੀ ਭਰਤੀ ਪ੍ਰਕਿਰਿਆ 1 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ। ਉੱਥੇ ਹੀ ਹਵਾਈ ਫੌਜ ਦੀ ਭਰਤੀ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਹੋਵੇਗੀ ਜਦਕਿ ਜਲ ਸੈਨਾ ਦੀ ਭਰਤੀ ਪ੍ਰਕਿਰਿਆ 25 ਜੂਨ ਤੋਂ ਸ਼ੁਰੂ ਹੋਵੇਗੀ।

FIR ਹੋਣ ’ਤੇ ਨਹੀਂ ਮਿਲੇਗਾ ਮੌਕਾ : ਫੌਜ
ਫੌਜ ਨੇ ਦੇਸ਼ ਭਰ ’ਚ ਹੋ ਰਹੇ ਪ੍ਰਦਰਸ਼ਨ ਨੂੰ ਲੈ ਕੇ ਨਾਰਾਜ਼ਗੀ ਵੀ ਜਤਾਈ ਹੈ। ਫੌਜ ਨੇ ਕਿਹਾ ਕਿ ਕੁਝ ਸੰਸਥਾਵਾਂ ਜਿਨ੍ਹਾਂ ਨੇ ਵਿਦਿਆਰਥੀਆਂ ਕੋਲੋਂ ਤਿਆਰੀ ਦੇ ਪੈਸੇ ਲੈ ਲਏ ਹਨ ਉਹ ਉਨ੍ਹਾਂ ਨੂੰ ਉਕਸਾ ਰਹੀਆਂ ਹਨ। ਫੌਜ ਇਕ ਗੱਲ ਸਾਫ ਕਰ ਦੇਣਾ ਚਾਹੁੰਦੇ ਹੈ ਕਿ ਜੇਕਰ ਕਿਸੇ ਵੀ ਨੌਜਵਾਨ ਖਿਲਾਫ ਐੱਫ.ਆਈ.ਆਰ. ਹੁੰਦੀ ਹੈ ਤਾਂ ਉਸਨੂੰ ਫੌਜ ’ਚ ਭਰਤੀ ਹੋਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ।

ਬਲਿਦਾਨ ਦੇਣ ਵਾਲੇ ਅਗਨੀਵੀਰ ਨੂੰ ਇਕ ਕੋਰ ਰੁਪਏ ਦਾ ਮੁਆਵਜ਼ਾ ਮਿਲੇਗਾ
ਅਨਿਲ ਪੁਰੀ ਨੇ ਕਿਹਾ ਕਿ ਦੇਸ਼ ਦੀ ਸੇਵਾ ’ਚ ਬਲਿਦਾਨ ਦੇਣ ਵਾਲੇ ਅਗਨੀਵੀਰਾਂ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਮਿਲੇਗਾ। ‘ਅਗਨੀਵੀਰ’ ਨੂੰ ਸਿਆਚਿਨ ਅਤੇ ਹੋਰ ਖੇਤਰਾਂ ਵਰਗੇ ਖੇਤਰਾਂ ’ਚ ’ਚ ਉਹੀ ਭੱਤਾ ਅਤੇ ਸੁਵਿਧਾਵਾਂ ਮਿਲਣਗੀਆਂ ਜੋ ਮੌਜੂਦਾ ਸਮੇਂ ’ਚ ਨਿਯਮਿਤ ਫੌਜੀਆਂ ’ਤੇ ਲਾਗੂ ਹੁੰਦੀਆਂ ਹਨ। ਸੇਵਾ ਸ਼ਰਦਾਂ ’ਚ ਉਨ੍ਹਾਂ ਦੇ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ। 

ਭਾਰਤੀ ਹਵਾਈ ਫੌਜ ’ਚ 24 ਜੂਨ ਤੋਂ ਪਹਿਲੇ ਬੈਚ ਨੂੰ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ
ਏਅਰ ਮਾਰਸ਼ਲ ਐੱਸ.ਕੇ. ਝਾਅ ਨੇ ਕਿਹਾ ਕਿ ਭਾਰਤੀ ਹਵਾਈ ਫੌਜ ’ਚ 24 ਜੂਨ ਤੋਂ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਹ ਇਕ ਆਨਲਾਈਨ ਸਿਸਟਮ ਹੈ। ਉਸੇ ਤਹਿਤ ਉਸ ’ਤੇ ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ। ਇਕ ਮਹੀਨੇ ਬਾਅਦ 24 ਜੁਲਾਈ ਤੋਂ ਫੇਜ਼-1 ਆਨਲਾਈਨ ਪ੍ਰੀਖਿਆਵਾਂ ਸ਼ੁਰੂ ਹੋ ਜਾਣਗੀਆਂ। 

25 ਜੂਨ ਨੂੰ ਜਲ ਸੈਨਾ ਜਾਰੀ ਕਰੇਗੀ ਨੋਟੀਫਿਕੇਸ਼ਨ 
ਜਲ ਸੈਨਾ ਦੇ ਵਾਈਸ ਐਡਮਿਰਲ ਡੀ.ਕੇ. ਤ੍ਰਿਪਾਠੀ ਨੇ ਕਿਹਾ ਕਿ ਅਸੀਂ ਆਪਣੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 25 ਜੂਨ ਤਕ ਸਾਡੀ ਐਡਵਰਟਾਈਜ਼ਮੈਂਟ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ’ਚ ਪਹੁੰਚ ਜਾਵੇਗਾ। ਇਕ ਮਹੀਨੇ ਦੇ ਅੰਦਰ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। 21 ਨਵੰਬਰ ਨੂੰ ਸਾਡੇ ਪਹਿਲੇ ਅਗਨੀਵੀਰ ਸਾਡੇ ਟ੍ਰੇਨਿੰਗ ਸੰਸਥਾ ’ਚ ਰਿਪੋਰਟ ਕਰਨਗੇ।

1 ਜੁਲਾਈ ਨੂੰ ਥਲ ਸੈਨਾ ਜਾਰੀ ਕਰੇਗੀ ਨੋਟੀਫਿਕੇਸ਼ਨ
ਥਲ ਸੈਨਾ ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਕਰੇਗੀ। ਇਸਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। 

ਦਸੰਬਰ ਦੇ ਅਖੀਰ ਤਕ ਅਗਨੀਵੀਰ ਦੇ ਪਹਿਲੇ ਬੈਚ ਨੂੰ ਹਵਾਈ ਫੌਜ ’ਚ ਸ਼ਾਮਿਲ ਕਰ ਲੈਵਾਂਗੇ: ਹਵਾਈ ਫੌਜ
ਏਅਰ ਮਾਰਸ਼ਲ ਐੱਸ.ਕੇ. ਝਾਅ ਨੇ ਕਿਹਾ ਕਿ ਦਸੰਬਰ ਦੇ ਅਖੀਰ ਤਕ ਅਗਨੀਵੀਰ ਦੇ ਪਹਿਲੇ ਬੈਚ ਨੂੰ ਹਵਾਈ ਫੌਜ ’ਚ ਸ਼ਾਮਿਲ ਕਰ ਲਵਾਂਗੇ। 30 ਦਸੰਬਰ ਤੋਂ ਪਹਿਲੇ ਬੈਚ ਦੀ ਟ੍ਰੇਨਿੰਗ ਸ਼ੁਰੂ ਹੋ ਜਾਵੇਗੀ।


author

Rakesh

Content Editor

Related News