APAAR ID ਨਾਲ ਹੋਵੇਗੀ ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਦੀ ਵਿਲੱਖਣ ਪਛਾਣ, ਜਾਣੋ ਫ਼ਾਇਦੇ
Wednesday, Oct 25, 2023 - 02:54 PM (IST)
ਨਵੀਂ ਦਿੱਲੀ - ਦੇਸ਼ ਭਰ ਦੇ ਵਿਦਿਆਰਥੀਆਂ ਦੀ ਵਿਲੱਖਣ ਪਛਾਣ ਨੂੰ ਲੈ ਕੇ ਆਟੋਮੇਟਿਡ ਪਰਮਾਨੈਂਟ ਅਕਾਦਮਿਕ ਖਾਤਾ ਰਜਿਸਟਰੀ ਯਾਨੀ APAAR ID ਦਾ ਨਿਰਮਾਣ ਕੀਤਾ ਗਿਆ ਹੈ। APAAR ID ਆਧਾਰ ਕਾਰਡ ਦੀ ਤਰ੍ਹਾਂ ਹੈ। ਇਸ ਦਾ ਵੀ 12 ਅੰਕਾਂ ਦਾ ਵਿਲੱਖਣ ਨੰਬਰ ਹੋਵੇਗਾ। ਇਹ ਆਈਡੀ ਵਿਦਿਆਰਥੀ ਕਿੰਡਰਗਾਰਟਨ, ਸਕੂਲ ਜਾਂ ਕਾਲਜ ਵਿੱਚ ਦਾਖ਼ਲਾ ਲੈਂਦੇ ਸਮੇਂ ਲੈ ਸਕਦੇ ਹਨ।
ਦੱਸ ਦੇਈਏ ਕਿ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ APAAR ID ਵਿੱਚ ਸਕੂਲ, ਕਾਲਜ, ਯੂਨੀਵਰਸਿਟੀ ਟਰਾਂਸਫਰ, ਸਰਟੀਫਿਕੇਟ ਵੈਰੀਫਿਕੇਸ਼ਨ, ਸਕਿੱਲ ਟਰੇਨਿੰਗ, ਇੰਟਰਨਸ਼ਿਪ, ਸਕਾਲਰਸ਼ਿਪ, ਅਵਾਰਡ, ਕੋਰਸ ਕ੍ਰੈਡਿਟ ਟਰਾਂਸਫਰ ਅਤੇ ਹੋਰ ਸਾਰੀ ਜਾਣਕਾਰੀ ਡਿਜੀਟਲ ਰੂਪ ਵਿੱਚ ਸ਼ਾਮਲ ਕੀਤੀ ਜਾ ਰਹੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਫ਼ਾਇਦਾ ਹੋਣ ਵਾਲਾ ਹੈ। ਇਸ ਆਈਡੀ ਵਿੱਚ ਵਿਦਿਆਰਥੀਆਂ ਦੀ ਜ਼ਿੰਦਗੀ ਦੀ ਸਾਰੀ ਜਾਣਕਾਰੀ ਸੌਖੇ ਤਰੀਕੇ ਨਾਲ ਮਿਲ ਸਕਦੀ ਹੈ।
ਦੇਸ਼ ਭਰ ਵਿੱਚ ਲਗਭਗ 30 ਕਰੋੜ ਵਿਦਿਆਰਥੀ ਹਨ। ਇਨ੍ਹਾਂ ਵਿੱਚੋਂ 4.1 ਕਰੋੜ ਉੱਚ ਸਿੱਖਿਆ ਨਾਲ ਸਬੰਧਤ ਹਨ ਅਤੇ ਕਰੀਬ 4 ਕਰੋੜ ਸਕਿੱਲ ਕੋਰਸਾਂ ਨਾਲ ਸਬੰਧਤ ਹਨ। ਬਾਕੀ ਸਕੂਲਾਂ ਵਿੱਚ ਹਨ। ਅਕਾਦਮਿਕ ਬੈਂਕ ਆਫ ਕਰੈਡਿਟ ਪ੍ਰਣਾਲੀ ਲਾਗੂ ਹੋਣ ਕਾਰਨ ਇੱਕ ਹਜ਼ਾਰ ਤੋਂ ਵੱਧ ਉੱਚ ਸਿੱਖਿਆ ਸੰਸਥਾਵਾਂ ਦੇ ਇੱਕ ਕਰੋੜ ਤੋਂ ਵੱਧ ਵਿਦਿਆਰਥੀਆਂ ਨੇ AAPAR ਲਈ ਰਜਿਸਟਰ ਕੀਤਾ ਹੈ। ਸਰਕਾਰ ਦਾ ਟੀਚਾ 30 ਕਰੋੜ ਵਿਦਿਆਰਥੀਆਂ ਨੂੰ ਇਸ ਘੇਰੇ ਵਿੱਚ ਲਿਆਉਣਾ ਹੈ।
ਦੱਸ ਦੇਈਏ ਕਿ APAAR ID ਨੂੰ ਆਧਾਰ ਨੰਬਰ ਰਾਹੀਂ ਜਾਰੀ ਕੀਤਾ ਜਾਵੇਗਾ। ਇਸ ਨੂੰ ਸਕੂਲਾਂ ਅਤੇ ਕਾਲਜਾਂ ਰਾਹੀਂ ਬਣਾਇਆ ਜਾਵੇਗਾ, ਜਿਸ ਲਈ ਮਾਪਿਆਂ ਦੀ ਸਹਿਮਤੀ ਲਈ ਜਾਵੇਗੀ। ਕਿਉਂਕਿ ਇਸ ਦਾ ਡਾਟਾ ਸਿੱਖਿਆ ਨਾਲ ਸਬੰਧਤ ਵਿਭਾਗਾਂ ਅਤੇ ਸੰਸਥਾਵਾਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਤਹਿਤ ਬੱਚਿਆਂ ਦੀ ਆਧਾਰ ਵੈਰੀਫਿਕੇਸ਼ਨ ਕੀਤੀ ਜਾਵੇਗੀ। ਅਪਾਰ ਨਾਲ ਸਬੰਧਤ ਰਿਕਾਰਡ ਡਿਜੀਲੌਕਰ ਵਿੱਚ ਉਪਲਬਧ ਹੋਣਗੇ। ਵਿਦਿਆਰਥੀ ਜੀਵਨ ਨਾਲ ਸਬੰਧਤ ਹਰ ਅਕਾਦਮਿਕ ਗਤੀਵਿਧੀ ਦੀ ਅਧਿਕਾਰਤ ਜਾਣਕਾਰੀ ਇਸ ਨੰਬਰ ਨਾਲ ਉਪਲਬਧ ਹੋਵੇਗੀ। ਅਪਾਰ ਨੰਬਰ ਦੀ ਵਰਤੋਂ ਸਿੱਧੇ ਤੌਰ 'ਤੇ ਨੌਕਰੀ ਪ੍ਰਾਪਤ ਕਰਨ ਲਈ ਵੀ ਕੀਤੀ ਜਾ ਸਕਦੀ ਹੈ।
ਅਪਾਰ ਨੰਬਰ ਰੇਲ ਅਤੇ ਬੱਸ ਰਿਆਇਤਾਂ ਵਿੱਚ ਵਰਤੇ ਜਾ ਸਕਦੇ ਹਨ। ਇੰਨਾ ਹੀ ਨਹੀਂ, ਨੌਕਰੀ ਮਿਲਣ ਤੋਂ ਬਾਅਦ ਇਸਦੀ ਵਰਤੋਂ ਸਕਿੱਲਿੰਗ, ਰੀਸਕਿਲਿੰਗ ਜਾਂ ਅਪਸਕਿਲਿੰਗ ਲਈ ਵੀ ਕੀਤੀ ਜਾ ਸਕਦੀ ਹੈ। ਅਪਾਰ ਵਿੱਚ ਸਰਫੀਕੇਟ ਵੇਰਿਫਾਈਡ ਕੀਤੇ ਜਾਣਗੇ, ਜਿਸ ਨਾਲ ਵਾਰ-ਵਾਰ ਵੇਰਿਫਿਕੇਸ਼ਨ ਦਾ ਜ਼ੰਜ਼ਟ ਖ਼ਤਮ ਹੋ ਜਾਵੇਗਾ। ਜੇਕਰ ਤੁਸੀਂ ਸਕੂਲ ਦੀ ਸਿੱਖਿਆ ਪੂਰੀ ਜਾਂ ਡਿਗਰੀ ਪ੍ਰਾਪਤ ਕੀਤੀ ਹੈ, ਤਾਂ ਅਜਿਹੀ ਜਾਣਕਾਰੀ ਉਸ 'ਚ ਆਪ ਅਪਡੇਟ ਹੋ ਜਾਵੇਗੀ।