6 ਕਰੋੜ ਦਾ ਘਪਲਾ : ਮੁਖਤਾਰ ਅੰਸਾਰੀ ਦਾ ਸਾਲਾ ਅਨਵਰ ਸ਼ਹਿਜ਼ਾਦ ਗ੍ਰਿਫ਼ਤਾਰ

Wednesday, Feb 19, 2025 - 11:58 PM (IST)

6 ਕਰੋੜ ਦਾ ਘਪਲਾ : ਮੁਖਤਾਰ ਅੰਸਾਰੀ ਦਾ ਸਾਲਾ ਅਨਵਰ ਸ਼ਹਿਜ਼ਾਦ ਗ੍ਰਿਫ਼ਤਾਰ

ਗਾਜ਼ੀਪੁਰ/ਲਖਨਊ, (ਨਾਸਿਰ)- ਬਾਹੂਬਲੀ ਮੁਖਤਾਰ ਅੰਸਾਰੀ ਦੇ ਸਾਲੇ ਅਨਵਰ ਸ਼ਹਿਜ਼ਾਦ ਨੂੰ ਬੁੱਧਵਾਰ ਨੂੰ ਗਾਜ਼ੀਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਪਹਿਲਾ ਦੀ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। 

ਤੁਹਾਨੂੰ ਦੱਸ ਦੇਈਏ ਕਿ ਮਰਹੂਮ ਮੁਖਤਾਰ ਅੰਸਾਰੀ ਇਕ ਜ਼ਮਾਨੇ ਵਿਚ ਤੂਤੀ ਬੋਲਦੀ ਸੀ, ਉਦੋਂ ਅੰਸਾਰੀ ਆਪਣੇ ਸਾਲਿਆਂ ਅਤੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਇਕ ਕੰਪਨੀ ਵਿਕਾਸ ਕੰਸਟ੍ਰਕਸ਼ਨ ਕੰਪਨੀ ਬਣਾ ਕੇ ਕਈ ਕੰਮ ਕਰਦਾ ਸੀ, ਉਸੇ ਕੰਸਟ੍ਰਕਸ਼ਨ ਕੰਪਨੀ ਵਿਕਾਸ ਕੰਸਟ੍ਰਕਸ਼ਨ ਕੰਪਨੀ ਵੱਲੋਂ ਅਨਾਜ ਭੰਡਾਰਨ ਨਿਗਮ (ਪੀ. ਸੀ. ਐੱਫ.) ਦਾ ਲਗਭਗ 6 ਕਰੋੜ ਰੁਪਏ ਦਾ ਟੈਂਡਰ ਆਪਣੇ ਪ੍ਰਭਾਵ ਦੀ ਵਰਤੋਂ ਕਰ ਕੇ ਫਰਜ਼ੀ ਢੰਗ ਨਾਲ ਹਾਸਲ ਕਰ ਲਿਆ ਗਿਆ ਸੀ। ਇਸ ਮਾਮਲੇ ਦੀ ਰਿਪੋਰਟ ’ਤੇ 2021 ਵਿਚ ਕੇਸ ਦਰਜ ਕੀਤਾ ਗਿਆ ਸੀ।

ਇਹ ਕੇਸ ਏ.ਡੀ.ਜੇ. ਪਹਿਲਾ ਸ਼ਕਤੀ ਸਿੰਘ ਦੀ ਅਦਾਲਤ ਵਿਚ ਚੱਲ ਰਿਹਾ ਹੈ। ਅਨਵਰ ਸ਼ਹਿਜ਼ਾਦ ਨੇ ਅੱਜ ਅਦਾਲਤ ਵਿਚ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਸੁਣਵਾਈ ਤੋਂ ਬਾਅਦ ਅਦਾਲਤ ਨੇ ਰੱਦ ਕਰ ਕੇ ਉਸਨੂੰ ਜੇਲ ਭੇਜ ਦਿੱਤਾ।


author

Rakesh

Content Editor

Related News