ਅਮਰਨਾਥ ਗੁਫਾ ਮੰਦਰ ਲਈ ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਜੰਮੂ ਤੋਂ ਰਵਾਨਾ

Thursday, Jul 18, 2024 - 12:27 PM (IST)

ਜੰਮੂ- ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਵੀਰਵਾਰ ਤੜਕੇ 4,383 ਸ਼ਰਧਾਲੂਆਂ ਦਾ ਇੱਕ ਨਵਾਂ ਜੱਥਾ ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ ਅਮਰਨਾਥ ਗੁਫਾ ਮੰਦਰ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 157 ਵਾਹਨਾਂ 'ਚ 4,383 ਸ਼ਰਧਾਲੂਆਂ ਦੇ 21ਵੇਂ ਜਥੇ ਨੇ ਭਗਵਤੀ ਨਗਰ ਆਧਾਰ ਕੈਂਪ ਤੋਂ ਸਵੇਰੇ 3.15 ਵਜੇ ਯਾਤਰਾ ਸ਼ੁਰੂ ਕੀਤੀ। ਇਸ ਸਮੂਹ 'ਚ 1,086 ਔਰਤਾਂ ਅਤੇ ਅੱਠ ਬੱਚੇ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ - ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਟੱਪੀ ਬੇਰਹਿਮ ਮਾਂ, ਕੁੱਟ-ਕੁੱਟ ਬੱਚੇ ਦਾ ਕੀਤਾ ਬੁਰਾ ਹਾਲ

ਅਧਿਕਾਰੀਆਂ ਮੁਤਾਬਕ ਅਮਰਨਾਥ ਗੁਫਾ ਦੇ ਦਰਸ਼ਨਾਂ ਲਈ 2,682 ਸ਼ਰਧਾਲੂ ਅਨੰਤਨਾਗ ਜ਼ਿਲ੍ਹੇ ਦੇ ਰਵਾਇਤੀ 48 ਕਿਲੋਮੀਟਰ ਲੰਬੇ ਰਸਤੇ ਰਾਹੀਂ ਪਹਿਲਗਾਮ ਪਹੁੰਚਣਗੇ, ਜਦਕਿ ਬਾਕੀ 1,701 ਸ਼ਰਧਾਲੂਆਂ ਨੇ ਗੰਦਰਬਲ ਜ਼ਿਲ੍ਹੇ 'ਚ ਮੁਕਾਬਲਤਨ ਛੋਟਾ ਪਰ ਔਖਾ 14 ਕਿਲੋਮੀਟਰ ਦਾ ਬਾਲਟਾਲ ਰਸਤਾ ਚੁਣਿਆ ਹੈ। ਅਮਰਨਾਥ ਯਾਤਰਾ ਇਸ ਸਾਲ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਤੱਕ ਚੱਲੇਗੀ।


Priyanka

Content Editor

Related News