AP : ਦੁੱਧ ਨੇ ਬੁਝਾ'ਤੇ 4 ਘਰਾਂ ਦੇ ਚਿਰਾਗ ! CM ਵੱਲੋਂ ਸਖ਼ਤ ਕਾਰਵਾਈ ਦੇ ਹੁਕਮ

Monday, Feb 23, 2026 - 02:35 PM (IST)

AP : ਦੁੱਧ ਨੇ ਬੁਝਾ'ਤੇ 4 ਘਰਾਂ ਦੇ ਚਿਰਾਗ ! CM ਵੱਲੋਂ ਸਖ਼ਤ ਕਾਰਵਾਈ ਦੇ ਹੁਕਮ

ਨੈਸ਼ਨਲ ਡੈਸਕ : ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਰਾਜਾਮਹਿੰਦਰਵਰਮ 'ਚ ਮਿਲਾਵਟੀ ਦੁੱਧ ਪੀਣ ਨਾਲ ਪਿਛਲੇ 48 ਘੰਟਿਆਂ 'ਚ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੌਤਾਂ ਇੱਕ ਅਣਅਧਿਕਾਰਤ ਵਿਕਰੇਤਾ (Vendor) ਵੱਲੋਂ ਸਪਲਾਈ ਕੀਤੇ ਗਏ ਦੂਸ਼ਿਤ ਦੁੱਧ ਕਾਰਨ ਹੋਈਆਂ ਹਨ।

ਗੁਰਦੇ ਫੇਲ੍ਹ ਹੋਣ ਨਾਲ ਹੋਈਆਂ ਮੌਤਾਂ
 ਪੁਲਸ ਉਪ ਕਪਤਾਨ (DSP) ਵਾਈ. ਸ੍ਰੀਕਾਂਤ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ, ਦੂਸ਼ਿਤ ਦੁੱਧ ਦੇ ਸੇਵਨ ਕਾਰਨ ਪੀੜਤਾਂ ਦੇ ਗੁਰਦੇ ਫੇਲ੍ਹ ਹੋ ਗਏ ਅਤੇ ਅਚਾਨਕ ਪਿਸ਼ਾਬ ਪ੍ਰਣਾਲੀ ਵਿੱਚ ਰੁਕਾਵਟ ਪੈਦਾ ਹੋਣ ਕਾਰਨ ਉਨ੍ਹਾਂ ਨੇ ਦਮ ਤੋੜ ਦਿੱਤਾ। ਇਹ ਸਾਰੇ ਲੋਕ ਇੱਕੋ ਸਥਾਨਕ ਵਿਕਰੇਤਾ ਤੋਂ ਦੁੱਧ ਖਰੀਦਦੇ ਸਨ, ਜੋ ਲਗਭਗ 40 ਪਸ਼ੂਆਂ ਅਤੇ ਸਥਾਨਕ ਕਿਸਾਨਾਂ ਤੋਂ ਦੁੱਧ ਇਕੱਠਾ ਕਰ ਕੇ ਘਰਾਂ ਵਿੱਚ ਸਪਲਾਈ ਕਰਦਾ ਸੀ।

ਮੁੱਖ ਮੰਤਰੀ ਨਾਇਡੂ ਵੱਲੋਂ ਸਖ਼ਤ ਰੁਖ਼
 ਇਸ ਘਟਨਾ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਉੱਚ-ਪੱਧਰੀ ਸਮੀਖਿਆ ਬੈਠਕ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਲਾਜ ਅਧੀਨ ਲੋਕਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਕਤ ਵਿਕਰੇਤਾ ਵੱਲੋਂ 106 ਘਰਾਂ ਵਿੱਚ ਦੁੱਧ ਦੀ ਸਪਲਾਈ ਕੀਤੀ ਗਈ ਸੀ ਅਤੇ ਹੁਣ ਤੱਕ 75 ਲੋਕਾਂ ਦੇ ਨਮੂਨੇ ਜਾਂਚ ਲਈ ਇਕੱਠੇ ਕੀਤੇ ਗਏ ਹਨ। ਮੁੱਖ ਮੰਤਰੀ ਨੇ ਦੋਸ਼ੀ ਵਿਕਰੇਤਾ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਜਾਂਚ ਲਈ ਭੇਜੇ ਗਏ ਨਮੂਨੇ
ਖ਼ੁਰਾਕ ਸੁਰੱਖਿਆ ਅਧਿਕਾਰੀਆਂ ਨੇ ਦੁੱਧ ਦੇ ਨਮੂਨੇ ਇਕੱਠੇ ਕਰਕੇ ਵੱਖ-ਵੱਖ ਪ੍ਰਯੋਗਸ਼ਾਲਾਵਾਂ ਵਿੱਚ ਟੈਸਟ ਲਈ ਭੇਜ ਦਿੱਤੇ ਹਨ। ਪੁਲਸ ਅਤੇ ਸਿਹਤ ਵਿਭਾਗ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੁੱਧ ਵਿੱਚ ਕਿਹੜਾ ਖ਼ਤਰਨਾਕ ਪਦਾਰਥ ਮਿਲਾਇਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News