ਚੀਨ ਨਾਲ ਤਣਾਅ ਵਿਚਾਲੇ ਸਰਕਾਰ ਦਾ ਫ਼ੈਸਲਾ, LAC ’ਤੇ ‘ਪ੍ਰਲਯ’ ਬੈਲਿਸਟਿਕ ਮਿਜ਼ਾਈਲ ਦੀ ਤਾਇਨਾਤੀ ਨੂੰ ਮਿਲੀ ਮਨਜ਼ੂਰੀ
Monday, Dec 26, 2022 - 05:04 AM (IST)
ਨੈਸ਼ਨਲ ਡੈਸਕ : ਪਾਕਿਸਤਾਨ-ਚੀਨ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਰੱਖਿਆ ਮੰਤਰਾਲੇ ਨੇ ਇਕ ਵੱਡਾ ਫ਼ੈਸਲਾ ਲਿਆ ਹੈ। ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਹਥਿਆਰਬੰਦ ਬਲਾਂ ਲਈ 120 ਪ੍ਰਲਯ ਬੈਲਿਸਟਿਕ ਮਿਜ਼ਾਈਲਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਮਿਜ਼ਾਈਲਾਂ ਨੂੰ ਪਾਕਿਸਤਾਨ-ਚੀਨ ਸਰਹੱਦ ’ਤੇ ਤਾਇਨਾਤ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਇਨ੍ਹਾਂ ਮਿਜ਼ਾਈਲਾਂ ਦੀ ਵਰਤੋਂ ਰਣਨੀਤਕ ਕਾਰਵਾਈਆਂ ’ਚ ਕੀਤੀ ਜਾਵੇਗੀ। ਇਹ ਮਿਜ਼ਾਈਲਾਂ 150-500 ਕਿਲੋਮੀਟਰ ਤੱਕ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰਨ ਦੇ ਸਮਰੱਥ ਹਨ। ਇਸ ਮਿਜ਼ਾਈਲ ਨੂੰ ਇੰਟਰਸੈਪਟਰ ਰਾਹੀਂ ਫੜਨਾ ਬਹੁਤ ਮੁਸ਼ਕਿਲ ਹੈ।
ਇਹ ਖ਼ਬਰ ਵੀ ਪੜ੍ਹੋ : CM ਭਗਵੰਤ ਮਾਨ ਪਹੁੰਚੇ ਦਿੱਲੀ, ‘ਵੀਰ ਬਾਲ ਦਿਵਸ’ ਮੌਕੇ ਇਤਿਹਾਸਕ ਪ੍ਰੋਗਰਾਮ ’ਚ ਕਰਨਗੇ ਸ਼ਿਰਕਤ
ਚੋਟੀ ਦੇ ਰੱਖਿਆ ਸੂਤਰਾਂ ਨੇ ਸਮਾਚਾਰ ਏਜੰਸੀ ਏ.ਐੱਨ.ਆਈ. ਨੂੰ ਦੱਸਿਆ ਕਿ ਰੱਖਿਆ ਮੰਤਰਾਲੇ ਦੀ ਇਕ ਉੱਚ ਪੱਧਰੀ ਬੈਠਕ ਨੇ ਹਥਿਆਰਬੰਦ ਬਲਾਂ ਲਈ ਲੱਗਭਗ 120 ਮਿਜ਼ਾਈਲਾਂ ਦੀ ਖਰੀਦ ਅਤੇ ਸਰਹੱਦਾਂ ’ਤੇ ਇਨ੍ਹਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਮਿਜ਼ਾਈਲਾਂ ਹੁਣ ਵੱਡੀ ਗਿਣਤੀ ’ਚ ਤਿਆਰ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਸਮੇਂ ’ਚ ਇਨ੍ਹਾਂ ਦੇ ਸੰਚਾਲਨ ਸੇਵਾ ’ਚ ਸ਼ਾਮਲ ਹੋਣ ਦੀ ਉਮੀਦ ਹੈ। ਚੀਨ ਅਤੇ ਪਾਕਿਸਤਾਨ ਦੋਵਾਂ ਕੋਲ ਬੈਲਿਸਟਿਕ ਮਿਜ਼ਾਈਲਾਂ ਹਨ, ਜੋ ਰਣਨੀਤਕ ਭੂਮਿਕਾਵਾਂ ਲਈ ਹਨ। ਸੂਤਰਾਂ ਨੇ ਦੱਸਿਆ ਕਿ ਡਿਫੈਂਸ ਰਿਸਰਚ ਐਂਡ ਡਿਵੈੱਲਪਮੈਂਟ ਆਰਗੇਨਾਈਜ਼ੇਸ਼ਨ ਵੱਲੋਂ ਤਿਆਰ ਕੀਤੀ ਗਈ ਮਿਜ਼ਾਈਲ ਨੂੰ ਹੋਰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਜੇਕਰ ਫੌਜ ਚਾਹੇ ਤਾਂ ਇਸ ਦੀ ਰੇਂਜ ਨੂੰ ਕਾਫੀ ਵਧਾਇਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਖ ਜਗਤ ‘ਵੀਰ ਬਾਲ ਦਿਵਸ’ ਨਹੀਂ, ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਮਨਾਵੇ : ਐਡਵੋਕੇਟ ਧਾਮੀ
2015 ਦੇ ਆਸ-ਪਾਸ ਮਿਜ਼ਾਈਲ ਪ੍ਰਣਾਲੀ ਦਾ ਵਿਕਾਸ ਹੋਣਾ ਸ਼ੁਰੂ ਹੋਇਆ ਅਤੇ ਅਜਿਹੀ ਸਮਰੱਥਾ ਦੇ ਵਿਕਾਸ ਨੂੰ ਸਵਰਗੀ ਜਨਰਲ ਬਿਪਿਨ ਰਾਵਤ ਨੇ ਸੈਨਾ ਦੇ ਮੁਖੀ ਵਜੋਂ ਅੱਗੇ ਬੜ੍ਹਾਵਾ ਦਿੱਤਾ। ਇਸ ਮਿਜ਼ਾਈਲ ਦਾ ਪਿਛਲੇ ਸਾਲ 21 ਦਸੰਬਰ ਅਤੇ 22 ਦਸੰਬਰ ਨੂੰ ਦੋ ਵਾਰ ਸਫਲ ਪ੍ਰੀਖਣ ਕੀਤਾ ਗਿਆ ਸੀ। ‘ਪ੍ਰਲਯ’ ਇਕ ਅਰਧ-ਬੈਲਿਸਟਿਕ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਹੈ। ਇੰਟਰਸੈਪਟਰ ਅਤੇ ਰਾਡਾਰ ਨੂੰ ਚਕਮਾ ਦੇਣ ਵਾਲੀ ਤਕਨੀਕ ਨਾਲ ਲੈਸ ਇਸ ਮਿਜ਼ਾਈਲ ਨੂੰ ਵਿਕਸਿਤ ਕੀਤਾ ਗਿਆ ਹੈ। ਇਹ ਹਵਾ ਵਿਚਾਲੇ ਇਕ ਨਿਸ਼ਚਿਤ ਦੂਰੀ ਦੀ ਯਾਤਰਾ ਕਰਨ ਤੋਂ ਬਾਅਦ ਆਪਣਾ ਰਸਤਾ ਦੀ ਸਮਰੱਥਾ ਰੱਖਦੀ ਹੈ। ਪ੍ਰਲਯ ਇਕ ਠੋਸ ਪ੍ਰੋਪੇਲੈਂਟ ਰਾਕੇਟ ਮੋਟਰ ਅਤੇ ਹੋਰ ਨਵੀਆਂ ਤਕਨੀਕਾਂ ਜ਼ਰੀਏ ਸੰਚਾਲਿਤ ਹੈ। ਮਿਜ਼ਾਈਲ ਮਾਰਗਦਰਸ਼ਨ ਪ੍ਰਣਾਲੀ ’ਚ ਅਤਿ-ਆਧੁਨਿਕ ਨੇਵੀਗੇਸ਼ਨ ਅਤੇ ਏਕੀਕ੍ਰਿਤ ਐਵੀਓਨਿਕਸ ਸ਼ਾਮਲ ਹਨ। ਇਸ ਮਿਜ਼ਾਈਲ ਨੂੰ ਪਹਿਲਾਂ ਭਾਰਤੀ ਹਵਾਈ ਸੈਨਾ ’ਚ ਸ਼ਾਮਲ ਕੀਤਾ ਜਾਵੇਗਾ, ਜਿਸ ਦੀ ਭਾਰਤੀ ਸੈਨਾ ਵੱਲੋਂ ਪਾਲਣਾ ਕੀਤੇ ਜਾਣ ਦੀ ਸੰਭਾਵਨਾ ਹੈ।