ਭਾਰਤੀ ਹਵਾਈ ਫ਼ੌਜ ਦੀ ਵਧੀ ਤਾਕਤ! ਅਮਰੀਕਾ ਤੋਂ ਮਿਲੇ ਤਿੰਨ ਅਪਾਚੇ ਹੈਲੀਕਾਪਟਰ

Wednesday, Jul 23, 2025 - 12:41 PM (IST)

ਭਾਰਤੀ ਹਵਾਈ ਫ਼ੌਜ ਦੀ ਵਧੀ ਤਾਕਤ! ਅਮਰੀਕਾ ਤੋਂ ਮਿਲੇ ਤਿੰਨ ਅਪਾਚੇ ਹੈਲੀਕਾਪਟਰ

ਨੈਸ਼ਨਲ ਡੈਸਕ- ਅਮਰੀਕੀ ਏਅਰੋਸਪੇਸ ਦੀ ਪ੍ਰਮੁੱਖ ਕੰਪਨੀ ਬੋਇੰਗ ਨੇ ਮੰਗਲਵਾਰ ਨੂੰ ਭਾਰਤੀ ਫੌਜ ਨੂੰ 3 ਅਪਾਚੇ ਅਟੈਕ ਹੈਲੀਕਾਪਟਰ ਸੌਂਪ ਦਿੱਤੇ ਹਨ। ਕੰਪਨੀ ਨੇ ਭਾਰਤੀ ਫੌਜ ਨੂੰ 6 ਹੈਲੀਕਾਪਟਰਾਂ ਦੀ ਸਪਲਾਈ ਦੇਣੀ ਹੈ, ਜਿਨ੍ਹਾਂ 'ਚੋਂ 3 AH-64E ਅਪਾਚੇ ਹੈਲੀਕਾਪਟਰਾਂ ਦੀ ਡਿਲੀਵਰੀ ਭਾਰਤ ਨੂੰ ਦੇ ਦਿੱਤੀ ਗਈ ਹੈ।

AH-64 ਅਪਾਚੇ ਦੁਨੀਆ ਦੇ ਸਭ ਤੋਂ ਉੱਨਤ ਮਲਟੀ-ਰੋਲ ਲੜਾਕੂ ਹੈਲੀਕਾਪਟਰਾਂ ਵਿੱਚੋਂ ਇੱਕ ਹੈ ਅਤੇ ਅਮਰੀਕੀ ਫੌਜ ਦੁਆਰਾ ਉਡਾਇਆ ਜਾਂਦਾ ਹੈ। ਭਾਰਤੀ ਫ਼ੌਜ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਹ ਅਤਿ-ਆਧੁਨਿਕ ਪਲੇਟਫਾਰਮ ਭਾਰਤੀ ਫੌਜ ਦੀ ਤਾਕਤ ਨੂੰ ਵਧਾਉਣਗੇ।

ਇਸ ਤੋਂ ਪਹਿਲਾਂ ਸਾਲ 2020 ਵਿੱਚ ਬੋਇੰਗ ਨੇ ਭਾਰਤੀ ਹਵਾਈ ਫੌਜ (IAF) ਨੂੰ 22 E-ਮਾਡਲ ਅਪਾਚੇ ਹੈਲੀਕਾਪਟਰਾਂ ਦੀ ਡਿਲਿਵਰੀ ਪੂਰੀ ਕੀਤੀ ਅਤੇ ਭਾਰਤੀ ਫੌਜ ਲਈ 6 AH-64E ਸਪਲਾਈ ਲਈ ਇਕ ਸੌਦੇ 'ਤੇ ਹਸਤਾਖਰ ਕੀਤੇ ਸਨ। ਭਾਰਤੀ ਫੌਜ ਦੇ ਅਪਾਚੇ ਦੀ ਡਿਲਿਵਰੀ 2024 ਵਿੱਚ ਸ਼ੁਰੂ ਹੋਣ ਵਾਲੀ ਸੀ।

IAF ਨੇ ਸਤੰਬਰ 2015 ਵਿੱਚ 22 ਅਪਾਚੇ ਹੈਲੀਕਾਪਟਰਾਂ ਲਈ ਅਮਰੀਕੀ ਸਰਕਾਰ ਅਤੇ ਬੋਇੰਗ ਲਿਮਟਿਡ ਨਾਲ ਬਹੁ-ਅਰਬ ਡਾਲਰ ਦਾ ਇਕਰਾਰਨਾਮਾ ਕੀਤਾ ਸੀ। ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਨੇ 2017 ਵਿੱਚ ਫੌਜ ਲਈ 4,168 ਕਰੋੜ ਰੁਪਏ ਦੀ ਲਾਗਤ ਨਾਲ ਬੋਇੰਗ ਤੋਂ ਹਥਿਆਰ ਸਿਸਟਮ ਦੇ ਨਾਲ 6 ਅਪਾਚੇ ਹੈਲੀਕਾਪਟਰਾਂ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ।

ਇਹ ਵੀ ਪੜ੍ਹੋ- ਇਕ ਹੋਰ ਜਹਾਜ਼ 'ਚ ਤਕਨੀਕੀ ਖ਼ਰਾਬੀ ! 40 ਮਿੰਟ ਹਵਾ 'ਚ ਗੇੜੇ ਕੱਢਦਾ ਰਿਹਾ ਗੇੜੇ, ਮਗਰੋਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Anmol Tagra

Content Editor

Related News