10 ਕਰੋੜ 'ਚ ਕਰਵਾਇਆ ਸੀ ਸੋਨਾਲੀ ਫੋਗਾਟ ਦਾ ਕਤਲ! 2 ਬੇਨਾਮ ਚਿੱਠੀਆਂ 'ਚ ਖੁੱਲ੍ਹੇ ਕਈ ਰਾਜ਼
Friday, Oct 07, 2022 - 03:02 PM (IST)
ਮੁੰਬਈ (ਬਿਊਰੋ) - ਟਿਕ-ਟਾਕ ਸਟਾਰ ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਕਤਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸੋਨਾਲੀ ਦੇ ਕਤਲ ਨੂੰ ਲੈ ਕੇ ਉਸ ਦੇ ਪਰਿਵਾਰ ਕੋਲ ਦੋ ਗੁੰਮਨਾਮ ਚਿੱਠੀਆਂ ਪਹੁੰਚੀਆਂ ਹਨ, ਜਿਸ 'ਚ ਸੋਨਾਲੀ ਦੇ ਕਤਲ ਦੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਲਗਾਤਾਰ ਆ ਰਹੀਆਂ ਖ਼ਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੋਨਾਲੀ ਦਾ ਕਤਲ ਆਪਣੇ ਸਿਆਸੀ ਕਰੀਅਰ ਨੂੰ ਬਚਾਉਣ ਲਈ ਪੀਏ ਸੁਧੀਰ ਸਾਂਗਵਾਨ ਨੂੰ 10 ਕਰੋੜ ਦੇ ਕੇ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਕੀ ਗਾਇਕ ਉਦਿਤ ਨਾਰਾਇਣ ਨੂੰ ਪਿਆ ਹੈ ਦਿਲ ਦਾ ਦੌਰਾ? ਜਾਣੋ ਵਾਇਰਲ ਹੋ ਰਹੀ ਖ਼ਬਰ ਦੀ ਸੱਚਾਈ
ਗੁੰਮਨਾਮ ਪੱਤਰ ਭੇਜਣ ਵਾਲੇ ਨੇ ਦਾਅਵਾ ਕੀਤਾ ਕਿ ਸੋਨਾਲੀ ਦਾ ਪੀਏ ਸੁਧੀਰ ਸਿਰਫ਼ ਇਕ ਮੋਹਰਾ ਸੀ। ਉਹ ਪੈਸੇ ਦੇ ਲਾਲਚ 'ਚ ਫਸ ਗਿਆ ਸੀ। ਸੋਨਾਲੀ ਫੋਗਾਟ ਦੇ ਜੀਜਾ ਅਮਨ ਪੂਨੀਆ ਦਾ ਕਹਿਣਾ ਹੈ ਕਿ ਅਸੀਂ ਸੀ. ਬੀ. ਆਈ. ਨੂੰ ਪਹਿਲੇ ਪੱਤਰ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਆਪਣੇ ਕੋਲ ਰੱਖੋ, ਅਸੀਂ ਆਵਾਂਗੇ ਤਾਂ ਤੁਹਾਡੇ ਕੋਲੋ ਲੈ ਲਵਾਂਗੇ। ਇਸੇ ਤਰ੍ਹਾਂ ਦਾ ਇਕ ਹੋਰ ਪੱਤਰ ਵੀਰਵਾਰ ਨੂੰ ਵੀ ਆਇਆ।
ਇਹ ਖ਼ਬਰ ਵੀ ਪੜ੍ਹੋ : ਡਾਇਰੈਕਟਰ ਸੁੱਖ ਸੰਘੇੜਾ ਨੇ ਮੂਸਾਵਾਲਾ ਦੇ ਪਿਤਾ ਬਲਕੌਰ ਦੇ ਆਖਣ 'ਤੇ ਚੁੱਕਿਆ ਇਹ ਕਦਮ
ਇਨ੍ਹਾਂ ਆਗੂਆਂ ਦੇ ਨਾਂ ਆਏ ਸਾਹਮਣੇ
ਇਹ ਗੁੰਮਨਾਮ ਪੱਤਰ ਸੋਨਾਲੀ ਫੋਗਾਟ ਦੇ ਪਰਿਵਾਰ ਤੇ ਪੁਲਸ ਨੂੰ ਭੇਜੇ ਗਏ ਹਨ। ਇਨ੍ਹਾਂ 'ਚ ਹਿਸਾਰ, ਫਤਿਹਾਬਾਦ ਤੇ ਟੋਹਾਣਾ ਦੇ ਆਗੂਆਂ ਦੇ ਨਾਂ ਲਿਖੇ ਹੋਏ ਹਨ। ਇਹ ਆਗੂ ਇੱਕੋ ਪਾਰਟੀ ਨਾਲ ਸਬੰਧਤ ਹਨ। ਚਿੱਠੀਆਂ 'ਚ ਕਿਹਾ ਗਿਆ ਹੈ ਕਿ ਸੋਨਾਲੀ ਨੂੰ ਉਸ ਦੇ ਸਿਆਸੀ ਕਰੀਅਰ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਪੱਤਰ ਭੇਜਣ ਵਾਲੇ ਦਾ ਦਾਅਵਾ ਹੈ ਕਿ ਉਹ ਸਿਰਫ਼ ਸੋਨਾਲੀ ਦੇ ਪਰਿਵਾਰ ਲਈ ਇਨਸਾਫ਼ ਚਾਹੁੰਦਾ ਹੈ। ਉਹ ਸੋਨਾਲੀ ਦੀ ਬੇਟੀ ਯਸ਼ੋਧਰਾ ਲਈ ਬਹੁਤ ਦੁਖੀ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਗਾਇਕ ਪ੍ਰੀਤ ਹਰਪਾਲ ਨੇ ਸਾਂਝੀ ਪੋਸਟ, ਸਰਕਾਰ ਨੂੰ ਲੈ ਕੇ ਲਿਖੀ ਇਹ ਗੱਲ
ਅੱਗੇ ਲਿਖਿਆ ਗਿਆ ਕਿ ਇਕ ਨੇਤਾ ਨੇ ਸ਼ਰਾਬ ਦੇ ਨਸ਼ੇ 'ਚ ਇਹ ਸਭ ਮੈਨੂੰ ਦੱਸਿਆ ਹੈ। ਮੈਂ ਤੁਹਾਡਾ ਸ਼ੁੱਭਚਿੰਤਕ ਹਾਂ, ਡਰ ਕਾਰਨ ਮੈਂ ਆਪਣਾ ਨਾਂ ਨਹੀਂ ਦੱਸ ਰਿਹਾ ਹਾਂ। ਇਸ ਚਿੱਠੀ ਦੀ ਇਕ-ਇਕ ਕਾਪੀ ਏ. ਐੱਸ. ਪੀ. ਹਿਸਾਰ, ਡੀ. ਜੀ. ਪੀ. ਹਰਿਆਣਾ, ਡੀ. ਜੀ .ਪੀ. ਗੋਆ ਨੂੰ ਵੀ ਭੇਜਣ ਦਾ ਦਾਅਵਾ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।