RSS ਅਤੇ PM ਮੋਦੀ ਵਿਰੋਧੀਆਂ ਪਾਰਟੀਆਂ ਨੂੰ ਇਕੱਠੇ ਆਉਣਾ ਚਾਹੀਦਾ, ਇਸ ''ਤੇ ਚਰਚਾ ਜਾਰੀ : ਰਾਹੁਲ
Friday, Apr 08, 2022 - 05:00 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਦੀ ਇਕਜੁਟਤਾ 'ਤੇ ਜ਼ੋਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਜੋ ਵੀ ਦਲ ਆਰ.ਐੱਸ.ਐੱਸ. ਅਤੇ ਮੋਦੀ ਦੇ ਖ਼ਿਲਾਫ਼ ਹੈ, ਉਨ੍ਹਾਂ ਨੂੰ ਇੱਕਠੇ ਆਉਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੇ ਸੰਦਰਭ 'ਚ ਚਰਚਾ ਹੋ ਰਹੀ ਹੈ ਕਿ ਇਸ ਦਾ ਰੂਪ ਕੀ ਹੋਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਇਹ ਟਿੱਪਣੀ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਕੀਤੀ। ਉਨ੍ਹਾਂ ਨੇ ਵਿਰੋਧੀ ਧਿਰ ਦੀ ਏਕਤਾ ਨਾਲ ਜੁੜੇ ਸਵਾਲ 'ਤੇ ਪੱਤਰਕਾਰਾਂ ਨੂੰ ਕਿਹਾ, ''ਜੋ ਵੀ ਆਰ.ਐੱਸ.ਐੱਸ. ਅਤੇ ਨਰਿੰਦਰ ਮੋਦੀ ਜੀ ਦੇ ਖ਼ਿਲਾਫ਼ ਹਨ, ਉਨ੍ਹਾਂ ਸਾਰਿਆਂ ਨੂੰ ਇਕੱਠੇ ਆਉਣਾ ਚਾਹੀਦਾ ਹੈ। ਕਿਸ ਤਰ੍ਹਾਂ ਇਕੱਠੇ ਆਉਣਾ ਚਾਹੀਦਾ, ਕੀ ਰੂਪ ਹੋਣਾ ਚਾਹੀਦਾ, ਇਸ 'ਤੇ ਚਰਚਾ ਹੋ ਰਹੀ ਹੈ। ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧੀ ਇਕਜੁਟਤਾ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ।
ਰਾਹੁਲ ਗਾਂਧੀ ਨੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਜਿਸ ਦੇਸ਼ 'ਚ ਸ਼ਾਂਤੀ ਅਤੇ ਸਦਭਾਵਨਾ ਨਹੀਂ ਹੋਵੇਗੀ, ਉੱਥੇ ਨਫ਼ਰਤ ਵਧੇਗੀ, ਮਹਿੰਗਾਈ ਵਧੇਗੀ, ਅਰਥਵਿਵਸਥਾ ਨਹੀਂ ਚੱਲੇਗੀ, ਰੁਜ਼ਗਾਰ ਨਹੀਂ ਮਿਲੇਗਾ। ਜੇਕਰ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਸਭ ਤੋਂ ਜ਼ਰੂਰੀ ਚੀਜ਼ ਸ਼ਾਂਤੀ ਹੈ। ਭਾਜਪਾ ਦੇ ਲੋਕ ਸੋਚਦੇ ਹਨ ਕਿ ਲੋਕਾਂ ਨੂੰ ਡਰਾ ਕੇ, ਨਫ਼ਰਤ ਫੈਲਾ ਕੇ ਅਤੇ ਲੋਕਾਂ ਨੂੰ ਮਾਰ ਕੇ ਭਾਰਤ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।'' ਅਜਿਹਾ ਹੋਣ ਵਾਲਾ ਹੈ ਜੋ ਤੁਸੀਂ ਆਪਣੀ ਪੂਰੀ ਜ਼ਿੰਦਗੀ 'ਚ ਨਹੀਂ ਦੇਖਿਆ ਹੋਵੇਗਾ। ਦੇਸ਼ 'ਚ ਰੁਜ਼ਗਾਰ ਦਾ ਢਾਂਚਾ ਟੁੱਟ ਚੁੱਕਾ ਹੈ। ਛੋਟੇ ਦੁਕਾਨਦਾਰ ਅਤੇ ਅਸੰਗਠਿਤ ਖੇਤਰ ਸਾਡੀ ਰੀੜ੍ਹ ਦੀ ਹੱਡੀ ਹਨ, ਇਸ ਨੂੰ ਤੋੜ ਦਿੱਤਾ ਗਿਆ ਹੈ। ਸਾਨੂੰ ਪਹਿਲਾਂ ਆਪਣੇ ਦੇਸ਼ ਦੀ ਸਥਿਤੀ ਦੇਖਣੀ ਪਵੇਗੀ ਅਤੇ ਫਿਰ ਦੇਖਣਾ ਹੋਵੇਗਾ ਕਿ ਅਸੀਂ ਕੀ ਕਰਨਾ ਹੈ।” ਉਨ੍ਹਾਂ ਨੇ ਯੂਕ੍ਰੇਨ ਸੰਕਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਉੱਥੇ ਰੂਸ ਨੇ ਜੋ ਕੀਤਾ ਹੈ, ਚੀਨ ਵੀ ਭਾਰਤ ਨੂੰ ਲੈ ਕੇ ਉਹੀ ਮਾਡਲ ਅਪਣਾ ਰਿਹਾ ਹੈ। ਕਾਂਗਰਸ ਨੇਤਾ ਨੇ ਕਿਹਾ,''ਸਰਕਾਰ ਅਸਲੀਅਤ ਸਵੀਕਾਰ ਨਹੀਂ ਕਰ ਰਹੀ ਹੈ। ਮੈਂ ਕਹਿ ਰਿਹਾ ਹਾਂ ਕਿ ਅਸਲੀਅਤ ਸਵੀਕਾਰ ਕਰੋ। ਜੇਕਰ ਤੁਸੀਂ ਤਿਆਰੀ ਨਹੀਂ ਕੀਤੀ ਤਾਂ ਜਦੋਂ ਮਾਮਲਾ ਖ਼ਰਾਬ ਹੋਵੇਗਾ ਤਾਂ ਤੁਸੀਂ ਪ੍ਰਤੀਕਿਰਿਆ ਨਹੀਂ ਕਰ ਸ