ਅਨੁਰਾਗ ਠਾਕੁਰ ਨੇ ਕੰਗਨਾ ਦੇ ‘2014 ’ਚ ਆਜ਼ਾਦੀ’ ਵਾਲੇ ਬਿਆਨ ਦਾ ਕੀਤਾ ਸਮਰਥਨ

Wednesday, Apr 10, 2024 - 12:54 PM (IST)

ਨੈਸ਼ਨਲ ਡੈਸਕ: ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਾਣਾਵਤ ਦੇ ਉਸ ਬਿਆਨ ਦਾ ਸਮਰਥਨ ਕੀਤਾ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਭਾਰਤ ਨੂੰ ਆਜ਼ਾਦੀ 2014 ਵਿਚ ਮਿਲੀ। ਅਨੁਰਾਗ ਠਾਕੁਰ ਨੇ ਕਿਹਾ ਕਿ 2014 ਵਿਚ ਅਸਲ ਮਾਇਨੇ ਵਿਚ ਦੇਸ਼ ਨੂੰ ਕਾਂਗਰਸ ਦੇ ਪਰਿਵਾਰਵਾਦ ਤੋਂ ਆਜ਼ਾਦੀ ਮਿਲੀ। ਇਸ ਭ੍ਰਿਸ਼ਟ ਦੇ ਲੂਟਤੰਤਰ ਤੋਂ ਆਜ਼ਾਦੀ ਮਿਲੀ। ਕਾਂਗਰਸ ਨੇ ਦੇਸ਼ ਨੂੰ ਅਸੁਰੱਖਿਅਤ ਰੱਖਿਆ ਸੀ ਅਤੇ ਉਸ ਤੋਂ ਆਜ਼ਾਦੀ ਮਿਲੀ ਹੈ। ਹੋਰ ਖੇਤਰ ਜੋ ਅਜੇ ਬਚੇ ਹਨ ਅਤੇ ਉਨ੍ਹਾਂ ਤੋਂ ਵੀ ਆਜ਼ਾਦੀ ਦਿਵਾਵਾਂਗੇ।

ਭਾਜਪਾ ਦੇ ਹਮੀਰਪੁਰ ਸੰਸਦੀ ਖੇਤਰ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਜਸਵਾਂ ਪ੍ਰਾਗਪੁਰ ਵਿਧਾਨ ਸਭਾ ਖੇਤਰ ਦੇ ਨੰਗਲ ਚੌਕ ਵਿਚ ਅਨੁਸੂਚਿਤ ਮੋਰਚਾ ਸੰਮੇਲਨ ਵਿਚ ਭਾਗ ਲਿਆ, ਇੱਥੇ ਅਨੁਰਾਗ ਠਾਕੁਰ ਨੇ ਐੱਸ. ਸੀ. ਮੋਰਚਾ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਲੋਕ ਸਭਾ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ।

ਇਹ ਖ਼ਬਰ ਵੀ ਪੜ੍ਹੋ - ਇਸ ਬੈਲਟ ਬਾਕਸ 'ਚ ਹੋਈਆਂ ਸਨ ਆਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ, ਪੜ੍ਹੋ ਕਿਸ ਤਰ੍ਹਾਂ ਕੀਤੀ ਗਈ ਸੀ ਤਿਆਰੀ

ਅਨੁਰਾਗ ਠਾਕੁਰ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਜੈ ਭੀਮ ਜੈ ਭਾਰਤ' ਦੇ ਨਾਅਰੇ ਨਾਲ ਕੀਤੀ। ਇਸ ਤੋਂ ਪਹਿਲਾਂ, ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਦੇਹਰਾ ਵਿਚ ਪ੍ਰਾਚੀਨ ਪਾਂਡਵ ਕਾਲੀਨ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਠਾਕੁਰ ਦੁਆਰਾ ਚਨੌਰ ਵਿਚ ਪੂਜਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗਰੀਬੀ ਹਟਾਓ ਦੇ ਨਾਅਰੇ ਲਗਾਏ, ਪਰ ਜਦੋਂ ਇਕ ਗਰੀਬ ਮਾਂ ਦਾ ਬੇਟਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤਾਂ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਨਿਕਲ ਕੇ ਆਏ। ਮੋਦੀ ਸਰਕਾਰ ਦੀ ਅਗਵਾਈ ਵਿਚ ਭਾਰਤ ਇਕ ਕਲਪਨਾ ਤੋਂ ਪਰੇ ਦੀ ਵਿਕਾਸ ਯਾਤਰਾ ’ਤੇ ਹੈ। ਆਉਣ ਵਾਲੀਆਂ ਚੋਣਾਂ ਵਿਚ ਤੁਹਾਡਾ ਇਕ-ਇਕ ਵੋਟ ਇਸ ਦਿਸ਼ਾ ਵਿਚ ਅਹਿਮ ਸਿੱਧ ਹੋਵੇਗਾ। ਦੇਸ਼ ਵਿਚ ਸਬਕਾ ਸਾਥ ਸਬਕਾ ਵਿਕਾਸ ਇਸੇ ਮੂਲ ਮੰਤਰ ਨਾਲ ਭਾਜਪਾ ਨੇ ਕੰਮ ਕੀਤਾ ਹੈ। 4 ਕਰੋੜ ਪੱਕੇ ਮਕਾਨ, 10 ਕਰੋੜ ਰਸੋਈ ਦੇ ਸਿਲੰਡਰ, 12 ਕਰੋੜ ਟਾਇਲਟਾਂ, 13 ਕਰੋੜ ਲੋਕਾਂ ਨੂੰ ਪਾਣੀ, 60 ਕਰੋੜ ਲੋਕਾਂ ਨੂੰ ਮੁਫਤ ਵਿਚ ਇਲਾਜ ਅਤੇ 80 ਕਰੋੜ ਲੋਕਾਂ ਨੂੰ ਮੁਫਤ ਵਿਚ ਅਨਾਜ ਦੇਣ ਦਾ ਕੰਮ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


Anmol Tagra

Content Editor

Related News