ਜੋਤੀ ਮਲਹੋਤਰਾ ਤੋਂ ਬਾਅਦ ਇਕ ਹੋਰ ਜਾਸੂਸ ਗ੍ਰਿਫ਼ਤਾਰ
Monday, May 26, 2025 - 09:31 AM (IST)

ਨੈਸ਼ਨਲ ਡੈਸਕ- ਯੂ-ਟਿਊਬਰ ਜੋਤੀ ਮਲਹੋਤਰਾ ਨੂੰ ਕੁਝ ਦਿਨ ਪਹਿਲਾਂ ਪਾਕਿਸਤਾਨੀ ਖੁਫੀਆ ਏਜੰਸੀ ਨੂੰ ਭਾਰਤੀ ਰਣਨੀਤਕ ਜਾਣਕਾਰੀ ਭੇਜਣ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਜੋਤੀ ’ਤੇ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਏਜੰਟ ਦਾਨਿਸ਼ ਦੇ ਸੰਪਰਕ ’ਚ ਹੋਣ ਦਾ ਦੋਸ਼ ਹੈ। ਉਹ ਦਾਨਿਸ਼ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਤੇ ਕਈ ਵਾਰ ਪਾਕਿਸਤਾਨ ਦੀ ਯਾਤਰਾ ਵੀ ਕਰ ਚੁੱਕੀ ਹੈ।
ਉਸ ਤੋਂ ਬਾਅਦ ਹੁਣ ਰਾਜਸਥਾਨ ਦੇ ਡੀਂਗ ਜ਼ਿਲ੍ਹੋ ਦੇ ਇਕ ਵਿਅਕਤੀ ਨੂੰ ਵੀ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜਸਥਾਨ ਪੁਲਸ, ਇੰਟੈਲੀਜੈਂਸ ਬਿਊਰੋ ਅਤੇ ਸੀ.ਆਈ.ਡੀ. ਦੀ ਇਕ ਟੀਮ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਪੁੱਛਗਿੱਛ ਦੌਰਾਨ ਉਸ ਨੇ ਅਹਿਮ ਜਾਣਕਾਰੀ ਦਿੱਤੀ। ਮੁਲਜ਼ਮ ਦੀ ਪਛਾਣ ਕਾਸਿਮ ਵਜੋਂ ਹੋਈ ਹੈ। ਉਹ ਪਹਾੜੀ ਥਾਣਾ ਇਲਾਕੇ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ- ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਅਹਿਮ ਖ਼ਬਰ ! ਜਾਰੀ ਹੋ ਗਈ ਅਡਵਾਈਜ਼ਰੀ
ਪਤਾ ਲੱਗਾ ਹੈ ਕਿ ਸ਼ੁੱਕਰਵਾਰ ਦੇਰ ਰਾਤ ਆਈ.ਬੀ. ਅਤੇ ਸੀ.ਆਈ.ਡੀ. ਦੀ ਟੀਮ ਨੇ ਗੰਗੌਰਾ ਪਿੰਡ ਦੇ ਵਸਨੀਕ ਕਾਸਿਮ ਦੇ ਘਰ ਛਾਪਾ ਮਾਰਿਆ। ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ ਤੇ ਪਹਾੜੀ ਪੁਲਸ ਸਟੇਸ਼ਨ ਲਿਜਾਇਆ ਗਿਆ। ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਜੈਪੁਰ ਲਿਆਂਦਾ ਗਿਆ ਅਤੇ ਗ੍ਰਿਫਤਾਰ ਕਰ ਲਿਆ ਗਿਆ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਕਾਸਿਮ ਕਈ ਮਹੀਨਿਆਂ ਤੋਂ ਪਾਕਿਸਤਾਨੀ ਲੋਕਾਂ ਨਾਲ ਸਿੱਧੇ ਸੰਪਰਕ ’ਚ ਹੈ।
ਉਹ ਨਿਯਮਿਤ ਰੂਪ ਨਾਲ ਆਪਣੇ ਮੋਬਾਈਲ 'ਤੇ ਗੱਲਾਂ ਅਤੇ ਚੈਟਿੰਗ ਕਰਦਾ ਸੀ। ਆਈ.ਬੀ. ਅਤੇ ਸੀ.ਆਈ.ਡੀ. ਦੇ ਅਧਿਕਾਰੀ ਪਿਛਲੇ ਕੁਝ ਦਿਨਾਂ ਤੋਂ ਕਾਸਿਮ ਦੀਆਂ ਸਰਗਰਮੀਆਂ ਤੇ ਨਜ਼ਰ ਰੱਖ ਰਹੇ ਸਨ। ਸ਼ੁੱਕਰਵਾਰ ਦੇਰ ਰਾਤ ਹਿਰਾਸਤ ’ਚ ਲੈਣ ਤੋਂ ਬਾਅਦ ਉਸ ਨੂੰ ਸ਼ਨੀਵਾਰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵੱਡੇ ਪੁੱਤਰ ਨੂੰ ਪਾਰਟੀ ਤੇ ਪਰਿਵਾਰ 'ਚੋਂ ਕੱਢਿਆ ਬਾਹਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e