ਭਾਰਤ ਤੋਂ ਇਲਾਵਾ ਚੀਨ ਦਾ ਇਨ੍ਹਾਂ ਦੇਸ਼ਾਂ ਨਾਲ ਵੀ ਹੈ ਪੰਗਾ

06/17/2020 9:12:34 PM

ਨਵੀਂ ਦਿੱਲੀ - ਗਲਵਾਨ ਵੈਲੀ ਵਿਚ ਭਾਰਤੀ ਫੌਜ ਦੀ ਪਿੱਠ 'ਤੇ ਹਮਲਾ ਕਰਨ ਵਾਲੇ ਚੀਨ ਨੇ ਸਿਰਫ ਭਾਰਤ ਨਾਲ ਹੀ ਪੰਗਾ ਨਹੀਂ ਬਲਕਿ ਉਸ ਦੀ ਵਿਸਤਾਰਵਾਦੀ ਨੀਤੀ ਦੇ ਚੱਲਦੇ ਹਰ ਥਾਂ ਚੀਨ ਦੀ ਪੰਗੇਬਾਜ਼ੀ ਵਧੀ ਹੈ। ਮਾਮਲਾ ਭਾਂਵੇ ਅਮਰੀਕਾ ਦੇ ਨਾਲ ਸਬੰਧਾਂ ਦਾ ਹੋਵੇ, ਜਾਪਾਨ ਦੇ ਨਾਲ ਵਿਵਾਦ ਹੋਵੇ, ਰੂਸ ਦੇ ਨਾਲ ਸਰਹੱਦੀ ਵਿਵਾਦ ਹੋਵੇ, ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਹੋਵੇ, ਤਾਈਵਾਨ ਨੂੰ ਚੀਨ ਦੇ ਨਾਲ ਮਿਲਾਉਣ ਦਾ ਹੋਵੇ ਜਾਂ ਫਿਰ ਆਸਟ੍ਰੇਲੀਆ ਦੇ ਨਾਲ ਕੋਰੋਨਾ ਦੇ ਮਾਮਲੇ ਨੂੰ ਲੈ ਕੇ ਜਾਣਕਾਰੀਆਂ ਦੇ ਗਲਤ ਪ੍ਰਸਾਰਣ ਦਾ ਹੋਵੇ, ਚੀਨ ਹਰ ਕਿਸੇ ਦੇ ਨਾਲ ਉਲਝਦਾ ਰਿਹਾ ਹੈ ਪਰ ਭਾਰਤ ਦੇ ਨਾਲ ਤਾਂ ਉਸ ਨੇ ਹੱਦ ਕਰ ਦਿੱਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਪਿਛਲੇ 2 ਮਹੀਨਿਆਂ ਵਿਚ ਚੀਨ ਦੇ ਕਿਸ-ਕਿਸ ਦੇ ਨਾਲ ਕੀ -ਕੀ ਵਿਵਾਦ ਹੋਏ ਹਨ।

ਤਾਈਵਾਨ ਦੀ ਰਾਸ਼ਟਰਪਤੀ ਦੀ ਚੀਨ ਨੂੰ ਚੁਣੌਤੀ
ਜਨਵਰੀ ਵਿਚ ਦੂਜੀ ਵਾਰ ਤਾਈਵਾਨ ਦੀ ਰਾਸ਼ਟਰਪਤੀ ਬਣੀ ਸਾਈ ਇੰਗ-ਵੇਨ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਮੌਕੇ 'ਤੇ ਚੀਨ ਨੂੰ ਚਿਤਾਵਨੀ ਦਿੰਦੇ ਹੋਏ ਸਾਫ ਕੀਤਾ ਸੀ ਕਿ ''ਲੋਕਤਾਂਤਰਿਕ ਤਾਈਵਾਨ ਚੀਨ ਦੇ ਨਿਯਮ-ਕਾਇਦੇ ਕਦੇ ਕਬੂਲ ਨਹੀਂ ਕਰੇਗਾ ਅਤੇ ਚੀਨ ਨੂੰ ਇਸ ਹਕੀਕਤ ਦੇ ਨਾਲ ਸ਼ਾਂਤੀ ਨਾਲ ਜਿਓਣ ਦਾ ਤਰੀਕਾ ਲੱਭਣਾ ਹੋਵੇਗਾ। ਹਾਂਗਕਾਂਗ ਦੀ ਤਰਜ਼ 'ਤੇ ਤਾਈਵਾਨ ਵਿਚ 'ਇਕ ਦੇਸ਼, ਦੋ ਵਿਵਸਥਾਵਾਂ' ਵਾਲੇ ਮਾਡਲ ਨੂੰ ਲਾਗੂ ਕਰਨ ਦੀ ਗੱਲ ਕੀਤੀ ਜਾਂਦੀ ਹੈ ਜਿਸ ਵਿਚ ਚੀਨ ਦੀ ਹਕੂਮਤ ਸਵੀਕਾਰ ਕਰਨ 'ਤੇ ਤਾਈਵਾਨ ਨੂੰ ਕੁਝ ਮੁੱਦਿਆਂ 'ਤੇ ਆਜ਼ਾਦੀ ਰੱਖਣ ਦਾ ਹੱਕ ਹੋਵੇਗਾ। ਪਰ ਸਾਈ ਇੰਗ-ਵੇਨ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਦੇ ਮੌਕੇ 'ਤੇ ਸਾਫ ਕਰ ਦਿੱਤਾ ਕਿ ਇਸ ਤੋਂ ਕੁਝ ਹਾਸਲ ਹੋਣ ਵਾਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ, ''ਅਸੀਂ 'ਇਕ ਦੇਸ਼, ਦੋ ਵਿਵਸਥਾ' ਵਾਲੀ ਦਲੀਲ ਦੇ ਨਾਂ 'ਤੇ ਚੀਨ ਦੀ ਹਕੂਮਤ ਸਵੀਕਾਰ ਨਹੀਂ ਕਰਾਂਗੇ ਜਿਸ ਵਿਚ ਤਾਈਵਾਨ ਦਾ ਦਰਜਾ ਘੱਟ ਕਰ ਦਿੱਤਾ ਜਾਵੇਗਾ ਅਤੇ ਚੀਨ-ਤਾਈਵਾਨ ਸਬੰਧਾਂ ਦੀ ਮੌਜੂਦਾ ਸਥਿਤੀ ਬਦਲ ਜਾਵੇਗੀ।''

ਤਾਈਵਾਨ ਦੇ ਨਾਲ ਵਿਵਾਦ
ਚੀਨ ਨੇ ਤਾਈਵਾਨ ਨੂੰ ਹਮੇਸ਼ਾ ਤੋਂ ਅਜਿਹੇ ਸੂਬੇ ਦੇ ਰੂਪ ਵਿਚ ਦੇਖਿਆ ਹੋ ਜੋ ਉਸ ਤੋਂ ਅਲੱਗ ਹੋ ਗਿਆ ਹੈ। ਚੀਨ ਮੰਨਦਾ ਰਿਹਾ ਹੈ ਕਿ ਭਵਿੱਖ ਵਿਚ ਤਾਈਵਾਨ ਚੀਨ ਦਾ ਹਿੱਸਾ ਬਣ ਜਾਵੇਗਾ। ਜਦਕਿ ਤਾਈਵਾਨ ਦੀ ਇਕ ਵੱਡੀ ਆਬਾਦੀ ਆਪਣੇ ਆਪ ਨੂੰ ਇਕ ਅਲੱਗ ਦੇਸ਼ ਦੇ ਰੂਪ ਵਿਚ ਦੇਖਣਾ ਚਾਹੁੰਦੀ ਹੈ ਅਤੇ ਇਹੀ ਕਾਰਨ ਰਿਹਾ ਹੈ ਦੋਹਾਂ ਵਿਚਾਲੇ ਤਣਾਅ ਦੀ। ਦੂਜੇ ਵਿਸ਼ਵ ਯੁੱਧ ਵਿਚ ਜਾਪਾਨ ਦੀ ਹਾਰ ਤੋਂ ਬਾਅਦ ਅਮਰੀਕਾ ਅਤੇ ਬਿ੍ਰਟੇਨ ਨੇ ਤੈਅ ਕੀਤਾ ਕਿ ਤਾਈਵਾਨ ਨੂੰ ਉਸ ਦੇ ਸਹਿਯੋਗੀ ਅਤੇ ਚੀਨ ਦੇ ਵੱਡੇ ਰਾਜਨੇਤਾ ਅਤੇ ਮਿਲਟਰੀ ਕਮਾਂਡਰ ਚੈਂਗ ਕਾਈ ਸ਼ੇਕ ਨੂੰ ਸੌਂਪ ਦੇਣਾ ਚਾਹੀਦਾ। ਚੈਂਗ ਦੀ ਪਾਰਟੀ ਦਾ ਉਸ ਵੇਲੇ ਚੀਨ ਦੇ ਵੱਡੇ ਹਿੱਸੇ 'ਤੇ ਕੰਟਰੋਲ ਸੀ ਪਰ ਕੁਝ ਸਾਲਾਂ ਬਾਅਦ ਚੈਂਗ ਕਾਈ ਸ਼ੇਕ ਦੀ ਫੌਜ ਨੂੰ ਕਮਿਊਨਿਸਟ ਫੌਜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਦੋਂ ਚੈਂਗ ਅਤੇ ਉਨ੍ਹਾਂ ਦੇ ਸਹਿਯੋਗੀ ਚੀਨ ਤੋਂ ਭੱਜ ਕੇ ਤਾਈਵਾਨ ਚਲੇ ਆਏ ਅਤੇ ਕਈ ਸਾਲਾਂ ਤੱਕ 15 ਲੱਖ ਦੀ ਆਬਾਦੀ ਵਾਲੇ ਤਾਈਵਾਨ 'ਤੇ ਉਨ੍ਹਾਂ ਦਾ ਦਬਦਬਾ ਰਿਹਾ। ਕਈ ਸਾਲ ਤੱਕ ਚੀਨ ਅਤੇ ਤਾਈਵਾਨ ਦੇ ਸਬੰਧਾਂ ਵਿਚ ਖਟਾਸ ਆਉਣ ਤੋਂ ਬਾਅਦ ਸਾਲ 1980 ਦੇ ਦਹਾਕੇ ਵਿਚ ਦੋਹਾਂ ਦੇ ਰਿਸ਼ਤੇ ਬਿਹਤਰ ਹੋਣੇ ਸ਼ੁਰੂ ਹੋਏ। ਉਦੋਂ ਚੀਨ ਨੇ 'ਵਨ ਕੰਟ੍ਰੀ ਟੂ ਸਿਸਟਮ' ਦੇ ਤਹਿਤ ਤਾਈਵਾਨ ਦੇ ਸਾਹਮਣੇ ਪ੍ਰਸਤਾਵ ਰੱਖਿਆ ਕਿ ਜੇਕਰ ਉਹ ਆਪਣੇ ਆਪ ਨੂੰ ਚੀਨ ਦਾ ਹਿੱਸਾ ਮੰਨ ਲੈਂਦਾ ਹੈ ਤਾਂ ਉਸ ਨੂੰ ਖੁਦਮੁਖਤਿਆਰੀ ਪ੍ਰਦਾਨ ਕਰ ਦਿੱਤੀ ਜਾਵੇਗੀ।

ਰੂਸ ਦੇ ਨਾਲ ਸਰਹੱਦੀ ਵਿਵਾਦ ਦੀ ਲੰਬੀ ਕਹਾਣੀ
ਚੀਨ ਦਾ ਆਪਣੇ ਗੁਆਂਢੀ ਰੂਸ ਦੇ ਨਾਲ ਵੀ ਲੰਬੇ ਸਮੇਂ ਤੱਕ ਸਰਹੱਦੀ ਵਿਵਾਦ ਰਿਹਾ ਹੈ ਅਤੇ ਇਸ ਵਿਵਾਦ ਦੇ ਚੱਲਦੇ ਦੋਹਾਂ ਪੱਖਾਂ ਵਿਚ ਫੌਜੀ ਸੰਘਰਸ਼ ਵੀ ਹੋ ਚੁੱਕਿਆ ਹੈ ਪਰ 1991 ਵਿਚ ਸੋਵੀਅਤ ਸੰਘ ਦੇ ਪਤਨ ਤੋਂ ਬਾਅਦ ਰੂਸ ਕਮਜ਼ੋਰ ਹੋਇਆ ਤਾਂ ਚੀਨ ਨੇ ਇਸ ਮੌਕੇ ਦਾ ਫਾਇਦਾ ਚੁੱਕਿਆ ਅਤੇ ਰੂਸ ਦੇ ਨਾਲ ਸਰਹੱਦੀ ਵਿਵਾਦ ਨੂੰ ਆਪਣੀਆਂ ਸ਼ਰਤਾਂ ਨਾਲ ਸੁਲਝਾਇਆ। ਰੂਸ ਅਤੇ ਚੀਨ ਵਿਚਾਲੇ ਸਦੀਆਂ ਦੇ ਅਵਿਸ਼ਵਾਸ ਅਤੇ ਸੰਘਰਸ਼ ਦੀਆਂ ਕੌੜੀਆਂ ਯਾਦਾਂ ਹਨ। 1968 ਵਿਚ ਦੋਹਾਂ ਦੇਸ਼ਾਂ ਵਿਚਾਲੇ ਦਮੇਂਸਕੀ ਦੀਪ ਨੂੰ ਲੈ ਕੇ ਫੌਜੀ ਸੰਘਰਸ਼ ਵੀ ਹੋ ਚੁੱਕਿਆ ਹੈ।

ਹਾਲਾਂਕਿ ਦੋਹਾਂ ਦੇਸ਼ਾਂ ਨੇ 4,000 ਕਿਲੋਮੀਟਰ ਤੋਂ ਜ਼ਿਆਦਾ ਦਾ ਸਰਹੱਦੀ ਵਿਵਾਦ ਸਾਲ 2000 ਵਿਚ ਹੱਲ ਕਰ ਲਿਆ। ਜਿਸ ਦਮੇਂਸਕੀ ਦੀਪ ਨੂੰ ਲੈ ਕੇ 1968 ਵਿਚ ਚੀਨ ਅਤੇ ਰੂਸ ਭਿੜ ਚੁੱਕ ਸਨ ਉਹ ਸੀਮਾ ਸਮਝੌਤੇ ਦੇ ਤਹਿਤ ਚੀਨ ਦੇ ਕੋਲ ਹੈ।


Khushdeep Jassi

Content Editor

Related News