ਸ਼ਰਧਾ ਵਾਲਕਰ ਕਤਲਕਾਂਡ ਜਿਹੀ ਇਕ ਹੋਰ ਵਾਰਦਾਤ, ਕਿਰਾਏਦਾਰ ਔਰਤ ਦੀ ਲਾਸ਼ ਦੇ ਕੀਤੇ ਟੁਕੜੇ

Friday, May 26, 2023 - 02:10 AM (IST)

ਸ਼ਰਧਾ ਵਾਲਕਰ ਕਤਲਕਾਂਡ ਜਿਹੀ ਇਕ ਹੋਰ ਵਾਰਦਾਤ, ਕਿਰਾਏਦਾਰ ਔਰਤ ਦੀ ਲਾਸ਼ ਦੇ ਕੀਤੇ ਟੁਕੜੇ

ਹੈਦਰਾਬਾਦ (ਭਾਸ਼ਾ)- ਸ਼ਰਧਾ ਵਾਲਕਰ ਕਤਲਕਾਂਡ ਵਾਂਗ ਹੈਦਰਾਬਾਦ ’ਚ ਇਕ ਹੋਰ ਕਤਲਕਾਂਡ ਸਾਹਮਣੇ ਆਇਆ ਹੈ। ਪੁਲਸ ਨੇ 48 ਸਾਲਾ ਦੇ ਸ਼ੇਅਰ ਕਾਰੋਬਾਰੀ ਮੋਹਨ ਨੂੰ ਉਸ ਦੇ ਘਰ ’ਚ ਕਿਰਾਏ ’ਤੇ ਰਹਿਣ ਵਾਲੀ ਔਰਤ ਦਾ ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਵੱਡੀ ਵਾਰਦਾਤ, ਘਰੋਂ ਪਾਰਟੀ ਲਈ ਲੈ ਕੇ ਗਏ ਦੋਸਤਾਂ ਨੇ ਕਰ ਦਿੱਤਾ ਨੌਜਵਾਨ ਦਾ ਕਤਲ

ਪੁਲਸ ਅਨੁਸਾਰ ਮੋਹਨ ਨੇ ਆਪਣੀ ਕਿਰਾਏਦਾਰ ਵਾਈ. ਅਨੁਰਾਧਾ ਰੈੱਡੀ (55) ਦੀ 12 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ ਅਤੇ ਸਬੂਤਾਂ ਨੂੰ ਨਸ਼ਟ ਕਰਨ ਲਈ ਪੱਥਰ ਕੱਟਣ ਵਾਲੀ ਮਸ਼ੀਨ ਨਾਲ ਉਸ ਦੀ ਲਾਸ਼ ਦੇ 6 ਟੁਕੜੇ ਕਰ ਦਿੱਤੇ ਗਏ ਸਨ। ਉਸ ਨੇ ਔਰਤ ਦੇ ਹੱਥ-ਪੈਰ ਫਰਿੱਜ ’ਚ ਅਤੇ ਬਾਕੀ ਦੇ ਟੁਕੜਿਆਂ ਨੂੰ ਉਸੇ ਘਰ ਦੇ ਸੂਟਕੇਸ ’ਚ ਰੱਖ ਦਿੱਤੇ। ਔਰਤ ਦਾ ਕੱਟਿਆ ਹੋਇਆ ਸਿਰ ਇਕ ਪੋਲੀਥੀਨ ਬੈਗ ’ਚ ਰੱਖਿਆ ਹੋਇਆ ਸੀ। ਉਸ ਨੇ ਲਾਸ਼ ਦੇ ਟੁਕੜਿਆ ਅਤੇ ਕੱਟੇ ਹੋਏ ਸਿਰ ਨੂੰ 17 ਮਈ ਨੂੰ ਮੂਸੀ ਨਦੀ ਦੇ ਕੰਢੇ ਕੂੜੇ ਦੇ ਢੇਰ ’ਚ ਸੁੱਟ ਦਿੱਤਾ ਸੀ। ਪੁਲਸ ਮੁਤਾਬਕ ਔਰਤ ਮੋਹਨ ’ਤੇ ਪੈਸੇ ਵਾਪਸ ਕਰਨ ਲਈ ਦਬਾਅ ਬਣਾ ਰਹੀ ਸੀ ਅਤੇ ਇਸ ਤੋਂ ਬਚਣ ਲਈ ਦੋਸ਼ੀ ਨੇ ਉਸ ਦਾ ਕਤਲ ਕਰ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News