2-3 ਹਫਤੇ ਤੱਕ ਇੱਕ ਹੀ ਮਾਸਕ ਲਗਾਉਣ ਨਾਲ ਹੋ ਸਕਦੈ ਬਲੈਕ ਫੰਗਸ- AIIMS ਡਾਕਟਰ
Sunday, May 23, 2021 - 05:13 AM (IST)
ਨਵੀਂ ਦਿੱਲੀ - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਭਾਰਤ ਅਜੇ ਜੂਝ ਹੀ ਰਿਹਾ ਹੈ ਕਿ ਬਲੈਕ ਫੰਗਸ ਨਾਮ ਦੀ ਇੱਕ ਹੋਰ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਪਰ ਇਸ ਮਹਾਮਾਰੀ ਦੇ ਫੈਲਣ ਦੇ ਪਿੱਛੇ ਇੱਕ ਹੈਰਾਨ ਕਰਨ ਵਾਲੀ ਵਜ੍ਹਾ ਸਾਹਮਣੇ ਆਈ ਹੈ। ਕਿਤੇ ਜਿਸ ਮਾਸਕ ਨੂੰ ਤੁਸੀਂ ਕੋਰੋਨਾ ਵਾਇਰਸ ਤੋਂ ਬਚਾਅ ਦੇ ਤੌਰ 'ਤੇ ਇਸਤੇਮਾਲ ਕਰ ਰਹੇ ਹੋ ਉਹ ਬਲੈਕ ਫੰਗਸ ਦੀ ਵਜ੍ਹਾ ਤਾਂ ਨਹੀਂ ਬਣ ਰਿਹਾ ਹੈ। ਏਮਜ਼ ਦੇ ਡਾਕਟਰ ਮੁਤਾਬਕ ਇੱਕ ਹੀ ਮਾਸਕ ਨੂੰ ਲਗਾਤਾਰ ਦੋ ਤੋਂ ਤਿੰਨ ਹਫ਼ਤੇ ਤੱਕ ਇਸਤੇਮਾਲ ਕਰਣ 'ਤੇ ਇਹ ਬਲੈਕ ਫੰਗਸ ਦੀ ਵਜ੍ਹਾ ਬਣ ਸਕਦਾ ਹੈ।
ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ (ਏਮਜ਼) ਦਿੱਲੀ ਵਿੱਚ ਨਿਊਰੋਸਰਜਰੀ ਵਿਭਾਗ ਦੇ ਪ੍ਰੋਫੈਸਰ ਡਾ. ਪੀ ਸ਼ਰਤ ਚੰਦਰ ਨੇ ਬਲੈਕ ਫੰਗਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਲਗਾਤਾਰ 2-3 ਹਫਤੇ ਤੱਕ ਇੱਕ ਹੀ ਮਾਸਕ ਨੂੰ ਪਾਉਣ ਨਾਲ ਬਲੈਕ ਫੰਗਸ ਦੇ ਵਿਕਾਸ ਦੀ ਵਜ੍ਹਾ ਬਣ ਸਕਦਾ ਹੈ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਕੋਰੋਨਾ ਨਾਲ 682 ਹੋਰ ਲੋਕਾਂ ਦੀ ਮੌਤ, 26 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ
ਬਲੈਕ ਫੰਗਸ ਹੋਣ ਦੇ ਕਈ ਕਾਰਨ
ਡਾ. ਸ਼ਰਤ ਚੰਦਰ ਨੇ ਕਿਹਾ ਫੰਗਸ ਇਨਫੈਕਸ਼ਨ ਕੋਈ ਨਵੀਂ ਚੀਜ ਨਹੀਂ ਹੈ ਪਰ ਇਹ ਕਦੇ ਵੀ ਮਹਾਮਾਰੀ ਦੀ ਸ਼ਕਲ ਵਿੱਚ ਨਹੀਂ ਹੋਇਆ। ਸਾਨੂੰ ਅਜੇ ਵੀ ਠੀਕ ਵਜ੍ਹਾ ਨਹੀਂ ਪਤਾ ਹੈ ਕਿ ਇਹ ਕਿਉਂ ਮਹਾਮਾਰੀ ਦੀ ਸ਼ਕਲ ਲੈ ਰਿਹਾ ਹੈ ਪਰ ਸਾਡੇ ਕੋਲ ਕਈ ਅਜਿਹੇ ਕਾਰਨ ਮੌਜੂਦ ਹਨ ਜਿਨ੍ਹਾਂ ਦੇ ਆਧਾਰ 'ਤੇ ਅਸੀ ਕਹਿ ਸਕਦੇ ਹਾਂ ਕਿ ਇਸਦੇ ਪਿੱਛੇ ਕਈ ਵਜ੍ਹਾ ਹੋ ਸਕਦੇ ਹਨ।
ਡਾ. ਸ਼ਰਤ ਚੰਦਰ ਮੁਤਾਬਕ ਇਸ ਦੀ ਪ੍ਰਮੁੱਖ ਵਜ੍ਹਾ ਵਿੱਚ ਬੇਕਾਬੂ ਡਾਇਬਟੀਜ਼, ਟੋਸੀਲਿਜੁਮਾਬ ਦੇ ਨਾਲ ਸਟੇਰਾਇਡ ਦੀ ਵਰਤੋ, ਮਰੀਜ਼ ਦਾ ਵੈਂਟੀਲੇਟਰ 'ਤੇ ਹੋਣਾ, ਆਕਸੀਜਨ ਲੈਣਾ ਹੈ। ਕੋਵਿਡ ਇਲਾਜ ਦੇ 6 ਹਫ਼ਤੇ ਦੇ ਅੰਦਰ ਜੇਕਰ ਕੋਈ ਇਨ੍ਹਾਂ ਵਿਚੋਂ ਕਿਸੇ ਤੋਂ ਵੀ ਹੋ ਕੇ ਲੰਘਿਆ ਹੈ ਤਾਂ ਉਸ ਵਿੱਚ ਬਲੈਕ ਫੰਗਸ ਹੋਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।