ਲੰਡਨ ਦੇ ਮਿਊਜ਼ੀਅਮ ’ਚ ਹੈ ਚੋਰੀ ਹੋਈ 17ਵੀਂ ਸਦੀ ਦੀ ਤਮਿਲ ਬਾਈਬਲ

07/02/2022 3:36:07 PM

ਚੇਨਈ– ਵਿਦੇਸ਼ੀ ਚੋਰਾਂ ਨੇ ਤਾਮਿਲਨਾਡੂ ਤੋਂ ਪੁਰਾਤਤਵਿਕ ਮਹੱਤਵ ਦੀ ਬਾਈਬਲ ਨੂੰ ਸਾਲਾਂ ਪਹਿਲਾਂ ਚੋਰੀ ਕਰ ਲਿਆ ਸੀ ਪਰ ਹੁਣ ਇਸ ਦਾ ਪਤਾ ਲਗਾ ਲਿਆ ਗਿਆ ਹੈ। ਤਾਮਿਲ ਵਿਚ ਲਿਖੀ ਇਹ ਦੁਨੀਆ ਦੀ ਪਹਿਲੀ ਬਾਈਬਲ ਹੈ ਅਤੇ ਇਸ ਨੂੰ 17ਵੀਂ ਸਦੀ ਵਿਚ ਥਾਰੰਗਾਂਬਦੀ ਰਿਆਸਤ ਵਿਚ ਛਾਪਿਆ ਗਿਆ ਸੀ। ਤਾਮਿਲਨਾਡੂ ਆਈਡਲ ਵਿੰਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਪਵਿੱਤਰ ਕਿਤਾਬ ਨੂੰ 17 ਸਾਲ ਪਹਿਲਾਂ ਵਿਦੇਸ਼ੀਆਂ ਦੇ ਇਕ ਸਮੂਹ ਨੇ ਚੋਰੀ ਕਰ ਲਿਆ ਸੀ।

ਵਿੰਗ ਨੇ ਪਤਾ ਲਾਇਆ ਹੈ ਕਿ ਇਹ ਕਿਤਾਬ ਲੰਡਨ ਵਿਚ ਇਕ ਮਿਊਜ਼ੀਅਮ ਵਿਚ ਹੈ। ਇਸ ਬਾਈਬਲ ਦੀ ਖਾਸ ਗੱਲ ਇਹ ਹੈ ਕਿ ਇਸ ’ਤੇ ਤੰਜੋਰ ਦੇ ਰਾਜਾ ਸਰਫੋਜੀ ਦੇ ਹਸਤਾਖਰ ਹਨ। ਇਸ ਨੂੰ ਤੰਜਾਵੁਰ ਦੇ ਸਰਸਵਤੀ ਮਹੱਲ ਲਾਈਬ੍ਰੇਰੀ ਤੋਂ 2005 ਵਿਚ ਚੋਰੀ ਕਰ ਲਿਆ ਗਿਆ ਸੀ।

ਵਿਜ਼ੀਟਰ ਕਿਤਾਬ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਕਿ 7 ਅਕਤੂਬਰ 2005 ਨੂੰ ਲਾਈਬ੍ਰੇਰੀ ਵਿਚ ਕੁਝ ਵਿਦੇਸ਼ੀ ਆਏ ਸਨ ਅਤੇ ਉਦੋਂ ਤੋਂ ਬਾਈਬਲ ਗਾਇਬ ਹੈ। ਇਸ ਤੋਂ ਬਾਅਦ ਦੁਨੀਆ ਭਰ ਦੇ ਵੱਖ-ਵੱਖ ਮਿਊਜੀਅਮਾਂ ਦੀ ਵੈੱਬਸਾਈਟ ਨੂੰ ਦੇਖਿਆ ਗਿਆ ਅਤੇ ਜਾਰਜ ਤੀਜੇ ਦੇ ਸੰਗ੍ਰਹਿ ਵਿਚ ਕੁਝ ਸ਼ੱਕ ਹੋਇਆ, ਜਿਸ ਵਿਚ ਹਜ਼ਾਰਾਂ ਪ੍ਰਿੰਟਿੰਗ ਕਿਤਾਬਾਂ, ਪਾਂਡੁਲਿਪੀ ਅਤੇ ਕਿਤਾਬਾਂ ਹਨ, ਜਿਨ੍ਹਾਂ ਵਿਚੋਂ ਵਧੇਰੇ ਅਸਾਧਾਰਨ ਹਨ। ਇਸ ਵਿਚ ਚੋਰੀ ਕੀਤੀ ਗਈ ਬਾਈਬਲ ਵੀ ਸੀ।


Rakesh

Content Editor

Related News