ਇਨ੍ਹਾਂ ਬੱਚਿਆਂ ਨੇ ਮੁਕਾਬਲੇ ਦੌਰਾਨ ਦਿਖਾਏ ਅਜਿਹੇ ਹੈਰਾਨਜਨਕ ਕਾਰਨਾਮੇ, ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ (PICS)
Wednesday, Feb 01, 2017 - 09:46 AM (IST)

ਰਾਏਪੁਰ— ਦੇਖਣ ''ਚ ਸੰਨਿਆਸੀ ਵਾਂਗ ਨਜ਼ਰ ਆ ਰਹੇ ਬੱਚੇ ਅਜਿਹਾ ਕਮਾਲ ਕਰ ਰਹੇ ਹਨ ਕਿ ਲੋਕਾਂ ਨੂੰ ਆਪਣੀਆਂ ਅੱਖਾਂ ''ਤੇ ਵਿਸ਼ਵਾਸ ਨਹੀਂ ਹੋ ਰਿਹਾ। ਆਸ਼ਰਮ ਦੇ ਬੱਚਿਆਂ ਨੇ ਮੂੰਹ ਅਤੇ ਪੈਰਾਂ ਨਾਲ ਨਿਸ਼ਾਨੇਬਾਜ਼ੀ ਕੀਤੀ ਅਤੇ ਉਨ੍ਹਾਂ ਦਾ ਨਿਸ਼ਾਨਾ ਬਿਲਕੁੱਲ ਨਿਸ਼ਾਨੇ ''ਤੇ ਲੱਗਾ। ਲਕਸ਼ ਵੀ ਕੋਈ ਵੱਡਾ ਜਾਂ ਚੌੜਾ ਨਹੀਂ ਬਲਕਿ ਪਤਲੀ ਜਿਹੀ ਇਕ ਡੰਡੀ ਸੀ।
ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਬੁੱਢਾਪਾਰਾ ਆਊਟਡੋਰ ਸਟੇਡੀਅਮ ''ਚ ਤੀਰਅੰਦਾਜ਼ੀ ਮੁਕਾਬਲਾ ਸੀ। ਇੱਥੇ ਰਾਜ ਦੇ ਜੂਨੀਅਰ ਤੀਰਅੰਦਾਜ਼ੀ ਆਏ ਸਨ, ਜੋ ਸਾਲਾਂ ਤੋਂ ਆਧੁਨਿਕ ਤੀਰ-ਕਮਾਨਾਂ ਨਾਲ ਪ੍ਰੈਕਟਿਸ ਕਰ ਰਹੇ ਹਨ। ਇਨ੍ਹਾਂ ਨੂੰ ਦੇਖ ਲੋਕਾਂ ਨੂੰ ਆਪਣੀਆਂ ਹੀ ਅੱਖਾ ''ਤੇ ਯਕੀਨ ਨਹੀਂ ਹੋਇਆ, ਜਦੋਂ ਮਹਾਸਮੁੰਦਰ ਜ਼ਿਲੇ ਦੇ ਕੋਸਰੰਗੀ ਪਿੰਡ ਦੇ ਗੁਰੂਕੁੱਲ ਅਸ਼ਰਮ ਦੇ ਬੱਚਿਆਂ ਨੇ ਮੂੰਹ ਅਤੇ ਪੈਰਾਂ ਨਾਲ ਤੀਰ ਚਲਾਏ ਅਤੇ ਨਿਸ਼ਾਨਾ ਲਕਸ਼ ''ਤੇ ਲੱਗਾ। 15 ਸਾਲ ਦੇ ਰਾਜਿੰਦਰ, 13 ਸਾਲ ਦੇ ਕਮਲੇਸ਼ ਅਤੇ 13 ਸਾਲ ਦੇ ਨਰਿੰਦਰ ਨੇ ਉਲਟੇ ਪੁੱਠੇ-ਸਿੱਧੇ ਹੋ ਕੇ ਮੂੰਹ ਨਾਲ ਅਤੇ ਕਈ ਵੱਖ-ਵੱਖ ਅੰਦਾਜ਼ ''ਚ ਤੀਰ ਚਲਾਏ, ਜੋ ਸਾਰੇ ਨਿਸ਼ਾਨੇ ''ਤੇ ਲੱਗੇ। ਇਨ੍ਹਾਂ ਨੂੰ ਦੇਖ ਕੇ ਤੀਰ-ਅੰਦਾਜ਼ੀ ਐਸੋਸੀਏਸ਼ਨ (ਸੰਘ) ਦੇ ਸਕੱਤਰ ਕੈਲਾਸ਼ ਮੁਰਾਰਕਾ ਨੇ ਕਿਹਾ ਕਿ ਇਨ੍ਹਾਂ ਨੂੰ ਕੋਚ ਆਸ਼ਰਮ ''ਚ ਜਾ ਕੇ ਟ੍ਰੇਨਿੰਗ ਦੇਣਗੇ।
ਖੁਦ ਬਣਾਏ ਤੀਰ-ਕਮਾਨ
ਇਹ ਬੱਚੇ ਖੁਦ ਦੇ ਬਣਾਏ ਕਮਾਨ ''ਚੋਂ ਤੀਰ ਚਲਾਉਂਦੇ ਹਨ। ਇਹ ਤੀਰਅੰਦਾਜ਼ੀ ਦੀ ਆਧੁਨਿਕ ਮੁਕਾਬਲੇ ''ਚ ਉਪਯੋਗ ਕੀਤੀ ਜਾਣ ਵਾਲੀ ਤਕਨੀਕ ਹੈ। 21 ਅਤੇ 22 ਫਰਵਰੀ ਨੂੰ ਸਾਈ ''ਚ ਚੋਣ ਟਰਾਇਲ ਹੈ।