ਅਨੁਰਾਗ ਠਾਕੁਰ ''ਆਜ਼ਾਦੀ ਕਾ ਅੰਮ੍ਰਿਤ ਮਹੋਤਸਵ'' ਤਹਿਤ ''ਆਈਕੋਨਿਕ ਵੀਕ'' ਦੀ ਕਰਨਗੇ ਸ਼ੁਰੂਆਤ

Sunday, Aug 22, 2021 - 10:03 PM (IST)

ਅਨੁਰਾਗ ਠਾਕੁਰ ''ਆਜ਼ਾਦੀ ਕਾ ਅੰਮ੍ਰਿਤ ਮਹੋਤਸਵ'' ਤਹਿਤ ''ਆਈਕੋਨਿਕ ਵੀਕ'' ਦੀ ਕਰਨਗੇ ਸ਼ੁਰੂਆਤ

ਨਵੀਂ ਦਿੱਲੀ-ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਆਪਣੇ 'ਆਈਕੋਨਿਕ ਵੀਕ' ਸਮਾਰੋਹ ਤਹਿਤ 23 ਤੋਂ 29 ਅਗਸਤ ਤੱਕ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾਉਣ ਲਈ ਕਈ ਪ੍ਰਮੁੱਖ ਗਤੀਵਿਧੀਆਂ ਦੀ ਇਕ ਲੜੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮਾਨਯੋਗ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਸ਼ਾਨਦਾਰ ਸਮਾਰੋਹ ਦੀ ਸ਼ੁਰੂਆਤ ਕਰਨਗੇ ਜਿਸ 'ਚ 'ਜਨ ਭਾਗੀਦਾਰੀ ਅਤੇ ਜਨ ਅੰਦੋਲਨ' ਦੀ ਸਮੁੱਚੀ ਭਾਵਨਾ ਤਹਿਤ ਦੇਸ਼ ਭਰ ਤੋਂ ਲੋਕਾਂ ਦੀ ਭਾਗੀਦਾਰੀ ਆਰਕਸ਼ਤ ਕੀਤੀ ਜਾਵੇਗੀ। ਇਸ ਦਾ ਉਦੇਸ਼ ਵਿਆਪਕ ਆਊਟਰੀਚ ਗਤੀਵਿਧੀਆਂ ਰਾਹੀਂ 'ਨਵੇਂ ਭਾਰਤ' ਦੀ ਸ਼ਾਨਦਾਰ ਯਾਤਰਾ ਨੂੰ ਦਰਸ਼ਾਉਣਾ ਅਤੇ ਸੁਤੰਤਰਤਾ ਸੰਗਰਾਮ ਦੇ 'ਗੁੰਮਨਾਮ ਨਾਇਕਾਂ' ਸਮੇਤ ਆਜ਼ਾਦੀ ਘੁਲਾਟਿਆਂ ਦੇ ਬੇਸ਼ਕਿਮਤੀ ਯੋਗਦਾਨ ਦਾ ਜਸ਼ਨ ਮਨਾਉਣਾ ਹੈ।

ਇਹ ਵੀ ਪੜ੍ਹੋ :ਬ੍ਰਿਟੇਨ 'ਚ ਕੋਰੋਨਾ ਇਨਫੈਕਟਿਡਾਂ ਲਈ ਨਵੇਂ ਐਂਟੀਬਾਡੀ ਜਾਂਚ ਪ੍ਰੋਗਰਾਮ ਦੀ ਹੋਵੇਗੀ ਸ਼ੁਰੂਆਤ

ਸਹਿਯੋਗ ਦੀ ਭਾਵਨਾ 'ਤੇ ਆਧਾਰਿਤ ਮਹੋਤਸਵ ਦੇ ਪ੍ਰਮੁੱਖ ਪਹਿਲੂਆਂ 'ਚੋਂ ਇਕ ਸਭਿਆਚਾਰਕ ਪ੍ਰੋਗਰਾਮਾਂ, ਨੁੱਕੜ ਨਾਟਕਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਵਰਗੇ ਰਵਾਇਤੀ ਸਾਧਨਾਂ ਦੇ ਨਾਲ-ਨਾਲ ਡਿਜੀਟਲ, ਸੋਸ਼ਲ ਮੀਡੀਆ ਦੇ ਨਵੇਂ ਸਾਧਨਾਂ ਰਾਹੀਂ ਹਰੇਕ ਥਾਂ ਪਹੁੰਚ ਸੰਭਵ ਹੈ। ਆਕਾਸ਼ਵਾਣੀ ਨੈੱਟਵਰਕ ਦੁਆਰਾ ਵਿਸ਼ੇਸ਼ ਪ੍ਰੋਗਰਾਮਾਂ ਦੀ ਇਕ ਲੜੀ ਸ਼ੁਰੂ ਕੀਤੀ ਜਾਵੇਗੀ, ਇਨ੍ਹਾਂ 'ਚ ਧਰੋਹਰ (ਸੁਤੰਤਰਾ ਸੰਗਰਾਮ ਦੇ ਨੇਤਾਵਾਂ ਦੇ ਭਾਸ਼ਣ), ਨਿਸ਼ਾਨ (75 ਪ੍ਰਮੁੱਖ ਇਤਿਹਾਸਕ ਸਥਾਨ ਪ੍ਰਦਰਸ਼ਿਤ ਕੀਤੇ ਜਾਣੇ ਹਨ) ਅਤੇ ਅਪਰਾਜਿਤਾ (ਮਹਿਲਾ ਨੇਤਾ) ਸ਼ਾਮਲ ਹਨ।

ਇਹ ਵੀ ਪੜ੍ਹੋ : ਫਲਸਤੀਨ ਨੇ ਵੈਸਟ ਬੈਂਕ 'ਚ 24 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ

ਦੂਰਦਰਸ਼ਨ ਨੈੱਟਵਰਕ 'ਤੇ ਚੱਲ ਰਹੇ ਨਾਇਕਾਂ ਅਤੇ ਸੁੰਤਤਰਾ ਸੰਗਰਾਮ ਵਿਸ਼ੇਸ਼ ਸਮਾਚਾਰ ਕੈਪਸੂਲ ਤੋਂ ਇਲਾਵਾ 'ਨਵੇਂ ਭਾਰਤ ਦਾ ਨਵਾਂ ਸਫਰ' ਅਤੇ 'ਜਰਨੀ ਆਫ ਨਿਊ ਇੰਡੀਆ' ਦੇ ਤਹਿਤ ਖੇਤਰੀ ਪ੍ਰੋਗਰਾਮਾਂ ਦਾ ਪ੍ਰਸਾਰਣ ਕਰੇਗਾ, ਜਿਸ 'ਚ ਕੂਟਨੀਤਕ, ਡਿਜੀਟਲ ਭਾਰਤ ਆਦਿ ਵਰਗੇ ਵਿਸ਼ੇ ਸ਼ਾਮਲ ਹੋਣਗੇ। ਇਸ ਵਿਸ਼ੇਸ਼ ਹਫਤੇ ਦੀ ਮੁੱਖ ਵਿਸ਼ੇਸ਼ਤਾ ਵੱਕਾਰੀ ਫਿਲਮਾਂ ਦਾ ਪ੍ਰਦਰਸ਼ਨ ਹੋਵੇਗਾ। ਇਸ ਦੌਰਾਨ 'ਰਾਜ਼ੀ' ਵਰਗੀ ਮਸ਼ਹੂਰ ਭਾਰਤੀ ਫਿਲਮਾਂ ਦਾ ਵੀ ਪ੍ਰਸਾਰਣ ਕੀਤਾ ਜਾਵੇਗਾ। ਰਾਸ਼ਟਰੀ ਫਿਲਮ ਵਿਕਾਸ ਨਿਗਮ-ਐੱਨ.ਐੱਫ.ਡੀ.ਸੀ. ਆਪਣੇ ਓ.ਟੀ.ਟੀ. ਪਲੇਟਫਾਰਮ www.cinemasofindia.com 'ਤੇ ਇਕ ਫਿਲਮ ਫੈਸਟੀਵਲ ਦਾ ਵੀ ਆਯੋਜਨ ਕਰ ਰਿਹਾ ਹੈ, ਜਿਸ 'ਚ ਇਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਫਿਲਮਾਂ ਦੇ ਸਮੂਹ 'ਚ 'ਆਈਲੈਂਡ ਸਿਟੀ', 'ਕ੍ਰਾਸਿੰਗ ਬ੍ਰਿਜ਼' ਆਦਿ ਫਿਲਮਾਂ ਨੂੰ ਦਿਖਾਇਆ ਜਾਵੇਗਾ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News