ਹਰਿਆਣਾ ''ਚ BJP-JJP ਗਠਜੋੜ ''ਤੇ ਅਨੁਰਾਗ ਠਾਕੁਰ ਨੇ ਦਿੱਤਾ ਇਹ ਬਿਆਨ
Saturday, Oct 26, 2019 - 06:14 PM (IST)
ਹਮੀਰਪੁਰ—ਕੇਂਦਰੀ ਰਾਜ ਵਿੱਤ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ 'ਚ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਨਾਈਕ ਜਨਤਾ ਪਾਰਟੀ (ਜੇ.ਜੇ.ਪੀ) ਗਠਜੋੜ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ 'ਚ ਭਾਜਪਾ-ਜੇ.ਜੇ.ਪੀ ਗਠਜੋੜ ਨਾਲ ਬਿਹਤਰੀਨ ਤਾਲਮੇਲ ਵਾਲੀ ਸਰਕਾਰ ਬਣੇਗੀ।
ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪਿਛਲੀ ਵਾਰ 35 ਫੀਸਦੀ ਵੋਟ ਬੈਂਕ ਸੀ ਅਤੇ ਹੁਣ 36 ਫੀਸਦੀ ਹੋਇਆ ਹੈ। ਇਨੈਲੋ, ਬਸਪਾ, ਆਜ਼ਾਦ ਉਮੀਦਵਾਰਾਂ ਦਾ ਵੋਟਿੰਗ ਫੀਸਦੀ ਘੱਟ ਹੋਇਆ ਹੈ। ਦੱਸਣਯੋਗ ਹੈ ਕਿ ਹਰਿਆਣਾ 'ਚ ਭਾਜਪਾ ਅਤੇ ਜੇ.ਜੇ.ਪੀ ਦਾ ਗਠਜੋੜ ਕਰਵਾਉਣ 'ਚ ਅਨੁਰਾਗ ਠਾਕੁਰ ਦੀ ਅਹਿਮ ਭੂਮਿਕਾ ਰਹੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਹਰਿਆਣਾ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ 40, ਕਾਂਗਰਸ ਨੂੰ 31 , ਜੇਜੇਪੀ ਨੂੰ 10 ਸੀਟਾਂ ਮਿਲੀਆਂ ਹਨ।