ਭਾਰਤ ਦੌਰੇ ''ਤੇ ਆਏ ਯੂ. ਐੱਨ. ਦੇ ਜਨਰਲ ਸਕੱਤਰ, ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

10/02/2018 5:34:57 PM

ਨਵੀਂ ਦਿੱਲੀ (ਭਾਸ਼ਾ)— ਭਾਰਤ ਦੌਰੇ 'ਤੇ ਆਏ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਮੰਗਲਵਾਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨੂੰ ਮਹਾਨ ਆਤਮਾ ਅਤੇ ਸਾਡੀ ਸੰਕਟਗ੍ਰਸਤ ਦੁਨੀਆ ਵਿਚ ਮਨੁੱਖਤਾ ਦਾ ਮਾਰਗਦਰਸ਼ਕ ਦੱਸਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਨੇ ਗਾਂਧੀ ਵਲੋਂ ਅਪਣਾਏ ਅਹਿੰਸਾ ਦੇ ਸਿਧਾਂਤ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦਾ ਇਤਿਹਾਸ ਇਸ ਮਹਾਨ ਸ਼ਖਸੀਅਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਬੇਹੱਦ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਅੱਜ ਕੌਮਾਂਤਰੀ ਅਹਿੰਸਾ ਦਿਵਸ ਵੀ ਹੈ ਅਤੇ ਅਸੀਂ ਸ਼ਾਂਤੀ ਬਣਾ ਕੇ ਰੱਖਣ ਦੀ ਦਿਸ਼ਾ 'ਚ ਲਗਾਤਾਰ ਕੰਮ ਕਰ ਰਹੇ ਹਾਂ। 

ਐਂਟੋਨੀਓ ਦੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੇ ਤੌਰ 'ਤੇ ਪਹਿਲੀ ਭਾਰਤ ਯਾਤਰਾ ਹੈ। ਰਾਜਘਾਟ ਵਿਚ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਫੁੱਲ ਭੇਟ ਕਰਨ ਤੋਂ ਬਾਅਦ ਉਨ੍ਹਾਂ ਨੇ ਉੱਥੇ ਰੱਖੀ ਵਿਜੀਟਰਸ ਬੁਕ 'ਚ ਲਿਖਿਆ, ''ਮੈਂ ਇਸ ਮਹਾਨ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਸਾਡੀ ਸੰਕਟਗ੍ਰਸਤ ਦੁਨੀਆ ਵਿਚ ਸਾਡੇ ਮਾਰਗਦਰਸ਼ਕ...।'' ਆਪਣੀ ਭਾਰਤ ਯਾਤਰਾ ਤੋਂ ਪਹਿਲਾਂ ਐਂਟੋਨੀਓ ਨੇ ਕਿਹਾ ਸੀ ਕਿ ਭਾਰਤ ਅੱਤਵਾਦ ਨਾਲ ਨਜਿੱਠਣ ਅਤੇ ਹਿੰਸਕ ਅੱਤਵਾਦ ਨੂੰ ਰੋਕਣ ਵਿਚ ਸੰਯੁਕਤ ਰਾਸ਼ਟਰ ਦਾ ਇਕ ਮਹੱਤਵਪੂਰਨ ਭਾਈਵਾਲ ਹੈ।


Related News