JIO ਪਲੇਟਫਾਰਮ 'ਚ ਇਕ ਹੋਰ ਦਿੱਗਜ ਵਿਦੇਸ਼ੀ ਕੰਪਨੀ ਵਲੋਂ ਹੋ ਰਹੀ ਨਿਵੇਸ਼ ਦੀ ਤਿਆਰੀ

Thursday, May 28, 2020 - 06:39 PM (IST)

JIO ਪਲੇਟਫਾਰਮ 'ਚ ਇਕ ਹੋਰ ਦਿੱਗਜ ਵਿਦੇਸ਼ੀ ਕੰਪਨੀ ਵਲੋਂ ਹੋ ਰਹੀ ਨਿਵੇਸ਼ ਦੀ ਤਿਆਰੀ

ਨਵੀਂ ਦਿੱਲੀ — ਅਮਰੀਕਾ ਦੀ ਦਿੱਗਜ ਤਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਕਾਰਪੋਰੇਸ਼ਨ ਹੁਣ ਰਿਲਾਇੰਸ ਇੰਡਸਟਰੀਜ਼ ਲਿਮਟਿਡ(RIL) ਦੀ ਮਾਲਕੀ ਵਾਲੇ ਜੀਓ ਪਲੇਟਫਾਰਮ ਲਿਮਟਿਡ ਵਿਚ 2.5 ਫੀਸਦੀ ਹਿੱਸੇਦਾਰੀ ਖਰੀਦ ਸਕਦੀ ਹੈ। ਇਸ ਡੀਲ ਲਈ ਮਾਈਕ੍ਰੋਸਾਫਟ ਅਤੇ RIL ਵਿਚਕਾਰ ਗੱਲਬਾਤ ਚਲ ਰਹੀ ਹੈ। ਇਸ ਤੋਂ ਪਹਿਲਾਂ ਜੀਓ ਪਲੇਟਫਾਰਮ 'ਚ ਇਕ ਹੀ ਮਹੀਨੇ ਵਿਚ ਪੰਜ ਵੱਡੀਆਂ ਕੰਪਨੀਆਂ ਨਿਵੇਸ਼ ਕਰ ਚੁੱਕੀਆਂ ਹਨ। 

ਰਿਲਾਇੰਸ ਜਿਓ ਪਲੇਟਫਾਰਮ ਨੇ 5 ਅਮਰੀਕੀ ਕੰਪਨੀਆਂ ਨਾਲ ਲਗਭਗ 78,562 ਕਰੋੜ ਰੁਪਏ ਦੇ ਨਿਵੇਸ਼ ਸੌਦੇ ਕੀਤੇ ਹਨ। ਹੁਣ ਅਮਰੀਕੀ ਕੰਪਨੀ ਮਾਈਕ੍ਰੋਸਾਫਟ ਵੀ ਇਸ ਵਿਚ ਭਾਰੀ ਨਿਵੇਸ਼ ਕਰਨ ਜਾ ਰਹੀ ਹੈ। ਸੱਤਿਆ ਨਡੇਲਾ ਦੀ ਅਗਵਾਈ ਵਾਲੀ ਮਾਈਕ੍ਰੋਸਾਫਟ ਰਿਲਾਇੰਸ ਜਿਓ ਪਲੇਟਫਾਰਮ ਵਿਚ 2.5 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦ ਸਕਦੀ ਹੈ।

ਹੁਣ ਤੱਕ ਪੰਜ ਦਿੱਗਜ ਕੰਪਨੀਆਂ ਕਰ ਚੁੱਕੀਆਂ ਹਨ ਨਿਵੇਸ਼

ਪਿਛਲੇ ਇੱਕ ਮਹੀਨੇ ਵਿਚ ਅਮਰੀਕਾ ਦੀਆਂ ਕੰਪਨੀਆਂ ਨੇ ਰਿਲਾਇੰਸ ਦੇ ਜੀਓ ਪਲੇਟਫਾਰਮ ਵਿਚ ਕੁੱਲ 78,562 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਨ੍ਹਾਂ ਵਿਚ ਫੇਸਬੁੱਕ, ਕੇਕੇਆਰ, ਸਿਲਵਰ ਲੇਕ, ਵਿਸਟਾ ਇਕਵਿਟੀ ਪਾਰਟਨਰ ਅਤੇ ਜਨਰਲ ਅਟਲਾਂਟਿਕ ਸ਼ਾਮਲ ਹਨ।


ਇਹ ਵੀ ਪੜ੍ਹੋ: Paytm ਦੇ ਗਾਹਕਾਂ ਲਈ ਵੱਡੀ ਖਬਰ! ਕੰਪਨੀ ਨੇ ਦੱਸੀ ਇਕ ਰਾਜ਼ ਦੀ ਗੱਲ

ਰਿਪੋਰਟ ਦੇ ਅਨੁਸਾਰ ਰਿਲਾਇੰਸ ਦੀ ਮਾਈਕ੍ਰੋਸਾੱਫਟ ਨਾਲ ਗੱਲਬਾਤ ਅਜੇ ਸ਼ੁਰੂਆਤੀ ਪੜਾਅ ਵਿਚ ਹੈ ਅਤੇ ਅੰਤਮ ਸੌਦਾ ਅਗਲੇ ਕੁਝ ਦਿਨਾਂ ਵਿਚ ਸਾਹਮਣੇ ਆ ਜਾਵੇਗਾ। ਮਹੱਤਵਪੂਰਣ ਗੱਲ ਇਹ ਹੈ ਕਿ ਸੱਤਿਆ ਨਡੇਲਾ ਨੇ ਇਸ ਸਾਲ ਫਰਵਰੀ ਵਿਚ ਖੁਲਾਸਾ ਕੀਤਾ ਸੀ ਕਿ ਮਾਈਕ੍ਰੋਸਾਫਟ ਭਾਰਤ ਵਿਚ ਵੱਡੇ ਪੱਧਰ 'ਤੇ ਕਾਰੋਬਾਰ ਕਰਨਾ ਚਾਹੁੰਦਾ ਹੈ। ਉਸ ਨੇ ਦੱਸਿਆ ਸੀ ਕਿ ਕੰਪਨੀ ਪੂਰੇ ਦੇਸ਼ ਵਿਚ ਇਕ ਡਾਟਾ ਸੈਂਟਰ ਖੋਲ੍ਹਣਾ ਚਾਹੁੰਦੀ ਹੈ ਤਾਂ ਜੋ ਇਸ ਦੀ ਐਗਰੀ ਕਲਾਉਡ ਸੇਵਾ ਦਾ ਲਾਭ ਲਿਆ ਜਾ ਸਕੇ। ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਨੇ ਅਜੇ ਇਸ ਖਬਰ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਕਰਜ਼ ਮੁਕਤ ਕੰਪਨੀ ਬਣਨ ਦੀ ਟੀਚਾ

ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅਗਸਤ 2019 ਵਿਚ ਆਰ.ਆਈ.ਐਲ. ਨੂੰ ਮਾਰਚ 2021 ਤੱਕ ਨੈੱਟ ਆਧਾਰ 'ਤੇ ਕਰਜ਼ ਮੁਕਤ ਕੰਪਨੀ ਬਣਾਉਣ ਦਾ ਟੀਚਾ ਤੈਅ ਕੀਤਾ ਸੀ। ਕੰਪਨੀ ਨੂੰ ਹਿੱਸੇਦਾਰੀ ਵੇਚੇ ਜਾਣ ਨਾਲ ਕਰਜ਼ ਮੁਕਤ ਦਾ ਟੀਚਾ ਇਸ ਸਾਲ ਦਸੰਬਰ ਵਿਚ ਹੀ ਪੂਰਾ ਹੋ ਜਾਣ ਦੀ ਉਮੀਦ ਹੈ।

ਰਿਲਾਇੰਸ ਇੰਡਸਟਰੀਜ਼ 'ਤੇ ਮਾਰਚ ਵਿਚ ਸੀ 1,61,035 ਕਰੋੜ ਰੁਪਏ ਦਾ ਸ਼ੁੱਧ ਕਰਜ਼

ਮਾਰਚ ਤਿਮਾਹੀ ਦੇ ਅੰਤ ਵਿਚ ਰਿਲਾਇੰਸ 'ਤੇ 3,36,294 ਕਰੋੜ ਰੁਪਏ ਦਾ ਕਰਜ਼ ਬਕਾਇਆ ਸੀ। ਉਸ ਸਮੇਂ ਕੰਪਨੀ ਕੋਲ 1,75,259 ਕਰੋੜ ਰੁਪਏ ਦੀ ਨਕਦੀ ਸੀ। ਕਰਜ਼ ਨੂੰ ਨਕਦੀ ਦੇ ਨਾਲ ਐਡਜਸਟ ਕਰਨ ਦੇ ਬਾਅਦ ਕੰਪਨੀ ਦਾ ਨੈੱਟ ਕਰਜ਼ 1,61,035 ਕਰੋੜ ਰੁਪਏ ਸੀ। ਕੰਪਨੀ 'ਤੇ ਜਿਹੜਾ ਕਰਜ਼ਾ ਬਕਾਇਆ ਹੈ ਉਸ ਵਿਚੋਂ 2,62,000 ਕਰੋੜ ਰੁਪਏ ਦੇ ਕਰਜ਼ ਰਿਲਾਇੰਸ ਦੇ ਬੈਲੇਂਸ ਸ਼ੀਟ 'ਤੇ ਹੈ ਅਤੇ 23,000 ਕਰੋੜ ਰੁਪਏ ਦਾ ਕਰਜ਼ ਜੀਓ 'ਤੇ ਹੈ।

ਇਹ ਵੀ ਪੜ੍ਹੋ: - CSR ਫੰਡ ਦਾ ਦਾਨ ਹੁਣ PM ਕੇਅਰਸ ਫੰਡ ਵਿਚ ਵੀ ਕੀਤਾ ਜਾ ਸਕੇਗਾ


author

Harinder Kaur

Content Editor

Related News