6 ਸਾਲ ਦੇ ਬੱਚੇ ਦੀ ਹੋ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ

Tuesday, Nov 10, 2020 - 12:15 PM (IST)

6 ਸਾਲ ਦੇ ਬੱਚੇ ਦੀ ਹੋ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ

ਅਹਿਮਦਾਬਾਦ— 6 ਸਾਲ ਦੀ ਉਮਰ 'ਚ ਜਦੋਂ ਬੱਚੇ ਬਹੁਤ ਮੁਸ਼ਕਲ ਨਾਲ ABCD ਅਤੇ 1 ਤੋਂ 100 ਤੱਕ ਗਿਣਤੀ ਸਿੱਖਦੇ ਹਨ। ਉੱਥੇ ਹੀ ਗੁਜਰਾਤ ਦੇ ਅਹਿਮਦਾਬਾਦ ਦਾ ਰਹਿਣ ਵਾਲਾ 6 ਸਾਲ ਦਾ ਅਰਹਮ ਓਮ ਤਲਸਾਨੀਆ ਨੇ ਅਜਿਹਾ ਕਾਰਨਾਮਾ ਕਰ ਵਿਖਾਇਆ ਹੈ ਕਿ ਵੱਡੇ-ਵੱਡੇ ਸਾਫ਼ਟਵੇਅਰ ਇੰਜੀਨੀਅਰਜ ਵੀ ਹੈਰਾਨ ਰਹਿ ਜਾਂਦੇ ਹਨ। ਇਸ 6 ਸਾਲ ਦੇ ਮੁੰਡੇ ਨੇ 'ਪਾਇਥਨ ਪ੍ਰੋਗਰਾਮਿੰਗ ਭਾਸ਼ਾ' ਨੂੰ ਕਲੀਅਰ ਕਰ ਕੇ ਗਿਨੀਜ਼ ਵਰਲਡ ਰਿਕਾਰਡ 'ਚ ਦੁਨੀਆ ਦੇ ਸਭ ਤੋਂ ਛੋਟੀ ਉਮਰ ਦੇ 'ਕੰਪਿਊਟਰ ਪ੍ਰੋਗਰਾਮਰ' ਦੇ ਰੂਪ ਵਿਚ ਆਪਣਾ ਨਾਂ ਦਰਜ ਕੀਤਾ ਹੈ। ਇਹ ਪ੍ਰੀਖਿਆ 23 ਜਨਵਰੀ 2020 ਨੂੰ ਮਾਈਕ੍ਰੋਸਾਫ਼ਟ ਵਲੋਂ ਅਧਿਕਾਰਤ ਪੀਅਰਸਨ ਵਿਊ ਟੈਸਟ ਆਯੋਜਿਤ ਕੀਤੀ ਗਈ ਸੀ। ਇਸ ਪ੍ਰੀਖਿਆ ਨੂੰ ਕਈ ਇੰਜੀਨੀਅਰਾਂ ਵਲੋਂ ਕਰੈਕ ਕਰਨਾ ਮੁਸ਼ਕਲ ਹੈ ਪਰ ਅਰਹਮ ਨੇ ਇਸ ਨੂੰ ਕਰ ਵਿਖਾਇਆ। 

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦੀਵਾਲੀ ਤੋਂ ਪਹਿਲਾਂ ਪਸਰਿਆ ਮਾਤਮ, ਮਿੱਟੀ ਦੀ ਖੋਦਾਈ ਦੌਰਾਨ 4 ਬੱਚਿਆਂ ਦੀ ਮੌਤ

PunjabKesari

ਅਰਹਮ ਜਮਾਤ ਦੂਜੀ ਦਾ ਵਿਦਿਆਰਥੀ ਹੈ। ਅਰਹਮ ਦੇ ਪਿਤਾ-ਮਾਤਾ ਓਮ ਤਲਸਾਨੀਆ ਪੇਸ਼ੇ ਤੋਂ ਸਾਫ਼ਟਵੇਅਰ ਇੰਜੀਨੀਅਰ ਹਨ ਅਤੇ ਉਨ੍ਹਾਂ ਦੀ ਪਤਨੀ ਤ੍ਰਿਪਤੀ ਤਲਸਾਨੀਆ ਲੈਕਚਰਾਰ ਅਤੇ ਇੰਜੀਨੀਅਰ ਹੈ। ਅੱਜ ਉਨ੍ਹਾਂ ਲਈ ਬੇਹੱਦ ਖੁਸ਼ੀ ਦਾ ਦਿਨ ਹੈ, ਕਿਉਂਕਿ ਉਨ੍ਹਾਂ ਦੇ 6 ਸਾਲ ਦੇ ਪੁੱਤਰ ਨੇ ਦੁਨੀਆ ਦੇ ਸਭ ਤੋਂ ਛੋਟੇ ਕੰਪਿਊਟਰ ਪ੍ਰੋਗਰਾਮਰ ਹੋਣ ਦਾ ਮਾਣ ਜੋ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਪਰਤਦੇ ਹੀ NRI ਲਾੜੇ ਨੂੰ ਲੱਗੀਆਂ ਹੱਥਕੜੀਆਂ, ਚੌਥੀ ਵਹੁਟੀ ਨੇ ਲਾਏ ਗੰਭੀਰ ਦੋਸ਼

PunjabKesari

ਅਰਹਮ ਨੇ ਦੱਸਿਆ ਕਿ ਮੇਰੇ ਪਿਤਾ ਨੇ ਮੈਨੂੰ ਕੋਡਿੰਗ ਸਿਖਾਈ। ਜਦੋਂ ਮੈਂ 2 ਸਾਲ ਦਾ ਸੀ, ਤਾਂ ਮੈਂ ਟੈਬਲੇਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। 3 ਸਾਲ ਦੀ ਉਮਰ ਵਿਚ ਮੈਂ ਆਈ. ਓ. ਐੱਸ. ਅਤੇ ਵਿੰਡੋਜ ਨਾਲ ਗੈਜਟਸ ਖਰੀਦੇ। ਬਾਅਦ 'ਚ ਮੈਨੂੰ ਪਤਾ ਲੱਗਾ ਕਿ ਮੇਰੇ ਪਿਤਾ ਪਾਇਥਨ 'ਤੇ ਕੰਮ ਕਰ ਰਹੇ ਸਨ। ਅਰਹਮ ਨੇ ਕਿਹਾ ਕਿ ਖੁਸ਼ੀ ਹੈ ਕਿ ਮੈਨੂੰ ਗਿਨੀਜ਼ ਵਰਲਡ ਰਿਕਾਰਡ ਦਾ ਸਰਟੀਫ਼ਿਕੇਟ ਮਿਲਿਆ। ਮੈਂ ਇਕ ਕਾਰੋਬਾਰੀ ਉਦਮੀ ਬਣਨਾ ਚਾਹੁੰਦਾ ਹਾਂ ਅਤੇ ਸਾਰਿਆਂ ਦੀ ਮਦਦ ਕਰਨਾ ਚਾਹੁੰਦਾ ਹਾਂ। ਮੈਂ ਕੋਡਿੰਗ ਲਈ ਐਪ, ਗੇਮਜ਼ ਅਤੇ ਸਿਸਟਮ ਬਣਾਉਣਾ ਚਾਹੁੰਦਾ ਹਾਂ ਅਤੇ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

PunjabKesari

 


author

Tanu

Content Editor

Related News