BSF ਨੂੰ ਮਿਲੀ ਵੱਡੀ ਸਫ਼ਲਤਾ, ਜੰਮੂ ’ਚ ਫਿਰ ਮਿਲੀ ‘ਅੱਤਵਾਦੀਆਂ’ ਦੀ ਸੁਰੰਗ

Saturday, Jan 23, 2021 - 03:25 PM (IST)

ਜੰਮੂ— ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੀਆਂ ਸਾਜਿਸ਼ਾਂ ਲਗਾਤਾਰ ਨਾਕਾਮ ਹੋ ਰਹੀਆਂ ਹਨ। ਸ਼ਨੀਵਾਰ ਯਾਨੀ ਕਿ ਅੱਜ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਇਕ ਹੋਰ ਸੁਰੰਗ ਦਾ ਪਤਾ ਲਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਸੁਰੰਗ ਜੰਮੂ-ਕਸ਼ਮੀਰ ਦੇ ਕਠੁਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ’ਚ ਮਿਲੀ ਹੈ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਆਪਣੀ ਐਂਟੀ ਟਰਲਿੰਗ ਡਰਾਈਵ ਜ਼ਰੀਏ ਇਹ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਪਾਕਿਸਤਾਨੀ ਅੱਤਵਾਦੀਆਂ ਨੇ ਇਹ ਸੁਰੰਗ ਭਾਰਤ ਵਿਚ ਘੁਸਪੈਠ ਕਰਨ ਲਈ ਤਿਆਰ ਕੀਤੀ ਸੀ। ਪਾਕਿਸਤਾਨ ਇਸ ਸੁਰੰਗ ਨੂੰ ਚੀਨ ਅਤੇ ਫਿਲਸਤੀਨੀ ਤਕਨਾਲੋਜੀ ਦੀ ਮਦਦ ਨਾਲ ਬਣਾ ਰਿਹਾ ਹੈ। ਫੋਰਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੀਰਾਨਗਰ ਸੈਕਟਰ ਦੇ ਪਨਸਾਰ ਖੇਤਰ ’ਚ ਸਰਹੱਦ ਚੌਕੀ ’ਤੇ ਇਕ ਮੁਹਿੰਮ ਦੌਰਾਨ ਇਸ ਗੁਪਤ ਸੁਰੰਗ ਦ ਪਤਾ ਲੱਗਿਆ। 

PunjabKesari

ਬੀ. ਐੱਸ. ਐੱਫ. ਦੇ ਜਵਾਨਾਂ ਨੇ ਰੋਜ਼ਾਨਾ ਚੈਕਿੰਗ ਦੌਰਾਨ ਇਸ ਸੁਰੰਗ ਦਾ ਪਤਾ ਲਾਇਆ ਹੈ। ਇਹ ਸੁਰੰਗ 150 ਮੀਟਰ ਲੰਬੀ ਅਤੇ 30 ਫੁੱਟ ਡੂੰਘੀ ਹੈ। ਦੱਸ ਦੇਈਏ ਕਿ ਪਿਛਲੇ 6 ਮਹੀਨਿਆਂ ’ਚ ਸਾਂਬਾ, ਹੀਰਾਨਗਰ ਅਤੇ ਕਠੁਆ ਇਲਾਕੇ ਵਿਚ ਪਤਾ ਲੱਗਣ ਵਾਲੀ ਇਹ ਚੌਥੀ ਸੁਰੰਗ ਹੈ ਅਤੇ ਬੀਤੇ ਦਹਾਕੇ ਵਿਚ 10ਵੀਂ ਹੈ। ਜ਼ਿਕਰਯੋਗ ਹੈ ਕਿ ਇਸੇ ਸੈਕਟਰ ਦੇ ਬੋਬੀਆਨ ਪਿੰਡ ਵਿਚ 13 ਜਨਵਰੀ ਨੂੰ 150 ਮੀਟਰ ਲੰਬੀ ਸੁਰੰਗ ਦਾ ਪਤਾ ਲਾਇਆ ਗਿਆ ਸੀ। ਬੀ. ਐੱਸ. ਐੱਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਨਵੀਂ ਸੁਰੰਗ ਨੂੰ ਪਾਕਿਸਤਾਨ ਵਲੋਂ 150 ਮੀਟਰ ਲੰਬੀ ਅਤੇ ਲੱਗਭਗ 30 ਫੁੱਟ ਡੂੰਘੀ ਅਤੇ 3 ਫੁੱਟ ਵਿਆਸ ਵਾਲੀ ਮੰਨਿਆ ਜਾ ਰਿਹਾ ਹੈ।


Tanu

Content Editor

Related News