ਮੋਦੀ ਕੈਬਨਿਟ 'ਚ ਵੱਡਾ ਫੇਰਬਦਲ, ਕਿਰੇਨ ਰਿਜਿਜੂ ਦੀ ਜਗ੍ਹਾ ਮੇਘਵਾਲ ਹੋਣਗੇ ਕਾਨੂੰਨ ਮੰਤਰੀ

Thursday, May 18, 2023 - 10:45 AM (IST)

ਮੋਦੀ ਕੈਬਨਿਟ 'ਚ ਵੱਡਾ ਫੇਰਬਦਲ, ਕਿਰੇਨ ਰਿਜਿਜੂ ਦੀ ਜਗ੍ਹਾ ਮੇਘਵਾਲ ਹੋਣਗੇ ਕਾਨੂੰਨ ਮੰਤਰੀ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਵੀਰਵਾਰ ਨੂੰ 2 ਮੰਤਰੀਆਂ ਦੇ ਵਿਭਾਗਾਂ 'ਚ ਤਬਦੀਲੀ ਕਰਦੇ ਹੋਏ ਕਿਰੇਨ ਰਿਜਿਜੂ ਦੀ ਜਗ੍ਹਾ ਸੰਸਦੀ ਕਾਰਜ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਕਾਨੂੰਨ ਮੰਤਰੀ ਬਣਾਇਆ ਹੈ। ਰਿਜਿਜੂ ਨੂੰ ਪ੍ਰਿਥਵੀ ਵਿਗਿਆਨ ਮੰਤਰਾਲਾ ਦਾ ਚਾਰਜ ਦਿੱਤਾ ਗਿਆ ਹੈ। ਰਾਸ਼ਟਰਪਤੀ ਭਵਨ ਵਲੋਂ ਜਾਰੀ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਨੇ ਡਰੋਨ ਨਾਲ ਮੁੜ ਕੀਤੀ ਨਾਪਾਕ ਹਰਕਤ, ਸਰਹੱਦ ’ਤੇ ਫੜੀ ਗਈ 25 ਕਰੋੜ ਦੀ ਹੈਰੋਇਨ

ਇਸ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਸਲਾਹ 'ਤੇ ਰਾਸ਼ਟਰਪਤੀ ਨੇ ਕੇਂਦਰੀ ਕੈਬਨਿਟ ਦੇ ਮੈਂਬਰਾਂ ਨੂੰ ਵਿਭਾਗਾਂ ਦਾ ਮੁੜ ਨਿਰਾਧਰਨ ਕੀਤਾ ਗਿਆ ਹੈ। ਇਸ ਅਨੁਸਾਰ ਰਿਜਿਜੂ ਨੂੰ ਪ੍ਰਿਥਵੀ ਵਿਗਿਆਨ ਮੰਤਰਾਲਾ ਦਾ ਚਾਰਜ ਸੌਂਪਿਆ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਮੇਘਵਾਲ ਨੂੰ ਉਨ੍ਹਾਂ ਦੇ ਮੌਜੂਦਾ ਵਿਭਾਗਾਂ ਦੇ ਐਡੀਸ਼ਨਲ, ਕਾਨੂੰਨ ਅਤੇ ਨਿਆਂ ਮੰਤਰਾਲਾ 'ਚ ਰਾਜ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News