ਬਿਹਾਰ ਦੇ ਰਾਜਪਾਲ ਬਣੇ ਆਰਿਫ ਮੁਹੰਮਦ ਖਾਨ, ਕਈ ਸੂਬਿਆਂ ਦੇ ਬਦਲੇ ਗਏ ਰਾਜਪਾਲ

Tuesday, Dec 24, 2024 - 10:42 PM (IST)

ਬਿਹਾਰ ਦੇ ਰਾਜਪਾਲ ਬਣੇ ਆਰਿਫ ਮੁਹੰਮਦ ਖਾਨ, ਕਈ ਸੂਬਿਆਂ ਦੇ ਬਦਲੇ ਗਏ ਰਾਜਪਾਲ

ਨੈਸ਼ਨਲ ਡੈਸਕ - ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਓਡੀਸ਼ਾ ਦੇ ਰਾਜਪਾਲ ਦੇ ਅਹੁਦੇ ਤੋਂ ਰਘੁਬਰ ਦਾਸ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਹੁਣ ਉਨ੍ਹਾਂ ਦੀ ਥਾਂ ਹਰਿਬਾਬੂ ਨੂੰ ਰਾਜਪਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਸੂਬਿਆਂ ਦੇ ਰਾਜਪਾਲ ਵੀ ਬਦਲੇ ਹਨ। ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਹੁਣ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਸਾਬਕਾ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੂੰ ਮਣੀਪੁਰ ਦਾ ਰਾਜਪਾਲ ਬਣਾਇਆ ਗਿਆ ਹੈ।

ਆਰਿਫ ਮੁਹੰਮਦ ਖਾਨ ਨੂੰ 6 ਸਤੰਬਰ 2019 ਨੂੰ ਕੇਰਲ ਦਾ ਰਾਜਪਾਲ ਬਣਾਇਆ ਗਿਆ ਸੀ। ਆਰਿਫ ਮੁਹੰਮਦ ਖਾਨ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ, ਜਿਸ ਕਾਰਨ ਉਹ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਜਿੱਥੋਂ ਤੱਕ ਓਡੀਸ਼ਾ ਦੇ ਰਾਜਪਾਲ ਰਘੁਬਰ ਦਾਸ ਦੇ ਅਸਤੀਫੇ ਦਾ ਸਵਾਲ ਹੈ, ਮੰਨਿਆ ਜਾ ਰਿਹਾ ਹੈ ਕਿ ਉਹ ਰਾਜਨੀਤੀ ਦੀ ਮੁੱਖ ਧਾਰਾ ਵਿੱਚ ਵਾਪਸ ਆ ਸਕਦੇ ਹਨ। ਰਘੁਵਰ ਦਾਸ ਨੂੰ 18 ਅਕਤੂਬਰ 2023 ਨੂੰ ਓਡੀਸ਼ਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ।

ਇਨ੍ਹਾਂ ਸੂਬਿਆਂ ਦੇ ਬਦਲੇ ਗਏ ਗਵਰਨਰ

ਰਾਸ਼ਟਰਪਤੀ ਭਵਨ ਨੇ ਮਿਜ਼ੋਰਮ ਦੇ ਰਾਜਪਾਲ ਹਰੀ ਬਾਬੂ ਨੂੰ ਓਡੀਸ਼ਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਹੈ।
ਜਨਰਲ ਵੀ.ਕੇ. ਸਿੰਘ ਨੂੰ ਮਿਜ਼ੋਰਮ ਦਾ ਰਾਜਪਾਲ ਬਣਾਇਆ ਗਿਆ ਹੈ।
ਬਿਹਾਰ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਨੂੰ ਕੇਰਲ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ।
ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਹੁਣ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਸਾਬਕਾ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੂੰ ਮਣੀਪੁਰ ਦਾ ਰਾਜਪਾਲ ਬਣਾਇਆ ਗਿਆ ਹੈ।

ਜਨਰਲ ਵੀ.ਕੇ. ਸਿੰਘ ਕਦੇ ਗਾਜ਼ੀਆਬਾਦ ਤੋਂ ਭਾਜਪਾ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਗਾਜ਼ੀਆਬਾਦ ਸੀਟ ਤੋਂ ਜਨਰਲ ਵੀ.ਕੇ. ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਸੀ ਅਤੇ ਉਹ ਵੀ ਜਿੱਤ ਗਏ ਸਨ। ਪਿਛਲੀ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਸਨ। ਪਾਰਟੀ ਨੇ ਉਨ੍ਹਾਂ ਨੂੰ 2024 ਦੀਆਂ ਚੋਣਾਂ ਵਿੱਚ ਨਹੀਂ ਉਤਾਰਿਆ ਸੀ। ਉਦੋਂ ਤੋਂ ਜਨਰਲ ਵੀ.ਕੇ. ਸਿੰਘ ਬਾਰੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ। ਹਾਲਾਂਕਿ ਹੁਣ ਉਨ੍ਹਾਂ ਨੂੰ ਮਿਜ਼ੋਰਮ ਦਾ ਰਾਜਪਾਲ ਬਣਾਇਆ ਗਿ


author

Inder Prajapati

Content Editor

Related News