ਪ੍ਰਤਾਪ ਬਾਜਵਾ ਦੇ ਰਵੱਈਏ 'ਤੇ ਭੜਕੇ ਅਨੁਰਾਗ ਠਾਕੁਰ, ਕਿਹਾ-ਲਾਲ ਕਿਲ੍ਹਾ ਹਿੰਸਾ ਦੀ ਘਟਨਾ ਮੁੜ ਦੁਹਰਾਈ ਗਈ
Wednesday, Aug 11, 2021 - 03:27 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਜ ਸਭਾ 'ਚ ਕਾਂਗਰਸ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਗਲਤ ਰਵੱਈਏ ਦੀ ਤੁਲਨਾ 26 ਜਨਵਰੀ ਨੂੰ ਲਾਲ ਕਿਲ੍ਹੇ 'ਚ ਹੋਏ ਹੰਗਾਮੇ ਦੀ ਘਟਨਾ ਨਾਲ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਸਦਨ 'ਚ ਆਸਨ ਵੱਲ ਫਾਈਲ ਸੁੱਟਣਾ ਇਕ ਸ਼ਰਮਨਾਕ ਘਟਨਾ ਸੀ। ਉਨ੍ਹਾਂ ਨੇ ਲੋਕ ਸਭਾ ਅਤੇ ਰਾਜ ਸਭਾ 'ਚ ਕੰਮਕਾਜ ਨੂੰ ਰੋਕਣ ਲਈ ਕਾਂਗਰਸ ਅਤੇ ਵਿਰੋਧੀ ਦਲਾਂ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਲੋਕਾਂ ਨੇ ਆਪਣੀ ਆਵਾਜ ਚੁੱਕਣ ਲਈ ਜਿਨ੍ਹਾਂ ਲੋਕਾਂ ਨੂੰ ਸੰਸਦ ਭੇਜਿਆ ਸੀ, ਉਹ ਨਿਯਮ ਵਿਰੁੱਧ ਰਵੱਈਆ ਕਰ ਰਹੇ ਹਨ। ਰਾਜ ਸਭਾ 'ਚ ਮੰਗਲਵਾਰ ਨੂੰ ਜਦੋਂ ਖੇਤੀਬਾੜੀ ਦੇ ਮੁੱਦੇ 'ਤੇ ਚਰਚਾ ਹੋਣੀ ਸੀ ਤਾਂ ਵਿਰੋਧੀ ਮੈਂਬਰਾਂ ਨੇ ਹੰਗਾਮੇ ਦਰਮਿਆਨ ਬਾਜਵਾ ਨੂੰ ਸਦਨ ਅੰਦਰ ਅਧਿਕਾਰੀਆਂ ਦੇ ਮੇਜ 'ਤੇ ਚੜ੍ਹ ਕੇ ਇਕ ਸਰਕਾਰੀ ਫਾਈਲ ਆਸਨ ਵੱਲ ਸੁੱਟਦੇ ਦੇਖਿਆ ਗਿਆ।
ਇਹ ਵੀ ਪੜ੍ਹੋ : ਰਾਜ ਸਭਾ 'ਚ ਭਾਵੁਕ ਹੋਏ ਨਾਇਡੂ, ਕਿਹਾ- ਲੋਕਤੰਤਰ ਦੇ ਸਰਵਉੱਚ ਮੰਦਰ ਦੀ ਪਵਿੱਤਰਤਾ ਭੰਗ ਕੀਤੀ ਗਈ
ਠਾਕੁਰ ਨੇ ਕਿਹਾ,''ਮੇਜ 'ਤੇ ਚੜ੍ਹ ਕੇ ਫਾਈਲ ਸੁੱਟਣਾ ਇਕ ਸ਼ਰਮਨਾਕ ਘਟਨਾ ਸੀ।'' ਸੂਚਨਾ ਅਤੇ ਪ੍ਰਸਾਰਨ ਮੰਤਰੀ ਠਾਕੁਰ ਨੇ ਕਿਹਾ,''ਇਸ ਤਰ੍ਹਾਂ ਦੇ ਕੰਮ ਨੂੰ ਅੰਜਾਮ ਦੇ ਕੇ ਜੇਕਰ ਕੋਈ ਮਾਣ ਮਹਿਸੂਸ ਕਰੇ ਤਾਂ ਮੈਨੂੰ ਲੱਗਦਾ ਹੈ ਕਿ 26 ਜਨਵਰੀ ਦੀਆਂ ਸ਼ਰਮਨਾਕ ਘਟਨਾ ਮੁੜ ਦੋਹਰਾਈ ਗਈ ਹੈ।'' ਬਾਜਵਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਰਾਜ ਸਭਾ 'ਚ ਹੰਗਾਮਾ ਕਰਨ 'ਤੇ ਕੋਈ ਪਛਤਾਵਾ ਨਹੀਂ ਹੈ ਅਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਆਵਾਜ਼ ਉਠਾਉਣ ਲਈ ਉਹ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ। ਕਾਂਗਰਸ ਸੰਸਦ ਮੈਂਬਰ ਨੇ ਕਿਹਾ,''ਮੈਨੂੰ ਕੋਈ ਦੁਖ ਨਹੀਂ ਹੈ। ਜੇਕਰ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨਾਂ 'ਤੇ ਚਰਚਾ ਦਾ ਮੌਕਾ ਨਹੀਂ ਦੇਵੇਗੀ ਤਾਂ ਮੈਂ ਇਸ ਨੂੰ 100 ਵਾਰ ਮੁੜ ਕਰਾਂਗਾ।''
ਇਹ ਵੀ ਪੜ੍ਹੋ : ਮਾਨਸੂਨ ਸੈਸ਼ਨ: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਸਿਰਫ਼ 22 ਫ਼ੀਸਦੀ ਹੋਇਆ ਕੰਮਕਾਜ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ