ਇਕ ਹੋਰ ਬੇਟੇ ਦੇ ਉਥਾਨ ’ਚ ਦੇਰੀ
Thursday, Jan 16, 2025 - 06:10 PM (IST)
ਨੈਸ਼ਨਲ ਡੈਸਕ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਵਿਗੜ ਰਹੀ ਸਿਹਤ ਤੋਂ ਚਿੰਤਤ ਜਨਤਾ ਦਲ (ਯੂ) ਦੇ ਨੇਤਾਵਾਂ ਨੇ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਚੋਣ ਸ਼ੁਰੂ ਕਰ ਦਿੱਤੀ ਹੈ। ਪਟਨਾ ’ਚ ਇਹ ਅਫਵਾਹ ਹੈ ਕਿ ਨਿਤੀਸ਼ ਕੁਮਾਰ ਆਪਣੇ ਬੇਟੇ ਨਿਸ਼ਾਂਤ ਕੁਮਾਰ ਨੂੰ ਸਿਆਸਤ ’ਚ ਲਿਆਉਣ ਲਈ ਬਹੁਤ ਜ਼ਿਆਦਾ ਦਬਾਅ ’ਚ ਹਨ।
ਨਿਸ਼ਾਂਤ ਇਕ ਸਾਫਟਵੇਅਰ ਇੰਜੀਨੀਅਰ ਹਨ ਅਤੇ ਬਿਰਲਾ ਇੰਸਟੀਚਿਊਟ ਆਫ ਟੈਕਨੋਲੌਜੀ (ਬੀ. ਆਈ. ਟੀ.) ਦੇ ਸਾਬਕਾ ਵਿਦਿਆਰਥੀ ਹਨ। ਉਹ ਸ਼ਾਂਤ ਸੁਭਾਅ ਦੇ ਮਾਲਕ ਹਨ ਅਤੇ ਸਿਆਸੀ ਆਯੋਜਨਾਂ ਤੋਂ ਦੂਰ ਰਹਿੰਦੇ ਹਨ। 49 ਸਾਲਾ ਨਿਸ਼ਾਂਤ ਨੇ ਕੁਝ ਸਮਾਂ ਪਹਿਲਾਂ ਸਪੱਸ਼ਟ ਕਿਹਾ ਸੀ ਕਿ ਉਨ੍ਹਾਂ ਨੇ ਅਧਿਆਤਮ ਦਾ ਰਸਤਾ ਚੁਣਿਆ ਹੈ ਅਤੇ ਉਨ੍ਹਾਂ ਦੀ ਸਿਆਸਤ ’ਚ ਕੋਈ ਦਿਲਚਸਪੀ ਨਹੀਂ ਹੈ। ਕੁਝ ਸਮਾਂ ਪਹਿਲਾਂ ਜਦੋਂ ਉਨ੍ਹਾਂ ਨੂੰ ਬਾਜ਼ਾਰ ’ਚ ਦੇਖਿਆ ਗਿਆ ਤਾਂ ਉਨ੍ਹਾਂ ਨੇ ਅਟਕਲਾਂ ’ਤੇ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਇਕ ਆਡੀਓ ਸੈੱਟ ਖਰੀਦਣ ਆਏ ਹਨ ਕਿਉਂਕਿ ਉਹ ਆਪਣੇ ਮੋਬਾਈਲ ਫੋਨ ’ਤੇ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਭਜਨ ਸੁਣਨਾ ਚਾਹੁੰਦੇ ਹਨ, ਜਿਸ ਦੀ ਆਵਾਜ਼ ਘੱਟ ਹੈ।
ਜਦੋਂ ਵੀ ਉਹ ਪਟਨਾ ਦੀਆਂ ਸੜਕਾਂ ’ਤੇ ਨਿਕਲਦੇ ਹਨ ਤਾਂ ਸੁਰੱਖਿਆ ਕਰਮਚਾਰੀ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਸਥਾਨਕ ਇਲਾਕੇ ਵਿਚ ਇਕ ਬੂਟਾ ਲਾਉਂਦੇ ਹੋਏ ਦੇਖਿਆ ਗਿਆ ਸੀ। ਦਿੱਗਜ ਨੇਤਾ ਦੇ ਬੇਟੇ ਦੇ ਉਥਾਨ ’ਤੇ ਆਖਰੀ ਸ਼ਬਦ ਅਜੇ ਲਿਖੇ ਜਾਣੇ ਬਾਕੀ ਹਨ ਪਰ ਜਦ (ਯੂ) ਦੇ ਕੋਲ ਵੀ ਕੋਈ ਬਦਲ ਨਹੀਂ ਹੈ। ਲਲਨ ਸਿੰਘ ਅਤੇ ਸੰਜੇ ਝਾਅ ਨੂੰ ਲੈ ਕੇ ਪ੍ਰਯੋਗ ਕੀਤੇ ਜਾ ਰਹੇ ਹਨ। ਪਾਰਟੀ ਦਾ ਨੇਤਾ ਵੀ ਓ. ਬੀ. ਸੀ. ਭਾਈਚਾਰੇ ਤੋਂ ਹੋਣਾ ਚਾਹੀਦਾ ਹੈ।
ਨਿਤੀਸ਼ ਦਾ ਆਪਣੇ ਬੇਟੇ ਨੂੰ ਸਿਆਸਤ ’ਚ ਲਿਆਉਣ ਦਾ ਮਕਸਦ ਕਿਸੇ ਵੀ ਘਟਨਾ ਦੀ ਸਥਿਤੀ ਵਿਚ ਹੋਰ ਨੇਤਾਵਾਂ ਦੇ ਪਾਰਟੀ ਦੀ ਵਾਗਡੋਰ ਸੰਭਾਲਣ ਦੀ ਸੰਭਾਵਨਾ ਨੂੰ ਖਤਮ ਕਰਨਾ ਹੈ ਪਰ ਹੁਣ ਇਹ ਸਪੱਸ਼ਟ ਤੌਰ ’ਤੇ ਸਾਹਮਣੇ ਆ ਰਿਹਾ ਹੈ ਕਿ ਨਿਤੀਸ਼ ਕੁਮਾਰ ਆਪਣੇ ਬੇਟੇ ਨੂੰ ਜਲਦੀ ਹੀ ਕਿਸੇ ਵੱਡੇ ਤਰੀਕੇ ਨਾਲ ਸਾਹਮਣੇ ਲਿਆਉਣ ਦੇ ਖਿਲਾਫ ਹਨ, ਘੱਟੋ-ਘੱਟ 2025 ਦੀਆਂ ਵਿਧਾਨ ਸਭਾ ਚੋਣਾਂ ਤਕ ਤਾਂ ਨਹੀਂ। ਨਿਤੀਸ਼ ਜਲਦੀ ਹੀ ਬੇਟੇ ਸਿੰਡਰੋਮ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੇ।