ਅਨੁਰਾਗ ਢਾਂਡਾ ਨੇ ਪਰਿਵਾਰ ਸਮੇਤ ਪਾਈ ਵੋਟ
Saturday, May 25, 2024 - 01:28 PM (IST)
ਰੋਹਤਕ- ਹਰਿਆਣਾ 'ਚ ਲੋਕ ਸਭਾ ਚੋਣਾਂ ਦੇ 6ਵੇਂ ਫੇਜ਼ 'ਚ ਵੋਟਿੰਗ ਜਾਰੀ ਹੈ। ਸੂਬੇ 'ਚ ਲੋਕ ਸਵੇਰੇ 7 ਵਜੇ ਤੋਂ ਲਾਈਨਾਂ 'ਚ ਲੱਗ ਕੇ ਵੋਟ ਪਾ ਰਹੇ ਹਨ। ਹਾਲਾਂਕਿ ਗਰਮੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਨੁਰਾਗ ਢਾਂਡਾ ਨੇ ਰੋਹਤਕ ਦੇ ਗਵਰਨਮੈਂਟ ਹਾਈ ਸਕੂਲ ਸੁਖਪੁਰਾ ਦੇ ਬੂਥ ਨੰਬਰ 20 'ਤੇ ਪਰਿਵਾਰ ਦੇ ਨਾਲ ਵੋਟ ਪਾਈ ਹੈ।
ਇਹ ਖ਼ਬਰ ਵੀ ਪੜ੍ਹੋ - ਇਹ ਅਦਾਕਾਰਾ ਹੋਈ 17 ਸਾਲ ਦੀ ਉਮਰ 'ਚ ਕਾਸਟਿੰਗ ਕਾਊਚ ਦਾ ਸ਼ਿਕਾਰ
ਇਸ ਦੌਰਾਨ ਸੁਖਪੁਰਾ ਦੇ ਬੂਥ ਨੰਬਰ 20 'ਤੇ ਆਮ ਲੋਕਾਂ ਦੇ ਨਾਲ ਅਨੁਰਾਗ ਢਾਂਡਾ ਲਾਈਨ 'ਚ ਖੜ੍ਹੇ ਹੋ ਕਿ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਢਾਂਡਾ ਨੇ ਦੇਸ਼ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਬੇਰੁਜ਼ਗਾਰੀ, ਕਿਸਾਨ 'ਤੇ ਅੱਤਿਆਚਾਰ ਅਤੇ ਔਰਤਾਂ ਦੇ ਅਪਮਾਨ ਦਾ ਬਦਲਾ ਵੋਟ ਨਾਲ ਲੈ ਸਕਦੇ ਹਾਂ। ਇਸ ਦੇ ਨਾਲ ਢਾਂਡਾ ਨੇ ਕਿਹਾ ਕਿ ਲਾਈਨ 'ਚ ਲੋਕ ਭਾਜਪਾ ਦੇ ਖ਼ਿਲਾਫ ਗੁੱਸਾ ਦਿਖਾਉਂਦੇ ਨਜ਼ਰ ਆ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8