''ਅਨੁਰਾਗ'' ਬਣੇ NDA ਦੇ ਟਾਪਰ, ਦੇਸ਼ ਦੇ ਇਸ ਸੂਬੇ ਨਾਲ ਰੱਖਦੇ ਹਨ ਸਬੰਧ

Wednesday, Apr 19, 2023 - 04:44 PM (IST)

''ਅਨੁਰਾਗ'' ਬਣੇ NDA ਦੇ ਟਾਪਰ, ਦੇਸ਼ ਦੇ ਇਸ ਸੂਬੇ ਨਾਲ ਰੱਖਦੇ ਹਨ ਸਬੰਧ

ਚਰਖੀ ਦਾਦਰੀ- ਪਿੰਡ 'ਚ ਰਹਿਣ ਵਾਲੇ ਬੱਚਿਆਂ 'ਚ ਹੁਨਰ ਦੀ ਕਮੀ ਨਹੀ ਹੈ। ਨੈਸ਼ਨਲ ਡਿਫੈਂਸ ਅਕੈਡਮੀ (NDA) 2023 ਟਾਪਰ ਅਨੁਰਾਗ ਸਾਂਗਵਾਨ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ। ਅਨੁਰਾਗ ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਚੰਦੇਨੀ ਨਾਲ ਸਬੰਧ ਰੱਖਦੇ ਹਨ। ਦੇਸ਼ ਭਰ 'ਚ ਚੁਣੇ ਗਏ 538 ਨੌਜਵਾਨਾਂ 'ਚ ਅਨੁਰਾਗ ਨੂੰ AIR-1 ਰੈਂਕ ਮਿਲੀ ਹੈ। ਅਨੁਰਾਗ ਨੇ ਪਹਿਲੀ ਹੀ ਕੋਸ਼ਿਸ਼ 'ਚ ਇਹ ਪ੍ਰੀਖਿਆ ਪਾਸ ਕਰ ਲਈ ਹੈ।

ਅਨੁਰਾਗ ਨੇ NDA ਦੀ ਪ੍ਰੀਖਿਆ 'ਚ ਦੇਸ਼ ਭਰ 'ਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਪੂਰੇ ਦੇਸ਼ ਹੀ ਨਹੀਂ ਆਪਣੇ ਖੇਤਰ ਅਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਇਸ ਪ੍ਰਾਪਤੀ 'ਤੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ। ਓਧਰ ਮੁੱਖ ਮੰਤਰੀ ਖੱਟੜ ਨੇ ਅਨੁਰਾਗ ਨੂੰ ਫੋਨ ਕਰ ਕੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਪੇਂਡੂ ਖੇਤਰਾਂ ਵਿਚ ਹੁਨਰ ਦੀ ਬਿਲਕੁਲ ਕਮੀ ਨਹੀਂ ਹੈ, ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਚੰਦੇਨੀ ਦੇ ਹੋਣਹਾਰ ਪੁੱਤਰ ਅਨੁਰਾਗ ਸਾਂਗਵਾਨ ਨੇ NDA ਦੀ ਪ੍ਰੀਖਿਆ 'ਚ ਟਾਪ ਕਰ ਕੇ ਇਹ ਗੱਲ ਸਾਬਤ ਕਰ ਦਿੱਤੀ ਹੈ। ਤੁਹਾਡੀ ਪ੍ਰਾਪਤੀ 'ਤੇ ਅੱਜ ਹਰੇਕ ਹਰਿਆਣਵੀ ਮਾਣ ਕਰ ਰਿਹਾ ਹੈ।

 

ਅਨੁਰਾਗ ਦੱਸਦੇ ਹਨ ਕਿ NDA ਪ੍ਰੀਖਿਆ ਦਾ ਨਤੀਜਾ ਉਨ੍ਹਾਂ ਲਈ ਹੈਰਾਨ ਕਰਨ ਵਾਲਾ ਰਿਹਾ। ਮੈਨੂੰ ਸਲੈਕਸ਼ਨ ਦੀ ਪੂਰੀ ਉਮੀਦ ਸੀ ਪਰ AIR-1 ਰੈਂਕ ਦੀ ਨਹੀਂ। ਖ਼ੁਦ ਨੂੰ ਵਰਦੀ 'ਚ ਵੇਖਣਾ ਮੇਰੇ ਲਈ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਹੈ। ਕੁਝ ਵੀ ਸਖ਼ਤ ਮਿਹਨਤ ਤੋਂ ਬਿਨਾਂ ਮੁਮਕਿਨ ਨਹੀਂ ਹੈ। ਅਨੁਰਾਗ ਦੇ ਪਿਤਾ ਜੀਵਕ ਸਾਂਗਵਾਨ ਗੁਰੂਗ੍ਰਾਮ ਵਿਚ ਆਟੋਮੋਬਾਇਲ ਖੇਤਰ ਵਿਚ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਪੁੱਤਰ ਛੋਟਾ ਸੀ, ਤਾਂ ਉਹ ਉਸ ਦੀ ਪੜ੍ਹਾਈ ਅਤੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਪਿੰਡ ਤੋਂ ਸ਼ਹਿਰ ਆ ਗਏ ਸਨ। ਮੈਂ ਆਪਣੇ ਪੁੱਤਰ ਲਈ ਅਤੇ ਇਸ ਗੱਲ ਲਈ ਖੁਸ਼ ਹਾਂ ਕਿ ਉਸ ਨੇ ਸਾਡੇ ਪਿੰਡ ਦੇ ਮਾਣ ਨੂੰ ਬਰਕਰਾਰ ਰੱਖਿਆ। ਉਹ ਸਾਡੀ ਇਕਲੌਤੀ ਔਲਾਦ ਹੈ।


author

Tanu

Content Editor

Related News