ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਇੱਕ ਹੋਰ ਜਥਾ ਹੋਇਆ ਰਵਾਨਾ
Friday, Aug 09, 2024 - 11:10 AM (IST)

ਜੰਮੂ (ਭਾਸ਼ਾ) - ਦੱਖਣੀ ਕਸ਼ਮੀਰ ਹਿਮਾਲਿਆ ਵਿਚ ਸਥਿਤ ਅਮਰਨਾਥ ਗੁਫਾ ਮੰਦਰ ਵਿਚ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਸ਼ੁੱਕਰਵਾਰ ਨੂੰ 390 ਤੋਂ ਵੱਧ ਸ਼ਰਧਾਲੂਆਂ ਦਾ ਨਵਾਂ ਜੱਥਾ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 398 ਸ਼ਰਧਾਲੂਆਂ ਦਾ 42ਵਾਂ ਜੱਥਾ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐੱਫ) ਅਤੇ ਪੁਲਸ ਦੀ ਸਖ਼ਤ ਸੁਰੱਖਿਆ ਵਿਚਕਾਰ 14 ਵਾਹਨਾਂ ਦੇ ਕਾਫ਼ਲੇ ਵਿੱਚ ਭਗਵਤੀ ਨਗਰ ਬੇਸ ਕੈਂਪ ਤੋਂ ਸਵੇਰੇ 3.26 ਵਜੇ ਰਵਾਨਾ ਹੋਇਆ।
ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ
ਇਨ੍ਹਾਂ ਸਾਰੇ ਸ਼ਰਧਾਲੂਆਂ ਨੇ ਗੰਦਰਬਲ ਦਾ ਔਖਾ 14 ਕਿਲੋਮੀਟਰ ਬਾਲਟਾਲ ਰਸਤਾ ਚੁਣਿਆ। ਇਸ ਸਾਲ ਹੁਣ ਤੱਕ ਪੰਜ ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਹ ਯਾਤਰਾ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਸਮਾਪਤ ਹੋਵੇਗੀ। ਸ਼ੁੱਕਰਵਾਰ ਸਵੇਰੇ 730 ਸ਼ਰਧਾਲੂ ਸਰਹੱਦੀ ਜ਼ਿਲ੍ਹੇ ਪੁੰਛ ਦੇ ਪ੍ਰਾਚੀਨ ਬੁੱਢਾ ਅਮਰਨਾਥ ਮੰਦਰ ਲਈ ਰਵਾਨਾ ਹੋਏ। ਇਹ ਯਾਤਰਾ 7 ਅਗਸਤ ਨੂੰ ਸ਼ੁਰੂ ਹੋਈ ਸੀ ਅਤੇ 20 ਅਗਸਤ ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ - ਪ੍ਰੇਮੀ ਨਾਲ ਵਿਆਹ ਕਰਨ ਲਈ ਭੈਣ ਕਰ ਰਹੀ ਸੀ ਜ਼ਿੱਦ, ਗੁੱਸੇ 'ਚ ਭਰਾ ਨੇ ਦਿੱਤੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8